ਨਵੀਂ ਦਿੱਲੀ: ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਿਜੀਲੈਂਸ ਅਤੇ ਐਂਟੀ ਕਰੱਪਸ਼ਨ ਦੀ ਕੌਮੀ ਕਾਨਫ਼ਰੰਸ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਹਿਲੇ ਗ੍ਰਹਿ ਮੰਤਰੀ ਦੇ ਰੂਪ ਵਿੱਚ ਸਰਦਾਰ ਪਟੇਲ ਨੇ ਅਜਿਹੀ ਵਿਵਸਥਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੀਆਂ ਨੀਤੀਆਂ ਵਿੱਚ ਨੈਤਿਕਤਾ ਹੋਵੇ। ਬਾਅਦ ਦੇ ਦਹਾਕਿਆਂ ਵਿੱਚ ਕੁੱਝ ਵੱਖ ਹੀ ਪ੍ਰਸਥਿਤੀਆਂ ਬਣੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਕਰੋੜ ਦੇ ਘੁਟਾਲੇ, ਸ਼ੈਲ ਕੰਪਨੀਆਂ ਦਾ ਜਾਲ, ਕਰ ਚੋਰੀ, ਇਹ ਸਭ ਸਾਲਾਂ ਤੱਕ ਚਰਚਾ ਦਾ ਕੇਂਦਰ ਰਿਹਾ। 2014 ਵਿੱਚ ਜਦੋਂ ਦੇਸ਼ ਨੇ ਵੱਡੇ ਬਦਲਾਅ ਦਾ ਫ਼ੈਸਲਾ ਕੀਤਾ ਤਾਂ ਸਭ ਤੋਂ ਵੱਡੀ ਚੁਨੌਤੀ ਇਸ ਮਾਹੌਲ ਨੂੰ ਬਦਲਣ ਦੀ ਸੀ। ਬੀਤੇ ਕੁੱਝ ਸਾਲਾਂ ਵਿੱਚ ਦੇਸ਼ ਭ੍ਰਿਸ਼ਟਾਚਾਰ 'ਤੇ ਜ਼ੀਰੋ ਟਾਲਰੈਂਸ ਤੱਕ ਪਹੁੰਚ ਬਣਾਉਣ ਵੱਲ ਅੱਗੇ ਵਧ ਰਿਹਾ ਹੈ। 2014 ਤੋਂ ਹੁਣ ਤੱਕ ਪ੍ਰਸ਼ਾਸਨਿਕ, ਬੈਂਕਿੰਗ ਪ੍ਰਣਾਲੀ, ਸਿਹਤ, ਸਿੱਖਿਆ, ਖੇਤੀ, ਮਜ਼ਦੂਰੀ ਹਰ ਖੇਤਰ ਵਿੱਚ ਸੁਧਾਰ ਹੋਏ।
-
Today, citizens' trust in the government has increased. Many old laws have been abolished to reduce the undue pressure of the government. Efforts are being made to make citizens' life easier: Prime Minister Narendra Modi https://t.co/oRD2pBtEXQ
— ANI (@ANI) October 27, 2020 " class="align-text-top noRightClick twitterSection" data="
">Today, citizens' trust in the government has increased. Many old laws have been abolished to reduce the undue pressure of the government. Efforts are being made to make citizens' life easier: Prime Minister Narendra Modi https://t.co/oRD2pBtEXQ
— ANI (@ANI) October 27, 2020Today, citizens' trust in the government has increased. Many old laws have been abolished to reduce the undue pressure of the government. Efforts are being made to make citizens' life easier: Prime Minister Narendra Modi https://t.co/oRD2pBtEXQ
— ANI (@ANI) October 27, 2020
ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਿਰਫ਼ ਕੁੱਝ ਰੁਪਇਆਂ ਦੀ ਗੱਲ ਨਹੀਂ ਹੁੰਦੀ। ਭ੍ਰਿਸ਼ਟਾਚਾਰ ਨਾਲ ਦੇਸ਼ ਦੇ ਵਿਕਾਸ ਨੂੰ ਠੇਸ ਪੁੱਜਦੀ ਹੈ। ਨਾਲ ਹੀ ਭ੍ਰਿਸ਼ਟਾਚਾਰ ਸਮਾਜਿਕ ਸੰਤੁਲਨ ਨੂੰ ਵਿਗਾੜ ਕੇ ਰੱਖ ਦਿੰਦਾ ਹੈ। ਦੇਸ਼ ਦੀ ਵਿਵਸਥਾ 'ਤੇ ਜਿਹੜਾ ਭਰੋਸਾ ਹੋਣਾ ਚਾਹੀਦਾ ਹੈ, ਭ੍ਰਿਸ਼ਟਾਚਾਰ ਉਸ ਭਰੋਸੇ 'ਤੇ ਹਮਲਾ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਡੀਬੀਟੀ (DBT) ਰਾਹੀਂ ਗਰੀਬਾਂ ਨੂੰ ਮਿਲਣ ਵਾਲਾ ਲਾਭ 100 ਫ਼ੀਸਦੀ ਗਰੀਬਾਂ ਤੱਕ ਸਿੱਧਾ ਪੁੱਜ ਰਿਹਾ ਹੈ। ਇਕੱਲੇ ਡੀਬੀਟੀ ਕਾਰਨ 1 ਲੱਖ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਗਲਤ ਹੱਥਾਂ ਵਿੱਚ ਜਾਣ ਤੋਂ ਬਚ ਰਹੇ ਹਨ। ਅੱਜ ਇਹ ਮਾਣ ਨਾਲ ਕਿਹਾ ਜਾ ਸਕਦਾ ਹੈ ਕਿ ਘੁਟਾਲਿਆਂ ਵਾਲੇ ਉਸ ਦੌਰ ਨੂੰ ਦੇਸ਼ ਪਿੱਛੇ ਛੱਡ ਚੁੱਕਿਆ ਹੈ।
1500 ਤੋਂ ਵੱਧ ਕਾਨੂੰਨ ਰੱਦ ਕੀਤੇ ਗਏ
ਪ੍ਰਧਾਨ ਮੰਤਰੀ ਨੇ ਕਿਹਾ ਕਿ 2016 ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਗਰੀਬੀ ਨਾਲ ਲੜ ਰਹੇ ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦੀ ਰੱਤੀ ਭਰ ਵੀ ਥਾਂ ਨਹੀਂ ਹੈ। ਭ੍ਰਿਸ਼ਟਾਚਾਰ ਦਾ ਸਭ ਤੋਂ ਵੱਧ ਨੁਕਸਾਨ ਜੇਕਰ ਕੋਈ ਚੁੱਕਦਾ ਹੈ ਤਾਂ ਉਹ ਦੇਸ਼ ਦਾ ਗਰੀਬ ਹੀ ਚੁੱਕਦਾ ਹੈ। ਇਮਾਨਦਾਰ ਵਿਅਕਤੀ ਨੂੰ ਪ੍ਰੇਸ਼ਾਨੀ ਹੁੰਦੀ ਹੈ। ਸਾਡਾ ਇਸ ਗੱਲ 'ਤੇ ਜ਼ਿਆਦਾ ਜ਼ੋਰ ਹੈ ਕਿ ਸਰਕਾਰ ਦਾ ਨਾ ਜ਼ਿਆਦਾ ਦਬਾਅ ਹੋਵੇ ਅਤੇ ਨਾ ਹੀ ਸਰਕਾਰ ਦੀ ਘਾਟ ਮਹਿਸੂਸ ਹੋਵੇ। ਸਰਕਾਰ ਦੀ ਜਿਥੇ ਜਿੰਨੀ ਜ਼ਰੂਰਤ ਹੈ, ਓਨੀ ਹੀ ਹੋਣੀ ਚਾਹੀਦੀ ਹੈ। ਇਸ ਲਈ ਬੀਤੇ ਸਾਲਾਂ ਵਿੱਚ ਡੇਢ ਹਜ਼ਾਰ ਤੋਂ ਵੱਧ ਕਾਨੂੰਨ ਖ਼ਤਮ ਕੀਤੇ ਗਏ ਹਨ। ਕਈ ਨਿਯਮਾਂ ਨੂੰ ਸੌਖਾ ਕੀਤਾ ਗਿਆ ਹੈ।