ETV Bharat / bharat

6 ਘੰਟਿਆਂ ਤੱਕ ਚੱਲੀ ਮੋਦੀ-ਸ਼ੀ ਦੀ ਮੀਟਿੰਗ, ਕਈ ਮੁੱਦਿਆਂ ਉੱਤੇ ਹੋਈ ਗੱਲ

ਚੇਨਈ ਦੇ ਕੋਵਲਾਮ ਸਥਿਤ ਤਾਜ ਫਿਸ਼ਰਮੈਨ ਦੇ ਕੋਵ ਹੋਟਲ ਵਿੱਚ ਹੋਈ ਵਫ਼ਦ ਪੱਧਰੀ ਬੈਠਕ ਦੌਰਾਨ ਕਈ ਅਹਿਮ ਮੁੱਦਿਆਂ ਉੱਤੇ ਚਰਚਾ ਹੋਈ। ਮੋਦੀ ਅਤੇ ਸ਼ੀ ਨੇ ਅੱਤਵਾਦ ਕਾਰਨ ਦੋਵਾਂ ਦੇਸ਼ਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਵਟਾਂਦਰੇ ਕੀਤੀ ਅਤੇ ਇਸ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ। ਪੀਐਮ ਮੋਦੀ ਨੇ ਕਿਹਾ ਕਿ ਮਤਭੇਦ ਨੂੰ ਝਗੜੇ ਦਾ ਕਾਰਨ ਨਹੀਂ ਬਣਨ ਦਵਾਂਗੇ।

ਫ਼ੋਟੋ
author img

By

Published : Oct 12, 2019, 3:10 PM IST

ਚੇਨੱਈ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੋ ਦਿਨਾਂ ਦੌਰੇ ਉੱਤੇ ਭਾਰਤ ਆਏ ਸਨ। ਸ਼ੁੱਕਰਵਾਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਇਤਿਹਾਸਕ ਮੁਲਾਕਾਤ ਹੋਈ ਸੀ। ਇਹ ਦੂਜਾ ਗ਼ੈਰ ਰਸਮੀ ਸਿਖਰ ਸੰਮੇਲਨ ਮਹਾਂਬਲੀਪੁਰਮ ਵਿੱਚ ਹੋਇਆ ਸੀ। ਸ਼ਨੀਵਾਰ ਨੂੰ ਪੀਐਮ ਮੋਦੀ ਅਤੇ ਜਿਨਪਿੰਗ ਆਹਮੋ-ਸਾਹਮਣੇ ਗੱਲਬਾਤ ਕੀਤੀ ਤੇ ਫਿਰ ਦੋਹਾਂ ਵਿਚਾਲੇ ਵਫ਼ਦ ਪੱਧਰੀ ਮੀਟਿੰਗ ਹੋਈ।

ਮੀਟਿੰਗ ਵਿੱਚ ਪੀਐਮ ਮੋਦੀ ਬੋਲੇ ਨੇ ਕਿਹਾ ਕਿ ਭਾਰਤ-ਚੀਨ ਦੁਨੀਆਂ ਦੀ ਆਰਥਿਕ ਸ਼ਕਤੀ ਰਹੇ ਹਨ। ਸਾਡੇ ਰਿਸ਼ਤੇ ਵਿਸ਼ਵ ਵਿੱਚ ਸ਼ਾਂਤੀ ਤੇ ਸਥਿਰਤਾ ਦਾ ਉਦਾਹਰਨ ਹੈ। ਮਤਭੇਦ ਨੂੰ ਝਗੜੇ ਦਾ ਕਾਰਨ ਨਹੀਂ ਬਣਨ ਦਵਾਂਗੇ। ਭਾਰਤ-ਚੀਨ ਦੇ ਰਿਸ਼ਤੇ ਦਾ ਗਵਾਹ ਹੈ ਚੇਨਈ। ਉਨ੍ਹਾਂ ਕਿਹਾ ਕਿ ਮਤਭੇਦ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਭਾਰਤ-ਚੀਨ ਅਹਿਮ ਗੁਆਂਢੀ ਹਨ। ਉਹ ਭਾਰਤ ਵਲੋਂ ਉਨ੍ਹਾਂ ਦੇ ਕੀਤੇ ਸਵਾਗਤ ਤੋਂ ਬਹੁਤ ਪ੍ਰਭਾਵਿਤ ਹਨ। ਇਸ ਗੱਲਬਾਤ ਨੇ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਤੇਜ਼ ਕੀਤਾ ਹੈ।

pm modi and xi jinping meeting in mahabalipuram
ਧੰਨਵਾਦ ਟਵਿੱਟਰ

ਦੂਜੇ ਪਾਸੇ ਸ਼ੀ ਜਿਨਪਿੰਗ ਨੇ ਧੰਨਵਾਦ ਕਰਦਿਆਂ ਕਿਹਾ ਕਿ 'ਅਸੀਂ ਸੱਚਮੁੱਚ ਤੁਹਾਡੇ ਪ੍ਰਹੁਣਚਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਹਾਂ। ਮੈਂ ਅਤੇ ਮੇਰੇ ਸਾਥੀਆਂ ਨੇ ਇਸ ਨੂੰ ਬਹੁਤ ਚੰਗਾ ਮਹਿਸੂਸ ਕੀਤਾ ਹੈ। ਇਹ ਮੇਰੇ ਲਈ ਯਾਦਗਾਰੀ ਤਜ਼ੁਰਬਾ ਹੋਵੇਗਾ।' ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਇਹ ਬੈਠਕ ਕੋਵਲਾਮ ਵਿਖੇ ਤਾਜ ਫਿਸ਼ਰਮੈਨ ਦੇ ਕੋਵ ਹੋਟਲ ਵਿੱਚ ਹੋਈ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਤਾਮਿਲਨਾਡੂ ਦੇ ਕੋਵਲਾਮ ਵਿੱਚ ਤਾਜ ਫਿਸ਼ਰਮੇਨ ਕੋਵ ਹੋਟਲ ਵਿਖੇ ਕਲਾਤਮਕਤਾਂ ਅਤੇ ਹੈਂਡਲੂਮਾਂ ਦੀ ਪ੍ਰਦਰਸ਼ਨੀ ਵੇਖਦੇ। ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਹੱਥ ਨਾਲ ਬੁਣਿਆ ਹੋਇਆ ਰੇਸ਼ਮ ਪੋਰਟਰੇਟ ਭੇਂਟ ਕੀਤਾ। ਇਹ ਪੋਰਟਰੇਟ ਕੋਇੰਬਟੂਰ ਜ਼ਿਲ੍ਹੇ ਦੇ ਸਿਰੁਮਗੀਪੁਦੂਰ ਵਿੱਚ ਸ਼੍ਰੀ ਰਾਮਲਿੰਗਾ ਸੋਦਾਮਬਿਗਈ ਹੈਂਡਲੂਮ ਕੋਆਪਰੇਟਿਵ ਸੁਸਾਇਟੀ ਦੇ ਲੋਕਾਂ ਨੇ ਬਣਾਇਆ।

ਦੱਸਣਯੋਗ ਹੈ ਕਿ ਉਨ੍ਹਾਂ ਨੇ ਪੀਐਮ ਮੋਦੀ ਨੂੰ ਅਗਲੇ ਸੰਮੇਲਨ ਲਈ ਚੀਨ ਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਸੱਦਾ ਸਵੀਕਾਰ ਕਰ ਲਿਆ ਹੈ। ਇਸ ਦੀ ਤਰੀਕ ਬਾਅਦ ਵਿੱਚ ਤੈਅ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਚੰਨੀ ਨੇ ਬਾਦਲਾਂ ’ਤੇ ਲਾਇਆ ਅਕਾਲ ਤਖਤ ਸਾਹਿਬ ਨੂੰ ਵਰਤਣ ਦਾ ਦੋਸ਼

ਦੱਸ ਦਈਏ ਕਿ ਸ਼ੁੱਕਰਵਾਰ ਦੁਪਹਿਰ ਉਹ ਏਅਰ ਚਾਈਨਾ ਦੇ ਜਹਾਜ਼ ਰਾਹੀਂ ਚੇਨੱਈ ਪੁੱਜੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉੱਥੇ ਸ਼ੀ ਦੇ ਸਨਮਾਨ ਵਿੱਚ ਇਕ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਪੀਐੱਮ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਹੋਈ।
ਮੀਟਿੰਦ ਖ਼ਤਮ ਹੋਣ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਚੇਨੱਈ ਦੇ ਹਵਾਈ ਅੱਡੇ ਤੋਂ ਚੀਨ ਲਈ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਲਈ ਰਵਾਨਾ ਹੋ ਗਏ।

Intro:Body:

Rajwinder

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.