ਚੰਡੀਗੜ੍ਹ: ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖਾਂ ਨਾਲ ਧੱਕਾ ਹੋਣ ਦੀ ਅਕਸਰ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇੱਕ ਅਜਿਹੀ ਹੀ ਵੀਡੀਓ ਮੱਧ ਪ੍ਰਦੇਸ਼ ਦੀ ਤਹਿਸੀਲ ਰਾਜਪੁਰ ਜ਼ਿਲ੍ਹਾ ਬੀਰਵਾਨੀ ਤੋਂ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਪੁਲਿਸ ਵਾਲੇ ਸਿੱਖਾਂ ਨਾਲ ਅਣਮਨੁੱਖੀ ਵਤੀਰਾ ਕਰ ਰਹੇ ਹਨ।
ਇਸ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਕਰਮੀ ਸਿੱਖਾਂ ਉੱਤੇ ਅੱਤਿਆਚਾਰ ਕਰ ਰਹੇ ਹਨ, ਜਿਸ ਦੀ ਪੁਲਿਸ ਕੁੱਟਮਾਰ ਕਰ ਰਹੀ ਹੈ। ਉਨ੍ਹਾਂ ਵਿੱਚੋਂ ਇੱਕ ਦੀ ਪਛਾਣ ਗ੍ਰੰਥੀ ਪ੍ਰੇਮ ਸਿੰਘ ਵਜੋਂ ਹੋਈ ਹੈ। ਇਸ ਵੀਡੀਓ ਵਿੱਚ ਆ ਰਹੀ ਆਵਾਜ਼ ਤੋਂ ਇੰਝ ਲਗਦਾ ਹੈ ਜਿਵੇਂ ਪੁਲਿਸ ਉਨ੍ਹਾ ਨੂੰ ਦੁਕਾਨ ਲਾਉਣ ਤੋਂ ਰੋਕ ਰਹੀ ਹੈ ਅਤੇ ਇਸ ਦੌਰਾਨ ਹੀ ਉਨ੍ਹਾਂ ਨੇ ਸਿੱਖਾਂ ਦੀ ਕੁੱਟਮਾਰ ਕੀਤੀ। ਵੀਡੀਓ ਵਿੱਚ ਸਾਫ਼ ਹੈ ਕਿ ਪੁਲਿਸ ਸਿੱਖਾਂ ਨੂੰ ਵਾਲ਼ਾਂ ਤੋਂ ਫੜ੍ਹ ਕੇ ਘੜੀਸ ਰਹੀ ਹੈ ਜੋ ਕਿ ਬੜੀ ਹੀ ਨਿੰਦਣਯੋਗ ਗੱਲ ਹੈ।
ਇਸ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਪੁਲਿਸ ਵਾਲਿਆਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
-
Too shocking for words! The barbaric & humiliating attack on Giani Prem Singh Granthi & other Sikhs in MadhyaPradesh is utterly inhuman & unacceptable.I urge CM @ChouhanShivraj to set an example of punitive action against those who treat the sword of the nation with such contempt pic.twitter.com/oNzkgmdh2I
— Sukhbir Singh Badal (@officeofssbadal) August 7, 2020 " class="align-text-top noRightClick twitterSection" data="
">Too shocking for words! The barbaric & humiliating attack on Giani Prem Singh Granthi & other Sikhs in MadhyaPradesh is utterly inhuman & unacceptable.I urge CM @ChouhanShivraj to set an example of punitive action against those who treat the sword of the nation with such contempt pic.twitter.com/oNzkgmdh2I
— Sukhbir Singh Badal (@officeofssbadal) August 7, 2020Too shocking for words! The barbaric & humiliating attack on Giani Prem Singh Granthi & other Sikhs in MadhyaPradesh is utterly inhuman & unacceptable.I urge CM @ChouhanShivraj to set an example of punitive action against those who treat the sword of the nation with such contempt pic.twitter.com/oNzkgmdh2I
— Sukhbir Singh Badal (@officeofssbadal) August 7, 2020
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇੱਕ ਉਦਾਹਰਣ ਪੇਸ਼ ਕੀਤੀ ਜਾ ਸਕੇ।