ETV Bharat / bharat

ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦਾ ਇਲਾਜ ਕਰ ਰਹੇ ਨਿੱਜੀ ਹਸਪਤਾਲ ਦੇ ਰਹੇ ਧੋਖਾ - ਜਮੀਅਤ-ਉਲੇਮਾ-ਹਿੰਦ

ਦਿੱਲੀ ਪੁਲਿਸ ਨੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜਾਂ ਨਾਲ ਸਬੰਧਤ ਇੱਕ ਵੱਡਾ ਖੁਲਾਸਾ ਕੀਤਾ ਹੈ। ਇਹ ਖੁਲਾਸਾ ਦਿੱਲੀ ਦੇ ਨਿੱਜੀ ਹਸਪਤਾਲਾਂ ਨਾਲ ਸਬੰਧਤ ਹੈ।

Private Hospitals, delhi
ਫੋਟੋ
author img

By

Published : Apr 8, 2020, 2:15 PM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦਾ ਇਲਾਜ ਕਰ ਰਹੇ ਨਿੱਜੀ ਹਸਪਤਾਲ ਸਰਕਾਰ ਨੂੰ ਧੋਖਾ ਦੇ ਰਹੇ ਹਨ। ਦਿੱਲੀ ਪੁਲਿਸ ਦੇ ਪੀਆਰਓ ਮਨਦੀਪ ਰੰਧਾਵਾ ਦਾ ਕਹਿਣਾ ਹੈ ਕਿ ਕੁਝ ਨਿੱਜੀ ਹਸਪਤਾਲ ਕੋਰੋਨਾ ਸ਼ੱਕੀਆਂ ਦਾ ਇਲਾਜ ਕਰ ਰਹੇ ਹਨ। ਪਰ, ਸਰਕਾਰ ਨੂੰ ਅਜਿਹੇ ਸ਼ੱਕੀ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੇ, ਜੋ ਕਿ ਪੂਰੀ ਤਰ੍ਹਾਂ ਗ਼ਲਤ ਹੈ। ਅਜਿਹਾ ਕਰਨ ਵਾਲੇ ਹਸਪਤਾਲਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਹੈਲਪਲਾਈਨ ਨੰਬਰ 112 ਉਤੇ ਜਾਣਕਾਰੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

ਪੀਆਰਓ ਮਨਦੀਪ ਰੰਧਾਵਾ ਨੇ ਤਬਲੀਗੀ ਜਮਾਤ ਨਾਲ ਜੁੜੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਲੋਕ ਜੋ ਇੱਕ ਮਾਰਚ ਤੋਂ ਬਾਅਦ ਜਮਾਤ ਦੇ ਨਿਜ਼ਾਮੂਦੀਨ ਮਰਕਜ਼ ਆਏ ਅਤੇ ਗਏ, ਉਹ ਦਿੱਲੀ ਪੁਲਿਸ ਨੂੰ ਆਪਣੀ ਜਾਣਕਾਰੀ ਜ਼ਰੂਰ ਦੇਣ। ਜੇ ਪੁਲਿਸ ਕੋਲ ਜਾਣ ਵਿੱਚ ਕੋਈ ਝਿਜਕ ਹੈ, ਤਾਂ ਉਹ ਸਿਹਤ ਵਿਭਾਗ ਨੂੰ ਸੂਚਿਤ ਕਰ ਸਕਦੇ ਹਨ।

ਜਮੀਅਤ-ਉਲੇਮਾ-ਹਿੰਦ ਦੇ ਸੰਗਠਨ ਨੇ ਦਾਇਰ ਕੀਤੀ ਪਟੀਸ਼ਨ

ਦੂਜੇ ਪਾਸੇ, ਮਰਕਜ਼ ਕੇਸ ਦੀ ਮੀਡੀਆ ਕਵਰੇਜ ਤੋਂ ਨਾਰਾਜ਼ ਜਮੀਅਤ-ਉਲੇਮਾ-ਹਿੰਦ ਨੇ ਦੇਸ਼ ਦੀ ਚੋਟੀ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸੰਗਠਨ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਮਰਕਜ਼ ਵਿੱਚ ਨਿਜ਼ਾਮੂਦੀਨ ਦੇ ਸਮਾਗਮ ਤੋਂ ਬਾਅਦ ਆਈਆਂ ਖ਼ਬਰਾਂ ਦਾ ਵਰਣਨ ਕੀਤਾ ਗਿਆ ਹੈ।

ਸੰਗਠਨ ਦਾ ਕਹਿਣਾ ਹੈ ਕਿ ਮੀਡੀਆ ਗੈਰ ਜ਼ਿੰਮੇਵਾਰ ਵਿਵਹਾਰ ਕਰ ਰਿਹਾ ਹੈ। ਇਹ ਮੁੱਦਾ ਇਸ ਤਰ੍ਹਾਂ ਦਰਸਾਇਆ ਗਿਆ ਹੈ ਜਿਵੇਂ ਮੁਸਲਮਾਨ ਕੋਰੋਨਾ ਫੈਲਾਉਣ ਦੀ ਮੁਹਿੰਮ ਚਲਾ ਰਹੇ ਹਨ। ਸੰਗਠਨ ਨੇ ਸੁਪਰੀਮ ਕੋਰਟ ਤੋਂ ਮੀਡੀਆ ਦੀ ਅਜਿਹੇ ਕਵਰੇਜ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: 'ਬਿੱਲੀਆਂ ਕੋਵਿਡ-19 ਨਹੀਂ ਫੈਲਾ ਸਕਦੀਆਂ'

ETV Bharat Logo

Copyright © 2024 Ushodaya Enterprises Pvt. Ltd., All Rights Reserved.