ETV Bharat / bharat

ਸ੍ਰੀਲੰਕਾ: ਫੇਸਬੁਕ ਪੋਸਟ ਤੋਂ ਬਾਅਦ ਭੜਕੀ ਹਿੰਸਾ, ਸਰਕਾਰ ਨੇ ਸੋਸ਼ਲ ਮੀਡੀਆ 'ਤੇ ਲਗਾਈ ਰੋਕ - Easter Attack

ਕੈਥੋਲਿਕ ਈਸਾਈ ਭਾਈਚਾਰੇ ਦੇ ਕੁੱਝ ਗੁੱਟਾ ਨੇ ਸਥਾਨਕ ਮੁਸਲਮਾਨ ਦੀਆਂ ਦੁਕਾਨਾਂ 'ਤੇ ਕੀਤੀ ਪੱਥਰਬਾਜੀ। ਗਿਰਜਾਘਰ 'ਚ ਹੋਏ ਬੰਬ ਧਮਾਕੇ ਦੇ 3 ਹਫ਼ਤਿਆ ਬਾਅਦ ਭਾਈਚਾਰਕ ਪ੍ਰਾਰਥਨਾਂ ਹੋਈ ਸੀ ਸ਼ੁਰੂ। ਸੋਸ਼ਲ ਮੀਡੀਆਂ 'ਤੇ ਲੱਗੀ ਰੋਕ।

mosques attack
author img

By

Published : May 13, 2019, 10:31 AM IST

ਸ੍ਰੀਲੰਕਾ: ਸ੍ਰੀਲੰਕਾ ਦੇ ਗਿਰਜਾਘਰਾਂ ਵਿੱਚ ਤਿੰਨ ਹਫਤੇ ਬਾਅਦ ਐਤਵਾਰ ਨੂੰ ਭਾਈਚਾਰਕ ਪ੍ਰਾਰਥਨਾਂ ਸ਼ੁਰੂ ਹੋਈ, ਪਰ ਇਸ ਦਿਨ ਸਵੇਰੇ ਚਿਲਾ ਸ਼ਹਿਰ ਵਿੱਚ ਕੈਥੋਲਿਕ ਈਸਾਈ ਭਾਈਚਾਰੇ ਦੇ ਕੁੱਝ ਗੁੱਟਾ ਨੇ ਸਥਾਨਕ ਮੁਸਲਮਾਨ ਦੀਆਂ ਦੁਕਾਨਾਂ ਉਤੇ ਹਮਲਾ ਕਰ ਦਿੱਤਾ। ਇਸ ਭੀੜ ਨੇ ਮਸਜਿਦ ਨੂੰ ਵੀ ਨਿਸ਼ਾਨਾ ਬਣਾਇਆ। ਹਾਲਾਤਾਂ ਨੂੰ ਵੇਖਦਿਆਂ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਰੋਕ ਲਗਾ ਦਿੱਤੀ ਹੈ। ਫੇਸਬੁਕ 'ਤੇ ਪੋਸਟ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਈਸਾਈ ਬਹੁਲ ਆਬਾਦੀ ਵਾਲਾ ਇਹ ਸ਼ਹਿਰ ਸ੍ਰੀਲਕਾ ਦੇ ਪੱਛਮੀ ਤੱਟ ਉਤੇ ਸਥਿਤ ਹੈ। ਜਾਣਕਾਰੀ ਮੁਤਾਬਕ ਫੇਸਬੁਕ ਉੱਤੇ ਪਈ ਇੱਕ ਪੋਸਟ ਤੋਂ ਬਾਅਦ ਸ੍ਰੀ ਲੰਕਾ ਵਿੱਚ ਮੁੜ ਵਿਵਾਦ ਹੋਇਆ ਤੇ ਭੀੜ ਨੇ ਤਿੰਨ ਮਸਜਿਦਾਂ 'ਤੇ ਹਮਲਾ ਕੀਤਾ। ਹਿੰਸਕ ਭੀੜ ਨੇ ਮੁਸਲਮਾਨਾਂ ਦੀਆਂ ਦੁਕਾਨਾਂ 'ਤੇ ਪੱਥਰਬਾਜੀ ਕੀਤੀ। ਹਾਲਾਤ ਕਾਬੂ ਵਿੱਚ ਕਰਨ ਲਈ ਇੱਥੇ ਸੋਮਵਾਰ ਸਵੇਰੇ 6 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ ਸੀ।

  • Reuters quoting Sri Lanka's Government Information Department : Sri Lanka blocks some social media platforms after violence in parts of the country.

    — ANI (@ANI) May 13, 2019 " class="align-text-top noRightClick twitterSection" data=" ">
ਪੁਲਿਸ ਅਧਿਕਾਰੀਆਂ ਮੁਤਾਬਕ, ਸ਼ਹਿਰ ਵਿੱਚ ਕੈਥੋਲਿਕ ਅਤੇ ਮੁਸਲਮਾਨਾਂ ਵਿੱਚ ਸ਼ਨੀਵਾਰ ਤੋਂ ਤਣਾਅ ਵੱਧ ਰਿਹਾ ਹੈ। ਬੀਤੇ ਐਤਵਾਰ ਸਵੇਰੇ ਗਿਰਜਾਘਰ ਖੁੱਲ੍ਹਣ ਤੋਂ ਬਾਅਦ ਇਸ ਇਲਾਕੇ ਵਿੱਚ ਹਿੰਸਾ ਭੜਕ ਉਠੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਵਾਧੂ ਪੁਲਿਸ ਬਲ ਤੈਨਾਤ ਕਰ ਦਿੱਤੇ ਗਏ ਹਨ। ਸਥਿਤੀ ਪੂਰੀ ਤਰ੍ਹਾਂ ਨਾਲ ਕਾਬੂ ਵਿੱਚ ਹੈ।ਜ਼ਿਕਰਯੋਗ ਹੈ ਕਿ 21 ਅਪ੍ਰੈਲ ਨੂੰ ਸ੍ਰੀ ਲੰਕਾ ਵਿੱਚ ਲੜੀਵਾਰ ਹੋਏ ਬੰਬ ਧਮਾਕਿਆਂ ਵਿੱਚ 251 ਲੋਕਾਂ ਦੀ ਮੌਤ ਹੋ ਗਈ ਸੀ।ਨੇਗੰਬੋ ਸ਼ਹਿਰ ਵਿੱਚ ਵੀ ਹੋਈਆਂ ਝੜਪਾਂਨੇਗੰਬੋ ਦੇ ਇਸਾਈ ਬਹੁਲ ਸ਼ਹਿਰ ਵਿੱਚ ਇਸ ਮਹੀਨੇ ਦੇ ਪਹਿਲੇ ਹਫ਼ਤੇ 'ਚ ਈਸਾਈ ਅਤੇ ਮੁਸਲਮਾਨਾਂ ਵਿੱਚ ਝੜਪਾਂ ਹੋਈਆਂ ਸਨ। ਕਈ ਲੋਕ ਜ਼ਖਮੀ ਵੀ ਹੋਏ। ਇਸ ਸ਼ਹਿਰ ਦੇ ਪ੍ਰਾਚੀਨ ਸੰਤ ਸੇਬੇਸੀਟਅਨ ਚਰਚ ਵਿੱਚ ਅੱਤਵਾਦੀ ਹਮਲਾ ਹੋਇਆ ਸੀ। ਇਸਾਈ ਅਤੇ ਮੁਸਲਿਮ ਭਾਈਚਾਰੇ ਵਿੱਚ ਲਗਾਤਾਰ ਹੋ ਰਹੀਆਂ ਝੜਪਾਂ ਨੂੰ ਵੇਖਦੇ ਹੋਏ ਆਰਕਬਿਸ਼ਪ ਨੇ ਭਾਈਚਾਰੇ ਨੂੰ ਸੰਜਮ ਵਰਤਣ ਲਈ ਕਿਹਾ ਸੀ।

Intro:Body:

Sri lanka

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.