ETV Bharat / bharat

ਪੀਐਮ ਮੋਦੀ ਨੇ ਵੰਡ ਸਮੇਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਭਾਰਤ 'ਚ ਸ਼ਾਮਲ ਨਾ ਕਰਨ 'ਤੇ ਪ੍ਰਗਟਾਇਆ ਰੋਸ

ਰਾਸ਼ਟਰੀ ਕੈਡਟ ਕ੍ਰੋਪਸ (ਐਨਸੀਸੀ) ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਖੇ ਵਿਸ਼ੇਸ਼ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਇਸ ਸਮਾਗਮ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਐਨਸੀਸੀ ਨੌਜਵਾਨਾਂ 'ਚ ਸੰਸਕ੍ਰਿਤੀ, ਦ੍ਰਿੜਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਸਬੰਧਾਂ ਅਤੇ ਸ੍ਰੀ ਕਰਤਾਰਪੁਰ ਲਾਂਘੇ ਬਾਰੇ ਗੱਲ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ
author img

By

Published : Jan 28, 2020, 10:26 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਰਾਸ਼ਟਰੀ ਐਨਸੀਸੀ ਦਿਹਾੜੇ ਮੌਕੇ ਐਨਸੀਸੀ ਕੈਡਟਾਂ ਨੂੰ ਸੰਬੋਧਨ ਕੀਤ। ਪ੍ਰਧਾਨ ਮੰਤਰੀ ਨੇ ਐਨਸੀਸੀ ਬਾਰੇ ਬੋਲਦਿਆਂ ਕਿਹਾ ਕਿ ਇਹ ਮੰਚ ਨੌਜਵਾਨਾਂ ਵਿੱਚ ਸੰਸਕ੍ਰਿਤੀ, ਦ੍ਰਿੜਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਭੁਮਿਕਾ ਅਦਾ ਕਰਦੀ ਹੈ। ਇਸ ਦੀਆਂ ਭਾਵਨਾਵਾਂ ਸਿੱਧੇ ਤੌਰ 'ਤੇ ਦੇਸ਼ ਦੇ ਵਿਕਾਸ ਨਾਲ ਜੁੜੀਆਂ ਹਨ।

ਧੰੰ. ਏਐਨਆਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੌਜੂਦਾ ਸਮੇਂ ਸਾਡਾ ਦੇਸ਼ ਨੌਜਵਾਨਾਂ ਵਜੋਂ ਜਾਣਿਆ ਜਾਂਦਾ ਹੈ। ਦੇਸ਼ ਦੇ 65 ਫੀਸਦੀ ਤੋਂ ਵੱਧ ਲੋਕ 35 ਸਾਲ ਤੋਂ ਘੱਟ ਉਮਰ ਦੇ ਹਨ। ਦੇਸ਼ ਜਵਾਨ ਹੈ। ਸਾਨੂੰ ਇਸ 'ਤੇ ਮਾਣ ਹੈ। ਦੇਸ਼ ਦੀ ਸੋਚ ਵੀ ਜਵਾਨ ਹੋਵੇ, ਇਹ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।

ਸੀਏਏ ਤੇ ਐਨਸੀਆਰ 'ਤੇ ਬੋਲੇ ਮੋਦੀ
ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਹੋਰਨਾਂ ਦੇਸ਼ਾਂ 'ਚ ਹੋ ਰਹੀ ਬੇਇਨਸਾਫੀ ਨੂੰ ਰੋਕਣ ਲਈ ਸੀਏਏ ਅਤੇ ਐਨਆਰਸੀ ਲੈ ਕੇ ਆਈ ਹੈ, ਪਰ ਕੁੱਝ ਰਾਜਨੀਤਕ ਪਾਰਟੀਆਂ ਵੋਟਾਂ ਹਾਸਲ ਕਰਨ ਲਈ ਇਸ ਦਾ ਵਿਰੋਧ ਕਰ ਰਹੀਆਂ ਹਨ। ਪੀਐਮ ਮੋਦੀ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, " ਆਜ਼ਾਦੀ ਤੋਂ ਬਾਅਦ ਸੁਤੰਤਰ ਭਾਰਤ ਨੇ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਦੇ ਹਿੰਦੂਆਂ, ਸਿੱਖਾਂ ਅਤੇ ਹੋਰਨਾਂ ਘੱਟ ਗਿਣਤੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਨੂੰ ਲੋੜ ਪਈ ਤਾਂ ਉਹ ਭਾਰਤ ਆ ਸਕਦੇ ਹਨ ਤੇ ਇਥੇ ਦੇ ਨਾਗਰਿਕਤਾ ਹਾਸਲ ਕਰ ਸਕਦੇ ਹਨ। ਇਹ ਗਾਂਧੀ ਜੀ ਦੀ ਇੱਛਾ ਸੀ ਅਤੇ ਇਹੀ 1950 'ਚ ਨਹਿਰੂ-ਲਿਆਕਤ ਸਮਝੌਤਾ ਵੀ ਸੀ।

ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕਾਂਗਰਸ 'ਤੇ ਸਾਧਿਆ ਨਿਸ਼ਾਨਾ

ਮੋਦੀ ਨੇ ਕਿਹਾ ਕਿ ਉਸ ਸਮੇਂ ਮੌਜੂਦਾ ਸਰਕਾਰ ਵੱਲੋਂ ਨੂੰ ਇਨ੍ਹਾਂ ਲੋਕਾਂ ਤੋਂ ਮੂੰਹ ਫੇਰ ਲਿਆ ਗਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸਮੇਂ ਮੌਜੂਦਾ ਸਰਕਾਰ ਵੱਲੋਂ ਪਾਕਿਸਤਾਨ 'ਚ ਸਥਿਤ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ 'ਚ ਕਿਉਂ ਛੱਡ ਦਿੱਤਾ ਗਿਆ। ਉਸ ਵੇਲੇ ਦੀ ਸਰਕਾਰ ਨੇ ਇਸ ਨੂੰ ਆਪਣੇ ਭਾਰਤ ਦਾ ਹਿੱਸਾ ਬਣਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਇਸ ਨਾਲ ਕਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ। ਉਨ੍ਹਾਂ ਕਿਹਾ ਭਾਰਤ-ਪਾਕਿ ਦੀ ਲੜਾਈ ਦੌਰਾਨ ਪਾਕਿ ਫੌਜ ਭਾਰਤ ਦੇ ਕਬਜ਼ੇ 'ਚ ਸਨ ਉਸ ਵੇਲੇ ਕਰਤਾਰਪੁਰ ਸਾਹਿਬ ਹਾਸਲ ਕੀਤਾ ਜਾ ਸਕਦਾ ਸੀ ਪਰ ਮੌਜੂਦਾ ਸਰਕਾਰ ਦੀ ਅਣਗਿਹਲੀ ਕਾਰਨ ਅਜਿਹਾ ਨਹੀਂ ਹੋ ਸਕਿਆ।

ਧਾਰਾ-370 ਦਾ ਮੁੱਦਾ

ਪੀਐਮ ਮੋਦੀ ਨੇ ਕਿਹਾ ਕਿ ਦਹਾਕਿਆਂ ਪੁਰਾਣੀ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਧਾਰਾ 370 ਜੰਮੂ ਕਸ਼ਮੀਰ 'ਚ ਅਸਥਾਈ ਸੀ, ਇਸ ਲਈ ਅਸੀਂ ਇਸ ਨੂੰ ਹੱਟਾ ਦਿੱਤਾ। ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਬਾਅਦ 70 ਸਾਲਾਂ ਬਾਅਦ, 370 ਨੂੰ ਕਸ਼ਮੀਰ ਤੋਂ ਹਟਾ ਦਿੱਤਾ ਗਿਆ, ਇਹ ਸਾਡੀ ਜ਼ਿੰਮੇਵਾਰੀ ਸੀ। ਉਨ੍ਹਾਂ ਆਖਿਆ ਕਿ ਪਾਕਿਸਤਾਨ ਨੇ ਸਾਡੇ ਤੋਂ ਕੋਈ ਲੜਾਈ ਨਹੀਂ ਜਿੱਤੀ, ਇਸ ਲਈ ਉਸ ਨੇ ਬੰਬ ਧਮਾਕੇ ਤੇ ਅੱਤਵਾਦੀ ਹਮਲੇ ਕੀਤੇ।ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਆਂਢੀ ਦੇਸ਼ ਤਿੰਨ ਵਿੱਚੋਂ ਤਿੰਨ ਜੰਗਾਂ ਹੀ ਹਾਰ ਚੁੱਕਾ ਹੈ। ਉਸ ਨੂੰ ਹਰਾਉਣ ਲਈ ਸਾਡੀ ਫੌਜ ਨੂੰ ਮਹਿਜ 10-12 ਦਿਨ ਹੀ ਲੱਗਣਗੇ। ਉਹ ਦਹਾਕਿਆਂ ਤੋਂ ਸਾਡੇ ਨਾਲ ਪ੍ਰੌਕਸੀ ਯੁੱਧ ਲੜ ਰਿਹਾ ਹੈ।

Intro:Body:

Keywords

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.