ETV Bharat / bharat

ਨਗਰੋਟਾ ਮੁਠਭੇੜ 'ਤੇ ਬੋਲੇ ਪੀਐਮ ਮੋਦੀ, ਪਾਕਿਸਤਾਨ ਦੀਆਂ ਯੋਜਨਾਵਾਂ ਹੋਈਆਂ ਫੇਲ੍ਹ - Failure of nefarious schemes

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਗਰੋਟਾ ਹਮਲੇ 'ਤੇ ਇਕ ਉੱਚ ਪੱਧਰੀ ਬੈਠਕ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਅਤੇ ਚੋਟੀ ਦੇ ਖੁਫੀਆ ਅਧਿਕਾਰੀ ਇਸ ਬੈਠਕ ਵਿੱਚ ਮੌਜੂਦ ਸਨ।

pm-narendra-modi-held-a-review-meeting-over-nagrota-encounter
ਨਗਰੋਟਾ ਮੁਠਭੇੜ 'ਤੇ ਬੋਲੇ ਪੀਐਮ ਮੋਦੀ, ਪਾਕਿਸਤਾਨ ਦੀ ਯੋਜਨਾਵਾਂ ਹੋਈਆਂ ਫੇਲ੍ਹ
author img

By

Published : Nov 20, 2020, 5:56 PM IST

ਪ੍ਰਧਾਨ ਮੰਤਰੀ ਮੋਦੀ ਨੇ ਨਗਰੋਟਾ ਹਮਲੇ 'ਤੇ ਕੀਤੀ ਇੱਕ ਉੱਚ ਪੱਧਰੀ ਬੈਠਕ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਗਰੋਟਾ ਹਮਲੇ 'ਤੇ ਇਕ ਉੱਚ ਪੱਧਰੀ ਬੈਠਕ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਅਤੇ ਚੋਟੀ ਦੇ ਖੁਫੀਆ ਅਧਿਕਾਰੀ ਇਸ ਬੈਠਕ ਵਿੱਚ ਮੌਜੂਦ ਸਨ। ਮੀਟਿੰਗ ਵਿੱਚ ਇਹ ਪਾਇਆ ਗਿਆ ਕਿ ਅੱਤਵਾਦੀ 26/11 ਦੀ ਵਰ੍ਹੇਗੰਢ 'ਤੇ ਇੱਕ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ।

  • Our security forces have once again displayed utmost bravery and professionalism. Thanks to their alertness, they have defeated a nefarious plot to target grassroots level democratic exercises in Jammu and Kashmir.

    — Narendra Modi (@narendramodi) November 20, 2020 " class="align-text-top noRightClick twitterSection" data=" ">
  • Neutralising of 4 terrorists belonging to Pakistan-based terrorist organisation Jaish-e-Mohammed and the presence of large cache of weapons and explosives with them indicates that their efforts to wreak major havoc and destruction have once again been thwarted.

ਸੁਰੱਖਿਆ ਬਲਾਂ ਨੇ ਪਾਕਿਸਤਾਨ ਦੀਆਂ ਭੈੜੀਆਂ ਯੋਜਨਾਵਾਂ ਨੂੰ ਕੀਤਾ ਅਸਫ਼ਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਵਿੱਚ ਪਾਕਿਸਤਾਨ ਦਾ ਨਾਮ ਲਿਆ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਲਿਖਿਆ, "ਮੁਕਾਬਲੇ ਵਿੱਚ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀਆਂ ਦਾ ਮਾਰਿਆ ਜਾਣਾ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ, ਉਨ੍ਹਾਂ ਦੇ ਨਾਪਾਕ ਮਨਸੂਬਿਆਂ ਦੀ ਅਸਫ਼ਲਤਾ ਨੂੰ ਦਰਸਾਉਂਦੀ ਹੈ।"

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਸੈਨਾ ਨੇ ਫ਼ਿਰ ਬੇਮਿਸਾਲ ਹਿੰਮਤ, ਬਹਾਦਰੀ, ਪੇਸ਼ੇਵਰਤਾ ਦਾ ਪ੍ਰਦਰਸ਼ਨ ਕੀਤਾ ਅਤੇ ਜੰਮੂ-ਕਸ਼ਮੀਰ ਵਿੱਚ ਜ਼ਮੀਨੀ ਪੱਧਰ ਦੀ ਲੋਕਤੰਤਰੀ ਅਭਿਆਸ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਨੂੰ ਅਸਫ਼ਲ ਕਰ ਦਿੱਤਾ।

ਮਹੱਤਵਪੂਰਣ ਗੱਲ ਇਹ ਹੈ ਕਿ ਵੀਰਵਾਰ ਸਵੇਰੇ ਜੰਮੂ ਕਸ਼ਮੀਰ ਦੇ ਜੰਮੂ ਜ਼ਿਲ੍ਹੇ ਦੇ ਨਗਰੋਟਾ ਵਿੱਚ ਇੱਕ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਵੱਲੋਂ ਇੱਕ ਟਰੱਕ ਵਿੱਚ ਸਵਾਰ ਚਾਰ ਅੱਤਵਾਦੀ ਮਾਰੇ ਗਏ।

ਅੱਤਵਾਦੀ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇਕ ਟਰੱਕ ਵਿਚ ਜਾ ਰਹੇ ਸਨ, ਜਿਸ ਨੂੰ ਪੁਲਿਸ ਨੇ ਨਗਰੋਟਾ ਨੇੜੇ ਇੱਕ ਟੋਲ ਪਲਾਜ਼ਾ 'ਤੇ ਰੋਕ ਦਿੱਤਾ, ਜਿਸ ਤੋਂ ਬਾਅਦ ਮੁਠਭੇੜ ਸ਼ੁਰੂ ਹੋ ਗਈ।

ਮਾਰੇ ਗਏ ਅੱਤਵਾਦੀਆਂ ਕੋਲੋਂ 11 ਏਕੇ 47 ਰਾਈਫਲਾਂ ਅਤੇ ਪਿਸਤੌਲ ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਸੰਭਾਵਨਾ ਹੈ ਕਿ ਉਹ ਇੱਕ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਸਨ, ਸ਼ਾਇਦ ਜ਼ਿਲ੍ਹਾ ਪੱਧਰੀ ਚੋਣਾਂ ਨੂੰ ਰੋਕਣ ਦੀ ਕੋਸ਼ਿਸ਼ ਸੀ।

ਫੌਜ ਮੁਖੀ ਦਾ ਬਿਆਨ

ਨਾਗਰੋਟਾ ਵਿੱਚ ਚਾਰ ਅੱਤਵਾਦੀਆਂ ਦੇ ਖਾਤਮੇ ਲਈ ਸੁਰੱਖਿਆ ਬਲਾਂ ਵੱਲੋਂ ਇੱਕ ਸਫ਼ਲ ਅਭਿਆਨ ਤੋਂ ਬਾਅਦ, ਸੈਨਾ ਦੇ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਨੇ ਵੀਰਵਾਰ ਨੂੰ ਕਿਹਾ ਕਿ ਇਹ ਪਾਕਿਸਤਾਨ ਅਤੇ ਇਸਦੇ ਅੱਤਵਾਦੀਆਂ ਲਈ ਸਪਸ਼ਟ ਸੰਦੇਸ਼ ਹੈ ਕਿ ਜਿਹੜਾ ਵੀ ਭਾਰਤ ਦੀ ਸਰਹੱਦ ਦੇ ਪਾਰ ਆਵੇਗਾ, ਉਸ ਨਾਲ ਇਸ ਤਰ੍ਹਾਂ ਨਜਿੱਠਿਆ ਜਾਵੇਗਾ ਅਤੇ ਉਹ ਵਾਪਸ ਨਹੀਂ ਜਾ ਸਕੇਗਾ।

ਸੈਨਾ ਮੁਖੀ ਨੇ ਉਨ੍ਹਾਂ ਫੌਜੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸੇਬ ਨਾਲ ਭਰੇ ਟਰੱਕ ਵਿੱਚ ਲੁਕੇ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਫੌਜ, ਜੰਮੂ-ਕਸ਼ਮੀਰ ਪੁਲਿਸ ਅਤੇ ਉਥੇ ਤਾਇਨਾਤ ਅਰਧ ਸੈਨਿਕ ਬਲਾਂ ਵਿਚਾਲੇ ਚੰਗਾ ਤਾਲਮੇਲ ਸੀ।

ਨਰਵਾਣੇ ਨੇ ਕਿਹਾ ਸੀ ਕਿ ਇਹ ਸੁਰੱਖਿਆ ਬਲਾਂ ਵੱਲੋਂ ਇੱਕ ਬੇਹੱਦ ਹੀ ਸਫਲ ਅਭਿਆਨ ਸੀ। ਇਹ ਸੁਰੱਖਿਆ ਬਲਾਂ ਦਰਮਿਆਨ ਉੱਚ ਪੱਧਰੀ ਤਾਲਮੇਲ ਦਾ ਸੰਕੇਤ ਦਿੰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.