ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦੇਣ ਲਈ ਕੇਵੜੀਆ ਵਿੱਚ ‘ਸਟੈਚੂ ਆਫ਼ ਯੂਨਿਟੀ’ ਪਹੁੰਚ ਗਏ ਹਨ।
ਪੀਐਮ ਮੋਦੀ ਨੇ ਇਥੇ ਸਰਦਾਰ ਵੱਲਭ ਭਾਈ ਪਟੇਲ ਉਨ੍ਹਾਂ ਦੀ 144 ਵੇਂ ਜੰਯਤੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਬਾਅਦ ਪੀਐਮ ਮੋਦੀ ਇੱਥੇ ਏਕਤਾ ਦਿਵਸ ਪਰੇਡ ਵਿੱਚ ਵੀ ਹਿੱਸਾ ਲਿਆ।
ਇਸ ਮੌਕੇ ਸਮਾਗਮ ਦੌਰਾਨ ਪੀਐਮ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਾਰਾ 370 ਨੇ ਜੰਮੂ-ਕਸ਼ਮੀਰ ਨੂੰ ਸਿਰਫ਼ ਵੱਖਵਾਦ ਅਤੇ ਅੱਤਵਾਦ ਦਿੱਤਾ ਸੀ। ਇਹ ਦੇਸ਼ ਵਿੱਚ ਇਕੋ ਇੱਕ ਸਥਾਨ ਸੀ ਜਿੱਥੇ ਧਾਰਾ 370 ਮੌਜੂਦ ਸੀ। ਇਥੇ ਪਿਛਲੇ 3 ਦਹਾਕਿਆਂ 'ਚ 40,000 ਤੋਂ ਵੱਧ ਲੋਕ ਮਾਰੇ ਗਏ ਅਤੇ ਕਈ ਮਾਂਵਾਂ ਅੱਤਵਾਦ ਕਾਰਨ ਆਪਣੇ ਪੁੱਤਰਾਂ ਨੂੰ ਗੁਆ ਚੁੱਕਿਆਂ ਹਨ। ਹੁਣ ਧਾਰਾ 370 ਦੀ ਇਸ ਕੰਧ ਨੂੰ ਢਾਹ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਪੀਐਮ ਮੋਦੀ ਅੱਜ ਟੈਕਨੌਲਜੀ ਪ੍ਰਦਰਸ਼ਨ ਸਥਾਨ ਦਾ ਦੌਰਾ ਕਰਨਗੇ ਅਤੇ ਬਾਅਦ ਵਿੱਚ ਕੇਵੜੀਆ ਵਿੱਚ ਸਿਵਲ ਸਰਵਿਸ ਪ੍ਰੋਬੇਸ਼ਨਰਾਂ ਨਾਲ ਗੱਲਬਾਤ ਕਰਨਗੇ।