ਨਵੀਂ ਦਿੱਲੀ: ਦੇਸ਼ ਵਿਆਪੀ ਜਾਰੀ ਤਾਲਾਬੰਦੀ ਦੇ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਅਪ੍ਰੈਲ ਨੂੰ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕਰਨਗੇ। ਕੋਰੋਨਾ ਵਾਇਰਸ ਤੋਂ ਬਚਾਅ ਲਈ ਨੀਤੀਆਂ ਅਤੇ ਸੁਝਾਵਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਪਹਿਲਾਂ ਵੀ 3 ਵਾਰ ਮੁੱਖ ਮੰਤਰੀਆਂ ਨਾਲ ਬੈਠਕ ਕਰ ਚੁੱਕੇ ਹਨ।
-
Prime Minister Narendra Modi will interact with CMs of all States via video conference on 27th April pic.twitter.com/k57HGUtosA
— ANI (@ANI) April 22, 2020 " class="align-text-top noRightClick twitterSection" data="
">Prime Minister Narendra Modi will interact with CMs of all States via video conference on 27th April pic.twitter.com/k57HGUtosA
— ANI (@ANI) April 22, 2020Prime Minister Narendra Modi will interact with CMs of all States via video conference on 27th April pic.twitter.com/k57HGUtosA
— ANI (@ANI) April 22, 2020
ਪਿਛਲੀ ਬੈਠਕ ਜੋ 11 ਅਪ੍ਰੈਲ ਨੂੰ ਹੋਈ ਸੀ ਉਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਲਾਬੰਦੀ ਨੂੰ ਵਧਾਉਣ ਦੀ ਅਪੀਲ ਕੀਤੀ ਸੀ। ਇਸ ਬੈਠਕ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਟੈਸਟ ਕਿੱਟਾਂ, ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਦੀ ਸਪਲਾਈ ਨੂੰ ਵਧਾਉਣ ਦੀ ਮੰਗ ਪ੍ਰਧਾਨ ਮੰਤਰੀ ਕੋਲ ਰੱਖੀ ਸੀ।
ਇਸ ਦੇ ਨਾਲ ਹੀ ਕਣਕ ਦੀ ਖ਼ਰੀਦ ਲਈ ਪ੍ਰਬੰਧ ਲਈ ਅਪੀਲ ਵੀ ਪ੍ਰਧਾਨ ਮੰਤਰੀ ਨੂੰ ਕੀਤੀ ਸੀ। ਪਿਛਲੀ ਵਾਰ ਹੋਈ ਬੈਠਕ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦੇ ਨਾਲ ਹੋਰ ਵੀ ਉੱਚ ਅਧਿਕਾਰੀ ਮੌਜੂਦ ਸਨ।