ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿਦਿਆਰਥੀਆਂ ਦੇ ਨਾਲ ਪਰੀਕਸ਼ਾ ਪੇ ਚਰਚਾ ਕੀਤੀ। ਇਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਪ੍ਰੀਖਿਆ ਦੌਰਾਨ ਤਣਾਅ ਨੂੰ ਦੂਰ ਕਰਨ ਨੂੰ ਲੈ ਕੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਲ ਕਾਫੀ ਮਹੱਤਵਪੂਰਨ ਹੈ। ਇਸ ਸਾਲ ਵਿੱਚ ਦੇਸ਼ ਜੋ ਵੀ ਕਰੇਗਾ ਉਸ ਵਿੱਚ ਇਸ ਸਮੇਂ 10ਵੀਂ, 12ਵੀਂ ਦੇ ਵਿਦਿਆਰਥੀ ਹਨ, ਉਨ੍ਹਾਂ ਦਾ ਸਭ ਤੋਂ ਜ਼ਿਆਦਾ ਯੋਗਦਾਨ ਹੋਵੇਗਾ।
ਉਨ੍ਹਾਂ ਕਿਹਾ, "ਵਿਦਿਆਰਥੀਆਂ ਨਾਲ ਗੱਲ ਕਰਨਾ ਮੇਰੇ ਲਈ ਪ੍ਰੇਰਣਾ ਹੁੰਦਾ ਹ। ਮੈਂ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਜ਼ਿੰਮੇਦਾਰੀ ਲਈ ਹੈ, ਮੈਨੂੰ ਲੱਗਾ ਕਿ ਮੈਨੂੰ ਵੀ ਤੁਹਾਡੇ ਮਾਪਿਆਂ ਦਾ ਭਾਰ ਥੋੜਾ ਹਲਕਾ ਕਰਨਾ ਚਾਹੀਦਾ ਹੈ। ਮੈਂ ਵੀ ਤੁਹਾਡੇ ਪਰਿਵਾਰਕ ਦਾ ਹੀ ਮੈਂਬਰ ਹਾਂ।"
ਇਸ ਦੌਰਾਨ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਕੋਲੋਂ ਕਈ ਤਰ੍ਹਾਂ ਦੇ ਸਵਾਲ ਵੀ ਪੁੱਛੇ। ਇੱਕ ਵਿਦਿਆਰਥੀ ਨੇ ਪੁੱਛਿਆ ਕਿ ਬੋਰਡ ਦੀ ਪ੍ਰੀਖਿਆ ਬਾਰੇ ਸੁਣ ਕੇ ਹੀ ਉਨ੍ਹਾਂ ਦਾ ਮੂਡ ਖਰਾਬ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਕਿਵੇਂ ਇਸ ਦੇ ਲਈ ਤਿਆਰ ਕਰਨਾ ਚਾਹੀਦਾ ਹੈ ? ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਦੇ ਵੀ ਕੋਈ ਇਹ ਨਹੀਂ ਸੋਚਦਾ ਕਿ ਉਸ ਦਾ ਮੂਡ ਖੁਦ ਕਾਰਨ ਖਰਾਬ ਹੈ ਜਾਂ ਕਿਸੇ ਹੋਰ ਕਾਰਨ, ਘੜੀ ਦੇਖ ਕੇ ਪੜ੍ਹਾਈ ਕਰਨ ਨਾਲ ਹੜਬੜ ਸ਼ੁਰੂ ਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰਯਾਨ 2 ਦੇ ਸਮੇਂ ਸਾਰੇ ਰਾਤਭਰ ਜਾਗਦੇ ਰਹੇ। ਸਭ ਨੂੰ ਇੰਝ ਲੱਗਾ ਕਿ ਜਿਵੇਂ ਇਹ ਸਭ ਉਨ੍ਹਾਂ ਦੇ ਹੀ ਕੀਤਾ ਹੈ, ਜਦੋਂ ਇਸ ਵਿੱਚ ਸਫਲਤਾ ਹਾਸਲ ਨਹੀਂ ਹੋਈ ਤਾਂ ਪੂਰਾ ਹਿੰਦੋਸਤਾਨ ਉਦਾਸ ਹੋ ਗਿਆ ਸੀ।
ਪੀਐਮ ਮੋਦੀ ਨੇ ਕਿਹਾ, "ਜਦੋਂ ਮੈਨੂੰ ਇਸ ਦੀ ਅਸਫਲਤਾ ਬਾਰੇ ਪਤਾ ਲੱਗਿਆ ਤਾਂ ਮੈਂ ਸੌਂ ਨਹੀ ਸਕਿਆ। ਮੈਨੂੰ ਚੈਨ ਨਹੀਂ ਮਿਲਿਆ, ਮੈਂ ਵਿਗਿਆਨਕਾਂ ਨੂੰ ਮਿਲਣ ਲਈ ਆਪਣਾ ਪ੍ਰੋਗਰਾਮ ਬਦਲਿਆ। ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ, ਸਵੇਰੇ ਸਾਰਿਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਉਨ੍ਹਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਗਈ, ਫਿਰ ਸਾਰੇ ਦੇਸ਼ ਦਾ ਮਾਹੌਲ ਬਦਲ ਗਿਆ।"
ਇੱਕ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਨੂੰ ਵੀਡੀਓ ਸੰਦੇਸ਼ ਰਾਹੀਂ ਪੁੱਛਿਆ, "ਸਾਨੂੰ ਪ੍ਰੀਖਿਆ ਵਿਚ ਚੰਗੇ ਅੰਕ ਪ੍ਰਾਪਤ ਕਰਨ ਲਈ ਕਿੰਨਾ ਧਿਆਨ ਦੇਣਾ ਚਾਹੀਦਾ ਹੈ ਅਤੇ ਕੀ ਸਫਲਤਾ ਨੂੰ ਅੰਕਾਂ ਦੇ ਨਾਲ ਮਾਪਿਆ ਜਾ ਸਕਦਾ ਹੈ ?" ਪ੍ਰਧਾਨ ਮੰਤਰੀ ਨੇ ਕਿਹਾ, "ਸਫਲਤਾ ਅਤੇ ਅਸਫਲਤਾ ਦਾ ਟਰਨਿੰਗ ਪੁਆਇੰਟ ਅੰਕ ਬਣ ਗਏ ਹਨ। ਇਹ ਦਿਮਾਗ ਵਿੱਚ ਰਹਿੰਦਾ ਹੈ ਕਿ ਇਕ ਵਾਰ ਚੰਗੇ ਅੰਕ ਪ੍ਰਾਪਤ ਕਰ ਲਈਏ। 10ਵੀਂ ਤੋਂ ਬਾਅਦ 12ਵੀਂ ਅਤੇ ਇਸ ਤੋਂ ਵੀ ਬਾਅਦ ਮਾਪੇ ਬੱਚਿਆਂ 'ਤੇ ਦਬਾਅ ਬਣਾਉਂਦੇ ਹਨ।"
ਪੀਐਮ ਮੋਦੀ ਨੇ ਕਿਹਾ, "ਅੱਜ ਦੀ ਜ਼ਿੰਦਗੀ ਬਦਲ ਗਈ ਹੈ। ਅੰਕ ਪੜਾਅ ਹਨ ਪਰ ਇਹ ਜ਼ਿੰਦਗੀ ਹੈ ਅਤੇ ਨੰਬਰ ਸਭ ਕੁਝ ਹਨ, ਇਹ ਨਹੀਂ ਮੰਨਣਾ ਚਾਹੀਦਾ। ਸਾਨੂੰ ਇਸ ਸੋਚ ਤੋਂ ਬਾਹਰ ਆਉਣਾ ਚਾਹੀਦਾ ਹੈ। ਮੈਂ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਬੱਚਿਆਂ ਉੱਤੇ ਦਬਾਅ ਨਾ ਪਾਉਣ। ਬੱਚਿਆਂ ਨੂੰ ਉਨ੍ਹਾਂ ਦੇ ਮੰਨ ਦੀ ਕਰਨ ਦਿਓ।"