ਭੋਪਾਲ: ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦਾ ਲਖਨਊ ਵਿੱਚ ਦੇਹਾਂਤ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਸਵੇਰੇ ਉਨ੍ਹਾਂ ਨੇ ਆਪਣੇ ਆਖ਼ਰੀ ਸਾਹ ਲਏ। ਲਾਲਜੀ ਟੰਡਨ ਨੂੰ ਉਨ੍ਹਾਂ ਦੀ ਰਾਜਨੀਤਿਕ ਸ਼ਖਸੀਅਤ ਅਤੇ ਰਾਜਨੀਤਿਕ ਹੁਸ਼ਿਆਰੀ ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਸਰਗਰਮ ਲਾਲਜੀ ਟੰਡਨ ਵੀ ਭਾਜਪਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਈ ਦੇ ਨੇੜਲੇ ਨੇਤਾਵਾਂ ਵਿੱਚ ਗਿਣਿਆ ਜਾਂਦਾ ਸੀ। ਲਾਲਜੀ ਟੰਡਨ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਲੈ ਕੇ ਮੱਧ ਪ੍ਰਦੇਸ਼ ਦੀ ਰਾਜਨੀਤੀ ਵਿੱਚ ਸੋਗ ਦੀ ਲਹਿਰ ਹੈ।
ਉੱਤਰ ਪ੍ਰਦੇਸ਼ ਦੀ ਲਖਨਊ ਸੀਟ ਤੋਂ ਸੰਸਦ ਮੈਂਬਰ ਰਹੇ ਲਾਲ ਜੀ ਟੰਡਨ ਸਿਆਸਤ ਦੀ ਪੁਰਾਣੀ ਪੀੜ੍ਹੀ ਦੇ ਦਿੱਗਜ ਨੇਤਾ ਰਹੇ ਹਨ। ਰਾਸ਼ਟਰੀ ਸਵੈ-ਸੇਵਕ ਸੰਘ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ ਵਿਚ ਕਦਮ ਰੱਖਿਆ ਅਤੇ ਕੌਂਸਲਰ ਤੋਂ ਰਾਜਪਾਲ ਤੱਕ ਦਾ ਸਫ਼ਰ ਕਰਕੇ ਇਕ ਰਿਕਾਰਡ ਬਣਾਇਆ।
ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਵਿੱਚ ਜਨਮੇ ਲਾਲਜੀ ਟੰਡਨ ਸਿਰਫ 12 ਸਾਲ ਦੀ ਉਮਰ ਵਿੱਚ ਸੰਘ ਵਿੱਚ ਸ਼ਾਮਲ ਹੋਏ ਸਨ। 1960 ਵਿਚ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਵਾਲੇ ਲਾਲਜੀ ਟੰਡਨ ਨੇ ਜੇਪੀ ਲਹਿਰ ਵਿਚ ਵੱਡੇ ਪੱਧਰ ਉੱਤੇ ਹਿੱਸਾ ਲਿਆ ਸੀ।
ਰਾਜਨੀਤਿਕ ਸਫ਼ਰ 'ਤੇ ਇੱਕ ਨਜ਼ਰ
- 12 ਸਾਲ ਦੀ ਉਮਰ ਵਿੱਚ ਸੰਘ ਵਿੱਚ ਸ਼ਾਮਲ ਹੋਏ
- 1960 ਵਿੱਚ ਸ਼ੁਰੂ ਕੀਤਾ ਰਾਜਨੀਤਿਕ ਸਫ਼ਰ
- ਜੇਪੀ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ
- ਟੰਡਨ ਦੋ ਵਾਰ ਕੌਂਸਲਰ ਚੁਣੇ ਗਏ ਅਤੇ ਦੋ ਵਾਰ ਵਿਧਾਨ ਸਭਾ ਮੈਂਬਰ ਵੀ ਰਹੇ
- ਉਹ 1996 ਤੋਂ 2009 ਤੱਕ ਤਿੰਨ ਵਾਰ ਵਿਧਾਨ ਸਭਾ ਦੇ ਮੈਂਬਰ ਬਣੇ ਰਹੇ
- ਲਾਲਜੀ ਟੰਡਨ ਕਲਿਆਣ ਸਿੰਘ ਦੀ ਅਗਵਾਈ ਵਾਲੀ ਯੂਪੀ ਸਰਕਾਰ ਵਿੱਚ ਮੰਤਰੀ ਸਨ
- ਯੂਪੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ
- ਉਨਾਂ ਪਹਿਲੀ ਵਾਰ 2009 ਵਿੱਚ ਲਖਨਊ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਜਿੱਤ ਕੇ ਸੰਸਦ ਵਿੱਚ ਪਹੁੰਚੇ ਸੀ
- ਲਾਲਜੀ ਟੰਡਨ 21 ਅਗਸਤ 2018 ਨੂੰ ਬਿਹਾਰ ਦੇ ਰਾਜਪਾਲ ਬਣੇ
- ਉਨ੍ਹਾਂ ਨੂੰ 20 ਜੁਲਾਈ 2019 ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ
ਮੱਧ ਪ੍ਰਦੇਸ਼ ਰਾਜਪਾਲ ਦੀ ਜ਼ਿੰਮੇਵਾਰੀ ਤੋਂ ਛੁੱਟੀ
90 ਦੇ ਦਹਾਕੇ ਵਿਚ ਮੰਨਿਆ ਜਾਂਦਾ ਸੀ ਕਿ ਉੱਤਰ ਪ੍ਰਦੇਸ਼ ਵਿਚ ਭਾਜਪਾ ਅਤੇ ਬਸਪਾ ਦੀ ਗੱਠਜੋੜ ਸਰਕਾਰ ਪਿੱਛੇ ਲਾਲਜੀ ਟੰਡਨ ਦੀ ਭੂਮਿਕਾ ਹੈ। ਮੱਧ ਪ੍ਰਦੇਸ਼ ਵਿੱਚ ਰਾਜਨੀਤਿਕ ਤਣਾਅ ਦੇ ਮੱਦੇਨਜ਼ਰ ਵਿਧਾਨ ਸਭਾ ਸੈਸ਼ਨ ਦੇ ਸੰਬੋਧਨ ਦੌਰਾਨ ਰਾਜਪਾਲ ਲਾਲਜੀ ਟੰਡਨ ਨੇ ਭਾਜਪਾ ਕਾਂਗਰਸ ਸਮੇਤ ਸਾਰੇ ਵਿਧਾਇਕਾਂ ਨੂੰ ਲੋਕਤੰਤਰ ਦੀ ਜ਼ਿੰਮੇਵਾਰੀ ਨਿਭਾਉਣ ਦੀ ਨਸੀਹਤ ਦਿੱਤੀ ਸੀ। ਇਹੀ ਕਾਰਨ ਹੈ ਕਿ ਸਮੁੱਚੇ ਰਾਜਨੀਤਿਕ ਵਿਕਾਸ ਵਿੱਚ ਰਾਜਪਾਲ ਦੀ ਭੂਮਿਕਾ ਉੱਤੇ ਸਵਾਲ ਨਹੀਂ ਖੜ੍ਹੇ ਕੀਤੇ ਗਏ।
ਮੱਧ ਪ੍ਰਦੇਸ਼ ਨਾਲ ਨਜ਼ਦੀਕੀ ਰਿਸ਼ਤਾ
ਲਾਲਜੀ ਟੰਡਨ ਦਾ ਅਟਲ ਬਿਹਾਰੀ ਵਾਜਪਈ ਕਾਰਨ ਮੱਧ ਪ੍ਰਦੇਸ਼ ਨਾਲ ਨਜ਼ਦੀਕੀ ਰਿਸ਼ਤਾ ਰਿਹਾ। ਲਾਲਜੀ ਟੰਡਨ ਉਸ ਪੀੜ੍ਹੀ ਦੇ ਆਗੂ ਸਨ ਜਿਨ੍ਹਾਂ ਨੇ ਬਾਅਦ ਵਿੱਚ ਜਨ ਸੰਘ ਅਤੇ ਫਿਰ ਭਾਰਤੀ ਜਨਤਾ ਪਾਰਟੀ ਵਿੱਚ ਵੱਡਾ ਯੋਗਦਾਨ ਪਾਇਆ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਬਣਾਇਆ ਗਿਆ ਸੀ।
ਲਾਲਜੀ ਟੰਡਨ ਦਾ ਅਟਲ ਬਿਹਾਰੀ ਵਾਜਪਈ ਨਾਲ ਰਿਸ਼ਤਾ
ਲਾਲਜੀ ਟੰਡਨ ਪਦਮਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਬਹੁਤ ਨਜ਼ਦੀਕ ਸਨ। ਉਨ੍ਹਾਂ ਦੇ ਚੋਣ ਪ੍ਰਬੰਧਨ ਦੀ ਪੂਰੀ ਕਮਾਨ ਲਾਲਜੀ ਟੰਡਨ ਨੇ ਆਪ ਹੀ ਸੰਭਾਲੀ। ਅਟਲ ਜੀ ਨੇ ਜਦੋਂ ਆਪਣੀ ਰਾਜਨੀਤਿਕ ਸੇਵਾਮੁਕਤੀ ਦਾ ਐਲਾਨ ਕੀਤਾ ਤਾਂ ਸਿਰਫ ਇਕ ਨਾਂਅ ਲਾਲਜੀ ਟੰਡਨ ਉੱਤਰਾਧਿਕਾਰੀ ਵਜੋਂ ਸਾਹਮਣੇ ਆਇਆ।
ਲਖਨਊ ਲੋਕ ਸਭਾ ਸੀਟ ਤੋਂ ਚੁਣੇ ਗਏ ਸਨ ਸੰਸਦ ਮੈਂਬਰ
ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿੱਚ, ਭਾਜਪਾ ਨੇ ਲਖਨਊ ਲੋਕ ਸਭਾ ਸੀਟ ਤੋਂ ਲਾਲਜੀ ਟੰਡਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਆਪਣੇ ਨਾਂਅ ਦੇ ਐਲਾਨ ਤੋਂ ਬਾਅਦ ਲਾਲਜੀ ਟੰਡਨ ਸਿੱਧੇ ਅਟਲ ਬਿਹਾਰੀ ਵਾਜਪਈ ਨੂੰ ਮਿਲਣ ਲਈ ਗਏ ਅਤੇ ਇਸ ਤੋਂ ਬਾਅਦ ਹੀ ਉਨ੍ਹਾਂਚੋਣ ਪ੍ਰਚਾਰ ਸ਼ੁਰੂ ਕੀਤਾ ਅਤੇ ਭਾਰੀ ਵੋਟਾਂ ਨਾਲ ਚੋਣਾਂ ਵਿੱਚ ਜਿੱਤ ਹਾਸਲ ਕੀਤੀ।