ETV Bharat / bharat

ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਥਿਤ "ਕਪੂਰ ਹਵੇਲੀ" ਢਾਹੁਣ ਦੀ ਤਿਆਰੀ

ਬਾਲੀਵੁੱਡ ਦੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਦੀ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ 102 ਸਾਲ ਪੁਰਾਣੀ ਇੱਕ ਜੱਦੀ ਹਵੇਲੀ ਹੈ। ਇਸ ਨੂੰ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਮੁਤਾਬਕ ਇਸ ਨੂੰ ਢਾਹ ਕੇ ਇਥੇ ਸ਼ਾਪਿੰਗ ਕੰਪਲੈਸ ਬਣਾਇਆ ਜਾਵੇਗਾ।

" ਕਪੂਰ ਹਵੇਲੀ "ਢਾਹੁਣ ਦੀ ਤਿਆਰੀ
" ਕਪੂਰ ਹਵੇਲੀ "ਢਾਹੁਣ ਦੀ ਤਿਆਰੀ
author img

By

Published : Jul 13, 2020, 8:46 AM IST

ਪੇਸ਼ਾਵਰ : ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਬਾਲੀਵੁੱਡ ਦੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਦੀ ਇੱਕ ਜੱਦੀ ਹਵੇਲੀ ਹੈ। ਹੁਣ ਇਥੋਂ ਦੇ ਮੋਜੂਦਾ ਮਾਲਕ ਵੱਲੋਂ ਇਸ ਨੂੰ ਢਾਹ ਕੇ ਸ਼ਾਪਿੰਗ ਕੰਪਲੈਕਸ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਾਲ 2018 ਵਿੱਚ ਪਾਕਿਸਤਾਨ ਸਰਕਾਰ ਨੇ ਰਿਸ਼ੀ ਕਪੂਰ ਦੀ ਅਪੀਲ 'ਤੇ ਪੇਸ਼ਾਵਰ ਦੇ ਕਿੱਸਾ ਖ਼ਵਾਨੀ ਬਜ਼ਾਰ 'ਚ ਸਥਿਤ ਕਪੂਰ ਹਵੇਲੀ ਨੂੰ ਮਿਊਜ਼ੀਅਮ ਬਣਾਏ ਜਾਣ ਦਾ ਫੈਸਲਾ ਕੀਤਾ ਸੀ।

ਪਾਕਿਸਤਾਨ ਦੇ  ਪੇਸ਼ਾਵਰ ਵਿੱਚ ਸਥਿਤ
ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਥਿਤ " ਕਪੂਰ ਹਵੇਲੀ "

ਮਿਊਜ਼ੀਅਮ ਦੇ ਵਾਅਦੇ ਪਿੱਛੇ ਹੱਟੀ ਪਾਕਿਸਤਾਨ ਸਰਕਾਰ

ਰਿਸ਼ੀ ਕਪੂਰ ਦੀ ਅਪੀਲ 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਨ੍ਹਾਂ ਇਹ ਭਰੋਸਾ ਦਿੱਤਾ ਸੀ ਕਿ ਪਾਕਿ ਸਰਕਾਰ ਇਸ ਹਵੇਲੀ ਨੂੰ ਮਿਊਜ਼ੀਅਮ ਬਣਾਏਗੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ 102 ਸਾਲ ਪੁਰਾਣੀ ਹਵੇਲੀ ਡਰਾਉਣੀ ਹੋ ਚੁੱਕੀ ਹੈ। ਹੁਣ ਇਸ ਹਵੇਲੀ ਦੀ ਹਾਲਤ ਬੇਹਦ ਖ਼ਰਾਬ ਹੋ ਚੁੱਕੀ ਹੈ ਤੇ ਹਵੇਲੀ ਖ਼ਸਤਾ ਹਾਲਤ ਹੋਣ ਦੇ ਚਲਦਿਆਂ ਕਦੇ ਵੀ ਢਹਿ ਸਕਦੀ ਹੈ। ਪਾਕਿਸਤਾਨ ਸਰਕਾਰ ਦੀ ਅਣਗਿਹਲੀ ਕਾਰਨ ਹੁਣ ਇਸ ਹਵੇਲੀ ਦਾ ਭਵਿੱਖ ਖ਼ਤਰੇ ਵਿੱਚ ਹੈ।

ਹਵੇਲੀ ਮਾਲਕ ਚਾਹੁੰਦੇ ਹਨ ਸ਼ਾਪਿੰਗ ਕੰਪਲੈਕਸ ਬਣਾਉਣਾ

ਇਸ ਹਵੇਲੀ ਦੇ ਮੌਜੂਦਾ ਮਾਲਕ ਹਾਜ਼ੀ ਮੁਹੰਮਦ ਇਸਰਾਰ ਹਨ। ਹਾਜ਼ੀ ਮੁਹੰਮਦ ਸ਼ਹਿਰ ਦੇ ਅਮੀਰ ਜੌਹਰੀ ਹਨ। ਖੈਬਰ ਪਖਤੂਨਖੱਵਾ ਸੂਬੇ ਦੀ ਸਰਕਾਰ ਇਸ ਹਵੇਲੀ ਨੂੰ ਖ਼ਰੀਦ ਕੇ ਇਸ ਦੇ ਮੂਲ ਰੂਪ ਵਿੱਚ ਹੀ ਇਸ ਨੂੰ ਸੈਲਾਨੀਆਂ ਲਈ ਟੁਰਿਸੱਟ ਸਪਾਟ ਵਜੋਂ ਸੁਰੱਖਿਤ ਕਰਨਾ ਚਾਹੁੰਦੀ ਹੈ। ਕਿਉਂਕਿ ਇਸ ਦਾ ਇਤਿਹਾਸਕ ਮਹੱਤਵ ਹੈ, ਪਰ ਇਸਰਾਰ ਇਸ ਨੂੰ ਖ਼ਾਸ ਥਾਂ ਨੂੰ ਢਾਹ ਕੇ ਇਥੇ ਸ਼ਾਪਿੰਗ ਮਾਲ ਬਣਾਉਣਾ ਚਾਹੁੰਦੇ ਹਨ।

"ਕਪੂਰ ਹਵੇਲੀ" ਨੂੰ ਪਹਿਲਾਂ ਢਾਹੁਣ ਦੀ ਕੀਤੀ ਗਈ ਕੋਸ਼ਿਸ਼

ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਹਵੇਲੀ ਦਾ ਮਾਲਕ ਪਹਿਲਾਂ ਵੀ ਇਸ " ਕਪੂਰ ਹਵੇਲੀ " ਨੂੰ ਕਈ ਵਾਰ ਢਾਹੁਣ ਦੀ ਕੋਸ਼ਿਸ਼ ਕਰ ਚੁੱਕਿਆ ਹੈ। ਹਾਜ਼ੀ ਮੁਹੰਮਦ ਅਜਿਹਾ ਨਹੀਂ ਕਰ ਸਕੇ, ਕਿਉਂਕਿ ਖੈਬਰ ਪਖਤੂਨਖੱਵਾ ਇਤਿਹਾਸ ਧਰੋਹਰ ਦੇ ਵਿਭਾਗ ਨੇ ਉਨ੍ਹਾਂ ਦੇ ਵਿਰੁੱਧ ਐਫਆਈਆਰ ਦਰਜ ਕਰਵਾ ਦਿੱਤੀ ਸੀ। ਖ਼ਬਰ ਹੈ ਕਿ ਸੂਬਾ ਸਰਕਾਰ " ਕਪੂਰ ਹਵੇਲੀ " ਦੀ ਕੀਮਤ ਇਸ ਦੇ ਮਾਲਕ ਨੂੰ ਅਦਾ ਨਹੀਂ ਕਰ ਸਕੀ, ਜਿਸ ਕਾਰਨ ਪਾਕਿ ਸਰਕਾਰ ਇਥੇ ਮਿਊਜ਼ੀਅਮ ਬਣਾਉਣ ਵਿੱਚ ਨਾਕਾਮ ਰਹੀ ਹੈ। ਇਸ ਜਾਇਦਾਦ ਦੀ ਕੀਮਤ 5 ਕਰੋੜ ਰੁਪਏ ਤੋਂ ਵੱਧ ਹੋਣ ਦਾ ਅੰਦਾਜ਼ਾ ਹੈ।

"ਕਪੂਰ ਹਵੇਲੀ" ਦਾ ਇਤਿਹਾਸ

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਪ੍ਰਿਥਵੀਰਾਜ ਕਪੂਰ ਦੇ ਪਿਤਾ ਬ੍ਰਿਜੇਸ਼ਵਰਨਾਥ ਨੇ ਸਾਲ 1918 ਵਿੱਚ ਇਹ ਹਵੇਲੀ ਬਣਵਾਈ ਸੀ। ਕਪੂਰ ਪਰਿਵਾਰ ਮੂਲ ਤੌਰ 'ਤੇ ਪੇਸ਼ਾਵਰ ਤੋਂ ਸਬੰਧਤ ਹਨ, ਜੋ ਕਿ ਸਾਲ 1947 ਵਿੱਚ ਦੇਸ਼ ਦੀ ਵੰਡ ਦੇ ਸਮੇਂ ਭਾਰਤ ਆ ਗਏ ਸਨ। ਉਸ ਤੋਂ ਬਾਅਦ ਇਸ ਹਵੇਲੀ ਦਾ ਮਾਲਿਕਾਨਾ ਹੱਕ ਕਿਸੇ ਹੋਰ ਨੂੰ ਦੇ ਦਿੱਤਾ ਗਿਆ।

ਇਸੇ "ਕਪੂਰ ਹਵੇਲੀ" ਵਿੱਚ ਰਿਸ਼ੀ ਕਪੂਰ ਦੇ ਦਾਦਾ ਪ੍ਰਿਥਵੀਰਾਜ ਕਪੂਰ ਤੇ ਪਿਤਾ ਰਾਜ ਕਪੂਰ ਦਾ ਜਨਮ ਹੋਇਆ ਸੀ। 1990 'ਚ ਸ਼ਸ਼ੀ ਕਪੂਰ ਆਪਣੇ ਪੁੱਤਰਾਂ ਸਣੇ ਅਤੇ ਰਣਧੀਰ-ਰਿਸ਼ੀ ਕਪੂਰ ਆਪਣੇ ਪਰਿਵਾਰ ਨਾਲ ਆਪਣੀ ਹਵੇਲੀ ਵੇਖਣ ਲਈ ਪਾਕਿਸਤਾਨ ਗਏ ਸਨ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਖੈਬਰ ਪਖਤੂਨਖਵਾਂ ਦੀ ਸਕਰਾਰ ਨੇ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਘਰਾਂ ਨੂੰ ਸੱਭਿਆਚਾਰਕ ਵਿਰਾਸਤ ਐਲਾਨ ਕਰਨ ਦਾ ਹੁਕਮ ਜਾਰੀ ਕੀਤਾ ਸੀ। ਹਾਲਾਂਕਿ ਸਰਕਾਰ ਦੇ ਇਸ ਹੁਕਮ 'ਤੇ ਅਮਲ ਨਹੀਂ ਹੋਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.