ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 53ਵੀਂ ਵਾਰ 'ਮਨ ਕੀ ਬਾਤ' ਕਰ ਰਹੇ ਹਨ। ਇਸ ਵਾਰ ਸਮਾਗਮ ਦੀ ਸ਼ੁਰੂਆਤ ਉਨ੍ਹਾਂ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੀਐੱਮ ਮੋਦੀ ਨੇ ਇਸ ਦੌਰਾਨ ਜਵਾਨਾਂ ਦੀ ਬਹਾਦੁਰੀ ਦਾ ਜ਼ਿਕਰ ਵੀ ਕੀਤਾ। ਪੀਐੱਮ ਮੋਦੀ ਨੇ ਕਿਹਾ, 'ਜਦੋਂ ਤਿੰਰਗੇ 'ਚ ਲਿਪਟੇ ਸ਼ਹੀਦ ਵਿਜੈ ਸ਼ੋਰੋਨ ਦੀ ਮ੍ਰਿਤਕ ਦੇਹ ਝਾਰਖੰਡ ਦੇ ਗੁਮਲਾ ਪਹੁੰਚੀ ਤੇ ਮਾਸੂਮ ਬੇਟੇ ਨੇ ਕਿਹਾ ਕਿ 'ਮੈਂ ਵੀ ਫੌਜ ਜਾਵਾਂਗਾ।' ਇਸ ਮਾਸੂਮ ਦਾ ਜਜ਼ਬਾ ਅੱਜ ਭਾਰਤਵਰਸ਼ ਦੇ ਬੱਚੇ-ਬੱਚੇ ਦੀ ਭਾਵਨਾ ਨੂੰ ਵਿਅਕਤ ਕਰਦਾ ਹੈ। ਅਜਿਹੀਆਂ ਭਾਵਨਾਵਾਂ, ਸਾਡੇ ਵੀਰ, ਸ਼ਹੀਦਾਂ ਦੇ ਘਰ-ਘਰ ਦੇਖਣ ਨੂੰ ਮਿਲ ਰਹੀਆਂ ਹਨ।
ਮੋਦੀ ਨੇ ਲੋਕ ਸਭਾ ਚੋਣਾਂ ਚ ਫਿਰ ਤੋਂ ਜੇਤੂ ਦੀ ਉਮੀਦ ਜਤਾਈ ਤੇ ਕਿਹਾ ਕਿ ਅਗਲੇ ਦੋ ਮਹੀਨੇ, ਅਸੀਂ ਸਾਰੇ ਚੋਣਾਂ ਦੀ ਗਹਿਮਾ-ਗਹਿਮੀ 'ਚ ਬਿਜ਼ੀ ਹੋ ਜਾਵਾਂਗੇ। ਮੈਂ ਖੁਦ ਵੀ ਇਨ੍ਹਾਂ ਚੋਣਾਂ 'ਚ ਇਕ ਉਮੀਦਵਾਰ ਰਹਾਂਗਾ। ਪਰੰਪਰਾ ਦਾ ਸਨਮਾਨ ਕਰਦੇ ਹੋਏ ਅਗਲੀ 'ਮਨ ਕੀ ਬਾਤ' ਮਈ ਮਹੀਨੇ ਦੇ ਆਖਰੀ ਐਤਵਾਰ ਨੂੰ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਦਮ ਅਵਾਰਡ ਨੂੰ ਲੈ ਕੇ ਲੋਕਾਂ 'ਚ ਕਾਫੀ ਜੋਸ਼ ਸੀ। ਅੱਜ ਅਸੀਂ ਇਕ ਨਿਊ ਇੰਡੀਆ ਵੱਲ ਜਾ ਰਹੇ ਹਾਂ। ਇਸ ਚ ਅਸੀਂ ਉਨ੍ਹਾਂ ਲੋਕਾਂ ਦਾ ਸਾਹਮਣਾ ਕਰਨਾ ਚਾਹੁੰਦੇ ਹਾਂ ਜੋ ਜ਼ਮੀਨੀ ਪੱਧਰ 'ਤੇ ਆਪਣਾ ਕੰਮ ਨਿਸ਼ਕਾਮ ਭਾਵ ਨਾਲ ਕਰ ਰਹੇ ਹਨ।