ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਸ਼ੁੱਕਰਵਾਰ) ਨੂੰ 'ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ' ਦੇ ਜੇਤੂ ਬੱਚਿਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਕਿਹਾ, " ਹੈਰਾਨ ਹਾਂ ਕਿ ਅਜਿਹੀ ਉਮਰ ਵਿੱਚ ਤੁਸੀਂ ਸਾਰਿਆਂ ਨੇ ਸ਼ਾਨਦਾਰ ਕਾਰਜ ਕੀਤੇ ਹਨ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ 2020 ਦੇ ਪ੍ਰਾਪਤ ਕਰਤਾਵਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਮੈਂ ਹੈਰਾਨ ਹਾਂ ਕਿ ਅਜਿਹੀ ਉਮਰ ਵਿੱਚ ਤੁਸੀਂ ਸਾਰਿਆਂ ਨੇ ਸ਼ਾਨਦਾਰ ਕਾਰਜ ਕੀਤੇ ਹਨ। ਇਹ ਤੁਹਾਨੂੰ ਭਵਿੱਖ ਵਿੱਚ ਵਧੇਰੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਤੁਸੀਂ ਮੁਸ਼ਕਲ ਹਾਲਤਾਂ ਨਾਲ ਲੜਨ ਦੀ ਹਿੰਮਤ ਦਿਖਾਈ ਹੈ।"
ਇਸ ਦੌਰਾਨ ਪੀਐਮ ਨੇ ਕਿਹਾ, "ਜਦੋਂ ਮੈਂ ਤੁਹਾਡੇ ਕੀਤੇ ਗਏ ਬਹਾਦਰੀ ਦੇ ਕੰਮਾਂ ਬਾਰੇ ਸੁਣਦਾ ਹਾਂ ਤਾਂ ਮੈਨੂੰ ਪ੍ਰਰੇਣਾ ਮਿਲਦੀ ਹੈ। ਤੁਹਾਡੇ ਜਿਹੇ ਬੱਚਿਆਂ ਵਿੱਚ ਲੁਕੇ ਹੋਏ ਹੁਨਰ ਨੂੰ ਵਧਾਵਾ ਦੇਣ ਲਈ ਇਨ੍ਹਾਂ ਪੁਰਸਕਾਰਾਂ ਦਾ ਖੇਤਰ ਵਧਾਇਆ ਗਿਆ ਹੈ। ਤੁਸੀਂ ਸਭ ਕਹਿਣ ਲਈ ਤਾਂ ਛੋਟੀ ਹੀ ਉਮਰ ਦੇ ਹੋ ਪਰ ਜੋ ਕੰਮ ਤੁਸੀਂ ਕੀਤਾ ਹੈ ਕਈਆਂ ਨੂੰ ਤਾਂ ਇਸ ਬਾਰੇ ਸੋਚ ਕੇ ਹੀ ਮੁੜਕਾ ਆ ਜਾਂਦਾ ਹੈ।"
ਇਸ ਦੌਰਾਨ ਪੀਐਮ ਮੋਦੀ 1730 ਆਦੀਵਾਸੀ ਕਲਾਕਾਰਾਂ, ਐਨਸੀਸੀ ਕੈਡਟਾਂ, ਐਨਐਸਐਸ ਦੇ ਮੈਂਬਰਾਂ ਅਤੇ ਉਨ੍ਹਾਂ ਕਲਾਕਾਰਾਂ ਨਾਲ ਮੁਲਾਕਾਤ ਕਰਨਗੇ। ਜਿਹੜੇ ਗਣਤੰਤਰ ਦਿਵਸ ਮੌਕੇ ਐਟਹੋਮ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਜ਼ਿਕਰ ਕਰ ਦਈਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਬੁੱਧਵਾਰ ਨੂੰ ਇਨ੍ਹਾਂ ਬੱਚਿਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਪੁਰਸਕਾਰ ਦੇ ਚੁੱਕੇ ਹਨ।