ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਾਬਕਾ ਪੀਐੱਮ ਚੌਧਰੀ ਚਰਨ ਸਿੰਘ ਦੇ ਜਨਮ ਦਿਹਾੜੇ 'ਤੇ ਟਵੀਟ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਕਿਹਾ ਕਿ ਭਾਰਤੀ ਲੋਕਤੰਤਰ ਨੂੰ ਕਾਇਮ ਰੱਖਣ 'ਚ ਚੌਧਰੀ ਚਰਨ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ।
ਦੱਸਣਯੋਗ ਹੈ ਕਿ ਚੌਧਰੀ ਚਰਨ ਸਿੰਘ ਦਾ ਜਨਮ ਉੱਤਰ ਪ੍ਰਦੇਸ਼ ਦੇ ਹਾਪੁਰ ਵਿਖੇ 23 ਦਸੰਬਰ 1902 'ਚ ਹੋਇਆ। ਚੌਧਰੀ ਚਰਨ ਸਿੰਘ ਜੁਲਾਈ ਸਾਲ 1979 ਤੋਂ ਜਨਵਰੀ 1980 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ।
ਪੀਐੱਮ ਮੋਦੀ ਨੇ ਆਪਣੇ ਟਵੀਟ 'ਚ ਲਿੱਖਿਆ , " ਚੌਧਰੀ ਚਰਨ ਸਿੰਘ ਜੀ ਨੂੰ ਉਨ੍ਹਾਂ ਦੀ ਜਨਮ ਦਿਹਾੜ 'ਤੇ ਯਾਦ ਕਰਦੇ ਹੋਏ : ਜਦ ਵੀ ਮਿਹਨਤੀ ਕਿਸਾਨਾਂ ਦੇ ਅਧਿਕਾਰਾਂ ਦੀ ਗੱਲ ਆਈ, ਤਾਂ ਚੌਧਰ ਚਰਨ ਸਿੰਘ ਨੇ ਸਿਰਫ਼ ਮਿਹਨਤ ਦੀ ਗੱਲ ਨੂੰ ਨਕਾਰਦੇ ਹੋਏ ਹਾਸ਼ੀਏ ਦੇ ਸਸ਼ਕਤੀਕਰਣ ਲਈ ਵੀ ਅਣਥਕ ਕੋਸ਼ਿਸ਼ਾਂ ਕੀਤੀਆਂ। ਉਹ ਭਾਰਤੀ ਲੋਕਤੰਤਰ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰਨ 'ਚ ਸਭ ਤੋਂ ਮੋਹਰੀ ਸਨ।