ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਨਵੰਬਰ ਨੂੰ ਸੰਸਦ ਮੈਂਬਰਾਂ ਲਈ ਬਣੇ ਬਹੁ ਮੰਜ਼ਿਲਾ ਫਲੈਟਾਂ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਫਲੈਟ ਰਾਸ਼ਟਰੀ ਰਾਜਧਾਨੀ ਵਿੱਚ ਡਾ.ਬੀ.ਡੀ ਮਾਰਗ ‘ਤੇ ਸਥਿਤ ਹਨ। ਦੱਸਣਯੋਗ ਹੈ ਕਿ 80 ਸਾਲ ਤੋਂ ਵੱਧ ਪੁਰਾਣੇ ਅੱਠ ਪੁਰਾਣੇ ਬੰਗਲਿਆਂ ਨੂੰ 76 ਫਲੈਟਾਂ ਦੀ ਬਹੁ ਮੰਜ਼ਿਲਾ ਇਮਾਰਤ ਵਿੱਚ ਤਬਦੀਲ ਕੀਤਾ ਗਿਆ ਹੈ।
ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ -19 ਦੇ ਪ੍ਰਭਾਵ ਦੇ ਬਾਵਜੂਦ, ਇਨ੍ਹਾਂ ਫਲੈਟਾਂ ਦਾ ਨਿਰਮਾਣ ਸਮੇਂ ਸਿਰ ਮੁਕੰਮਲ ਕਰ ਲਿਆ ਗਿਆ ਹੈ। ਇਨ੍ਹਾਂ ਬਹੁ ਮੰਜ਼ਿਲਾ ਫਲੈਟਾਂ ਦਾ ਨਿਰਮਾਣ ਪ੍ਰਵਾਨਤ ਲਾਗਤ ਤੋਂ ਲਗਭਗ 14 ਫੀਸਦ ਦੀ ਬਚਤ ਨਾਲ ਬਿਨਾਂ ਵਾਧੂ ਸਮਾਂ ਲਾਏ ਮੁਕੰਮਲ ਕੀਤਾ ਗਿਆ ਹੈ।
ਇਸ ਦੇ ਉਦਘਾਟਨ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਰਹਿਣਗੇ।