ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਇੰਡੀਅਨ ਕੌਂਸਲ ਕਲਚਰਲ ਰਿਲੇਸ਼ਨਜ਼ (ਆਈਸੀਸੀਆਰ), ਆਜ਼ਾਦ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਦੂਜੀ ਬਰਸੀ ਮੌਕੇ ਵਰਚੁਅਲੀ ਉਨ੍ਹਾਂ ਦੇ ਪੋਰਟਰੇਟ ਦਾ ਉਦਘਾਟਨ ਕਰਨਗੇ।
ਆਈਸੀਸੀਆਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਵਿਦੇਸ਼ ਰਾਜ ਮੰਤਰੀ (ਐਮਓਐਸ) ਵੀ ਮੁਰਲੀਧਰਨ ਅਤੇ ਆਈਸੀਸੀਆਰ ਦੇ ਪ੍ਰਧਾਨ ਡਾ. ਵਿਨੈ ਸਹਿਸ੍ਰਬੁੱਧੇ ਦੀ ਮੌਜੂਦਗੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਪੋਰਟਰੇਟ ਦਾ 11 ਵਜੇ ਵਰਚੁਅਲੀ ਉਦਘਾਟਨ ਕਰਨਗੇ।
“ਸਿਰਫ਼ ਕੁਝ ਘੰਟੇ ਰਹਿ ਗਏ! ਮਾਣਯੋਗ ਰਾਸ਼ਟਰਪਤੀ @rashtrapatibhvn @MOS_MEA & @ vinay1011 ਦੀ ਮੌਜੂਦਗੀ ਵਿੱਚ ਵਰਚੁਅਲੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਪੋਰਟਰੇਟ ਦਾ ਉਦਘਾਟਨ ਕਰਨਗੇ। ਲਾਈਵ ਦੇਖੋ #AtalBharatKiAtalTasveer,"
-
Few Hours To Go! Hon'ble President of India @rashtrapatibhvn in presence of@MOS_MEA & @vinay1011 will virtually unveil portrait of Late Sh. A.B.Vajpayee on his 2nd Death Anniversary at ICCR, Azad Bhawan at 1100 IST tomorrow 16Aug. Watch live here.#AtalBharatKiAtalTasveer pic.twitter.com/Z8um3vUwFD
— ICCR (@ICCR_Delhi) August 15, 2020 " class="align-text-top noRightClick twitterSection" data="
">Few Hours To Go! Hon'ble President of India @rashtrapatibhvn in presence of@MOS_MEA & @vinay1011 will virtually unveil portrait of Late Sh. A.B.Vajpayee on his 2nd Death Anniversary at ICCR, Azad Bhawan at 1100 IST tomorrow 16Aug. Watch live here.#AtalBharatKiAtalTasveer pic.twitter.com/Z8um3vUwFD
— ICCR (@ICCR_Delhi) August 15, 2020Few Hours To Go! Hon'ble President of India @rashtrapatibhvn in presence of@MOS_MEA & @vinay1011 will virtually unveil portrait of Late Sh. A.B.Vajpayee on his 2nd Death Anniversary at ICCR, Azad Bhawan at 1100 IST tomorrow 16Aug. Watch live here.#AtalBharatKiAtalTasveer pic.twitter.com/Z8um3vUwFD
— ICCR (@ICCR_Delhi) August 15, 2020
25 ਦਸੰਬਰ, 1924 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਜਨਮੇ ਵਾਜਪਾਈ ਪ੍ਰਧਾਨ ਮੰਤਰੀ ਬਣਨ ਵਾਲੇ ਭਾਜਪਾ ਵਿਚੋਂ ਪਹਿਲੇ ਵਿਅਕਤੀ ਸਨ। ਉਨ੍ਹਾਂ ਨੇ ਤਿੰਨ ਵਾਰ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਸੇਵਾ ਕੀਤੀ - ਸੰਖੇਪ ਵਿੱਚ 1996 ਵਿੱਚ, 1998 ਤੋਂ 1999 ਤੱਕ ਅਤੇ ਫਿਰ 1999 ਅਤੇ 2004 ਦੇ ਵਿੱਚ ਪੂਰੇ ਪੰਜ ਸਾਲਾਂ ਦੀ ਮਿਆਦ ਲਈ।
ਰਾਜਨੀਤੀ ਤੋਂ ਇਲਾਵਾ ਵਾਜਪਾਈ ਇਕ ਮਹਾਨ ਲੇਖਕ ਸਨ ਅਤੇ ਕਈ ਕਵਿਤਾਵਾਂ ਲਿਖਦੇ ਸਨ। 2004 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ, ਉਨ੍ਹਾਂ ਨੇ ਸਿਹਤ ਸਮੱਸਿਆਵਾਂ ਕਾਰਨ ਸੰਨਿਆਸ ਲੈ ਲਿਆ ਸੀ।
ਦਿੱਗਜ ਭਾਜਪਾ ਆਗੂ ਦਾ 16 ਅਗਸਤ, 2018 ਨੂੰ ਦਿੱਲੀ ਦੇ ਏਮਜ਼ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। 25 ਦਸੰਬਰ ਵਾਜਪਾਈ ਦੇ ਸਨਮਾਨ ਵਿੱਚ ਗੁੱਡ ਗਵਰਨੈਂਸ ਡੇਅ ਵਜੋਂ ਮਨਾਇਆ ਜਾਂਦਾ ਹੈ।