ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉਪਨਗਰ ਵਿਲੇ ਪਾਰਲੇ ਵਿੱਚ ਭਗਵਾਨ ਗਣੇਸ਼ ਦੇ ਦਰਸ਼ਨ ਕੀਤੇ। ਇੱਕ ਦਿਨ ਦੇ ਮਹਾਰਾਸ਼ਟਰ ਦੌਰੇ 'ਤੇ ਪਹੁੰਚੇ ਪੀਐੱਮ ਮੋਦੀ ਨੇ ਇੱਥੇ ਮਨਾਏ ਜਾ ਰਹੇ ਗਣੇਸ਼ ਤਿਉਹਾਰ ਵਿੱਚ ਹਿੱਸਾ ਲਿਆ ਅਤੇ ਲੋਕਮਨੱਈਆ ਸੇਵਾ ਸੰਘ (ਐਲਐਸਐਸ) ਦੇ ਮੰਡਪ ਵਿੱਚ ਭਗਵਾਨ ਗਣੇਸ਼ ਦੇ ਦਰਸ਼ਨ ਕੀਤੇ। ਪੀਐੱਮ ਨੇ ਕਈ ਮੈਟਰੋ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਮੁੰਬਈ ਪਹੁੰਚਣ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸੁਆਗਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਪ੍ਰੋਗਰਾਮ ਦਾ ਵੀ ਸੰਬੋਧਨ ਕੀਤਾ।
ਮੁੰਬਈ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੈਂ ਸੱਚਮੁੱਚ ਇਸਰੋ ਦੇ ਵਿਗਿਆਨੀਆਂ ਦੀ ਹਿੰਮਤ ਤੇ ਸੰਕਲਪ ਤੋਂ ਬਹੁਤ ਪ੍ਰਭਾਵਿਤ ਹਾਂ। ਉਨ੍ਹਾਂ ਦੱਸਿਆ ਕਿ ਵੱਡੀਆਂ ਚੁਣੌਤੀਆਂ ਸਾਹਮਣਾ ਕਿਵੇਂ ਕਰਨਾ ਹੈ ਇਹ ਸਭ ਮੈਂ ਉਨ੍ਹਾਂ ਤੋਂ ਸਿਖਿਆ ਹੈ। ਜਦੋਂ ਤੱਕ ਉਹ ਟੀਚੇ 'ਤੇ ਨਹੀਂ ਪਹੁੰਚਦੇ ਉਹ ਸੰਘਰਸ਼ ਕਰਨਾ ਬੰਦ ਨਹੀਂ ਕਰਨਗੇ, ਉਨ੍ਹਾਂ ਦੀ ਕੋਸ਼ਿਸ਼ ਸਦਕਾ ਇੱਕ ਦਿਨ ਅਸੀਂ ਚੰਨ 'ਤੇ ਜ਼ਰੂਰ ਪਹੁੰਚਾਗੇ।"
ਮੁੰਬਈ 'ਚ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਜਦੋਂ ਦੇਸ਼ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦੇ ਟੀਚੇ ਵੱਲ ਵਧ ਰਿਹਾ ਹੈ ਤਾਂ ਸਾਨੂੰ 21ਵੀਂ ਸਦੀ ਦੀ ਦੁਨੀਆਂ ਦੇ ਮੁਤਾਬਕ ਆਪਣੇ ਸ਼ਹਿਰਾਂ ਨੂੰ ਵੀ ਬਣਾਉਣਾ ਚਾਹੀਦਾ ਹੈ। ਇਸ ਸੋਚ ਨਾਲ ਸਾਡੀ ਸਰਕਾਰ ਅਗਲੇ ਪੰਜ ਸਾਲਾਂ ਵਿੱਚ ਆਧੁਨਿਕ ਇੰਨਫ੍ਰਾਸਟ੍ਰਕਚਰ ‘ਤੇ 100 ਲੱਖ ਕਰੋੜ ਰੁਪਏ ਖਰਚਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਅਸੀਂ ‘ਆਮਚੀ ਮੁੰਬਈ’ ਦੇ ਇੰਨਫ੍ਰਾਸਟ੍ਰਕਚਰ 'ਚ ਸੁਧਾਰ ਕਰਨ ਦੇ ਲਈ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਗਈ ਹੈ। ਪੀਐੱਮ ਮੋਦੀ ਨੇ ਕਿਹਾ, "ਮੈਂ ਜਾਣਦਾ ਹਾਂ ਕਿ ਇੱਥੇ ਫੜਨਵੀਸ ਦੀ ਸਰਕਾਰ ਨੇ ਮੁੰਬਈ ਅਤੇ ਮਹਾਰਾਸ਼ਟਰ ਦੇ ਹਰੇਕ ਪ੍ਰਾਜੈਕਟ ਲਈ ਕਿੰਨੀ ਸਖ਼ਤ ਮਿਹਨਤ ਕੀਤੀ ਹੈ।"
ਪੀਐੱਮ ਨੇ ਕਿਹਾ ਕਿ ਬਾਂਦਰਾ-ਕੁਰਲਾ ਨੂੰ ਐਕਸਪ੍ਰੈਸ ਹਾਈਵੇਅ ਨਾਲ ਜੋੜਨ ਵਾਲਾ ਪ੍ਰਾਜੈਕਟ ਲੱਖਾਂ ਪੇਸ਼ੇਵਰਾਂ ਲਈ ਵੱਡੀ ਰਾਹਤ ਲਿਆਏਗਾ। ਬੀਕੇਸੀ ਤੋਂ ਵਪਾਰਕ ਗਤੀਵਿਧੀਆਂ ਦਾ ਇੱਕ ਬਹੁਤ ਵੱਡਾ ਕੇਂਦਰ ਹੈ। ਹੁਣ ਆਉਣਾ- ਜਾਣਾ ਘੱਟ ਸਮੇਂ ਵਿੱਚ ਸੰਭਵ 'ਚ ਹੋਰ ਵੀ ਆਸਾਨ ਹੋ ਜਾਵੇਗਾ। ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਪੀਐੱਮ ਮੋਦੀ ਨੇ ਫੜਨਵੀਸ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਲੋਕ ਉੱਚ ਪੱਧਰ ‘ਤੇ ਪਹੁੰਚਦੇ ਹਨ, ਜੋ ਸਭ ਤੋਂ ਵੱਡੀ ਚੁਣੌਤੀਆਂ ਤੇ ਨਿਰੰਤਰ ਰੁਕਾਵਟਾਂ ਦੇ ਬਾਵਜੂਦ ਕੋਸ਼ਿਸ਼ ਕਰਦੇ ਹਨ ਅਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਤੋਂ ਬਾਅਦ ਹੀ ਸਾਹ ਲੈਣਦੇ ਹਨ।
ਇਸ ਦੌਰਾਨ ਗਨੇਸ਼ ਵਿਸਰਜਨ 'ਤੇ ਪੀਐੱਮ ਮੋਦੀ ਨੇ ਕਿਹਾ ਕਿ ਬੱਪਾ ਦੇ ਵਿਰਜਨ ਸਮੇਂ ਸਾਰਾ ਪਲਾਸਟਿਕ ਅਤੇ ਹੋਰ ਸਮਗਰੀ ਸਾਡੇ ਸਮੁੰਦਰ ਵਿੱਚ ਜਾਂਦੀ ਹੈ। ਇਸ ਵਾਰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹਿਦੀ ਹੈ ਕਿ ਅਜਿਹਾ ਸਮਾਣ ਜੋ ਪ੍ਰਦੂਸ਼ਣ ਨੂੰ ਵਧਾਉਂਦਾ ਹੈ, ਉਸ ਨੂੰ ਪਾਣੀ 'ਚ ਨਹੀਂ ਸੁੱਟਿਆ ਜਾਵੇ। ਦੱਸਣਯੋਗ ਹੈ ਕਿ ਮਹਾਰਾਸ਼ਟਰ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਇਥੇ ਕਰੀਬ 19 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ 3 ਹੋਰ ਮੈਟਰੋ ਗਲਿਆਰੇ ਦਾ ਨੀਂਹ ਪੱਥਰ ਰੱਖਿਆ।