ETV Bharat / bharat

LIVE UPDATE: ਸ਼ੀ ਜਿਨਪਿੰਗ ਨੇ ਪੀਐਮ ਮੋਦੀ ਨੂੰ ਅੱਗਲੇ ਸੰਮੇਲਨ ਲਈ ਚੀਨ ਆਉਣ ਦਾ ਦਿੱਤਾ ਸੱਦਾ - ਤਾਜ ਫਿਸ਼ਰਮੈਨ ਦੇ ਕੋਵ ਹੋਟਲ

ਫ਼ੋਟੋ
author img

By

Published : Oct 12, 2019, 10:36 AM IST

Updated : Oct 12, 2019, 1:59 PM IST

13:57 October 12

ਸ਼ੀ ਜਿਨਪਿੰਗ ਨੇ ਪੀਐਮ ਮੋਦੀ ਨੂੰ ਅੱਗਲੇ ਸੰਮੇਲਨ ਲਈ ਚੀਨ ਆਉਣ ਦਾ ਦਿੱਤਾ ਸੱਦਾ

LIVE UPDATE of xi jinping and pm modi meeting
ਧੰਨਵਾਦ ਟਵਿੱਟਰ

ਵਿਦੇਸ਼ ਸਕੱਤਰ ਵਿਜੇ ਗੋਖਲੇ: ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਗਲੇ ਸੰਮੇਲਨ ਲਈ ਚੀਨ ਬੁਲਾਇਆ। ਪ੍ਰਧਾਨ ਮੰਤਰੀ ਮੋਦੀ ਨੇ ਸੱਦਾ ਸਵੀਕਾਰ ਕਰ ਲਿਆ ਹੈ। ਤਰੀਕ ਬਾਅਦ ਵਿੱਚ ਤੈਅ ਕੀਤਾ ਜਾਵੇਗਾ।
 
13:44 October 12

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇਪਾਲ ਲਈ ਰਵਾਨਾ

ਚੇਨਈ: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇਪਾਲ ਲਈ ਰਵਾਨਾ ਹੋਏ। ਉਹ ਮਹਾਂਬਲੀਪੁਰਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਜੀ ਗ਼ੈਰ ਰਸਮੀ ਸਿਖਰ ਸੰਮੇਲਨ ਲਈ 2 ਦਿਨਾਂ ਦੇ ਭਾਰਤ ਦੌਰੇ ਉੱਤੇ ਸਨ।

13:05 October 12

ਤਾਮਿਲਨਾਡੂ: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਚੇਨਈ ਦੇ ਕੋਵਲਾਮ ਸਥਿਤ ਤਾਜ ਫਿਸ਼ਰਮੈਨ ਦੇ ਕੋਵ ਹੋਟਲ ਤੋਂ ਰਵਾਨਾ ਹੋਏ।

12:33 October 12

ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ

xi jinping and pm modi meeting
ਧੰਨਵਾਦ ANI

ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਤਾਮਿਲਨਾਡੂ ਦੇ ਕੋਵਲਾਮ ਵਿੱਚ ਤਾਜ ਫਿਸ਼ਰਮੇਨ ਕੋਵ ਹੋਟਲ ਵਿਖੇ ਕਲਾਤਮਕਤਾਂ ਅਤੇ ਹੈਂਡਲੂਮਾਂ ਦੀ ਪ੍ਰਦਰਸ਼ਨੀ ਵੇਖਦੇ।

12:32 October 12

ਮੀਟਿੰਗ ਵਿੱਚ ਪੀਐਮ ਮੋਦੀ ਬੋਲੇ:

ਵੇਖੋ ਵੀਡੀਓ
  • ਭਾਰਤ-ਚੀਨ ਦੁਨੀਆਂ ਦੀ ਆਰਥਿਕ ਸ਼ਕਤੀ ਰਹੇ ਹਨ।
  • ਸਾਡੇ ਰਿਸ਼ਤੇ ਵਿਸ਼ਵ ਵਿੱਚ ਸ਼ਾਂਤੀ ਤੇ ਸਥਿਰਤਾ ਦਾ ਉਦਾਹਰਨ ਹੈ।
  • ਮਤਭੇਦ ਨੂੰ ਝਗੜੇ ਦਾ ਕਾਰਨ ਨਹੀਂ ਬਣਨ ਦਵਾਂਗੇ।
  • ਭਾਰਤ-ਚੀਨ ਦੇ ਰਿਸ਼ਤੇ ਦਾ ਗਵਾਹ ਹੈ ਚੇਨਈ।
  • ਮਤਭੇਦ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
     
12:12 October 12

ਮੋਦੀ ਬੋਲੇ- ਪੀਐਮ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਵਫ਼ਦ ਪੱਧਰੀ ਗੱਲਬਾਤ ਖ਼ਤਮ

ਪ੍ਰਧਾਨਮੰਤਰੀ ਨਰਿੰਦਰ ਮੋਦੀ: 'ਭਾਰਤ ਅਤੇ ਚੀਨ ਦੇ ਵਿਚਕਾਰ ਪਿਛਲੇ ਸਾਲ ਵੁਹਾਨ ਵਿੱਚ ਹੋਈ ਪਹਿਲੇ ਗੈਰ ਰਸਮੀ ਸੰਮੇਲਨ ਨੇ ਸਾਡੇ ਰਿਸ਼ਤਿਆਂ ਵਿੱਚ ਨਵੀਂ ਸਥਿਰਤਾ ਲਿਆਂਦੀ ਅਤੇ ਇੱਕ ਨਵੀਂ ਦਿਸ਼ਾ ਦਿੱਤੀ। ਸਾਡੇ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਸੰਚਾਰ ਵੀ ਵੱਧਿਆ ਹੈ।'

10:20 October 12

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ: 'ਅਸੀਂ ਸੱਚਮੁੱਚ ਤੁਹਾਡੇ ਪ੍ਰਹੁਣਚਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਹਾਂ। ਮੈਂ ਅਤੇ ਮੇਰੇ ਸਾਥੀਆਂ ਨੇ ਇਸ ਨੂੰ ਬਹੁਤ ਚੰਗਾ ਮਹਿਸੂਸ ਕੀਤਾ ਹੈ। ਇਹ ਮੇਰੇ ਲਈ ਯਾਦਗਾਰੀ ਤਜ਼ੁਰਬਾ ਹੋਵੇਗਾ।'

ਭਾਰਤ ਅਤੇ ਚੀਨ ਵਿਚਾਲੇ ਵਫ਼ਦ ਪੱਧਰੀ ਗੱਲਬਾਤ ਸ਼ੁਰੂ ਹੋ ਗਈ ਹੈ। ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਵੱਖ-ਵੱਖ ਬਿਆਨ ਜਾਰੀ ਕਰਨਗੇ। ਅਜੀਤ ਡੋਭਾਲ ਅਤੇ ਸ. ਜੈਸ਼ੰਕਰ ਭਾਰਤ ਵਲੋਂ ਮੌਜੂਦ ਹਨ। ਇਸ ਪ੍ਰਤੀਨਿਧੀ ਮੰਡਲ ਪੱਧਰ ਦੀ ਗੱਲਬਾਤ ਵਿੱਚ ਦੋਵਾਂ ਦੇਸ਼ਾਂ ਦੇ 6 ਮੈਂਬਰ ਸ਼ਾਮਲ ਹਨ। ਇਸ ਬੈਠਕ ਵਿੱਚ ਮੋਦੀ ਅਤੇ ਜਿਨਪਿੰਗ ਵੀ ਮੌਜੂਦ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਕੋਵ ਰਿਜੋਰਟ ਵਿਖੇ ਬੈਠਕ ਖ਼ਤਮ ਹੋ ਚੁੱਕੀ ਹੈ। ਦੋਵਾਂ ਨੇਤਾਵਾਂ ਵਿਚਾਲੇ 40 ਮਿੰਟ ਦੀ ਗੱਲਬਾਤ ਵਿਚ ਕਈ ਮਹੱਤਵਪੂਰਨ ਮੁੱਦਿਆਂ ਉੱਤੇ ਵਿਚਾਰ ਵਟਾਂਦਰੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਤਮਿਲਨਾਡੂ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਕੋਵਲਾਮ ਵਿਖੇ ਤਾਜ ਫਿਸ਼ਰਮੈਨ ਦੇ ਕੋਵ ਹੋਟਲ ਵਿੱਚ ਬੈਠਕ ਹੋਈ। ਕੋਵ ਰੇਸਤਰਾਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਗੱਲਬਾਤ ਜਾਰੀ ਹੈ। ਦੋਵੇਂ ਨੇਤਾ ਵਪਾਰ ਅਤੇ ਅੱਤਵਾਦ ਨਾਲ ਜੁੜੇ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕਰ ਸਕਦੇ ਹਨ। 

ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕਿਹਾ ਕਿ ਮੋਦੀ ਅਤੇ ਸ਼ੀ ਨੇ ਅੱਤਵਾਦ ਕਾਰਨ ਦੋਵਾਂ ਦੇਸ਼ਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਵਟਾਂਦਰੇ ਕੀਤੀ ਅਤੇ ਇਸ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ।

ਚੇਨੱਈ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੋ ਦਿਨਾਂ ਦੌਰੇ ਉੱਤੇ ਭਾਰਤ ਆਏ ਹਨ। ਸ਼ੁੱਕਰਵਾਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਇਤਿਹਾਸਕ ਮੁਲਾਕਾਤ ਹੋਈ। ਇਹ ਦੂਜਾ ਗ਼ੈਰ ਰਸਮੀ ਸਿਖਰ ਸੰਮੇਲਨ ਮਹਾਂਬਲੀਪੁਰਮ ਵਿੱਚ ਹੋਇਆ ਸੀ। ਸ਼ਨੀਵਾਰ ਨੂੰ ਪੀਐਮ ਮੋਦੀ ਅਤੇ ਜਿਨਪਿੰਗ ਆਹਮੋ-ਸਾਹਮਣੇ ਗੱਲਬਾਤ ਕਰਨਗੇ। ਖ਼ਬਰਾਂ ਮੁਤਾਬਕ ਦੋਹਾਂ ਵਿਚਾਲੇ 40 ਮਿੰਟ ਤੱਕ ਗੱਲਬਾਤ ਹੋ ਸਕਦੀ ਹੈ।

ਜਾਣਕਾਰੀ ਮੁਤਾਬਕ, ਸ਼ਨੀਵਾਰ ਸਵੇਰੇ 10 ਵਜੇ ਦੇ ਕਰੀਬ ਸ਼ੀ ਜਿਨਪਿੰਗ ਤੇ ਪੀਐਮ ਮੋਦੀ ਤਾਜ ਫਿਸ਼ਰਮੈਨ ਦੇ ਕੋਵ ਰੇਸਤਰਾਂ ਵਿੱਚ ਬੈਠਕ ਕਰਨਗੇ। ਬੈਠਕ ਲਿੱਚ ਕਈ ਅਹਿਮ ਮੁੱਦਿਆਂ ਉੱਤੇ ਗੱਲਬਾਤ ਹੋਣ ਦੀ ਉਮੀਦ ਜਤਾਈ ਜਾ  ਰਹੀ ਹੈ।

⦁    ਸਵੇਰੇ 10.45 ਵਜੇ ਤੋਂ ਦੋਵਾਂ ਨੇਤਾਵਾਂ ਦਰਮਿਆਨ ਪ੍ਰਤੀਨਿਧੀ ਪੱਧਰੀ ਉੱਤੇ ਗੱਲਬਾਤ ਵੀ ਹੋਵੇਗੀ। ਇਸ ਸਾਂਝੇ ਸੰਵਾਦ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਮੌਜੂਦ ਰਹਿਣਗੇ।
⦁    ਸਵੇਰੇ ਕਰੀਬ 11.45 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ ਵੇਲੇ ਦਾਵਤ ਦੀ ਮੇਜ਼ਬਾਨੀ ਕਰਨਗੇ।
⦁    ਦਾਵਤ ਤੋਂ ਬਾਅਦ ਪੀਐਮ ਮੋਦੀ ਅਤੇ ਸ਼ੀ ਜਿਨਪਿੰਗ 12.45 ਵਜੇ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਣਗੇ।
⦁    ਸ਼ੀ ਜਿਨਪਿੰਗ ਦੁਪਹਿਰ ਡੇਢ ਵਜੇ ਨੇਪਾਲ ਲਈ ਰਵਾਨਾ ਹੋਣਗੇ।

ਇਕ ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ,' 'ਦੋਵੇਂ ਧਿਰਾਂ ਜਾਣਦੀਆਂ ਹਨ ਕਿ ਇਨ੍ਹਾਂ ਸਬੰਧਾਂ' ਤੇ ਬਹੁਤ ਕੁਝ ਟਿਕਿਆ ਹੈ ਅਤੇ ਇਹ ਦਰਸਾਉਂਦਾ ਹੈ ਕਿ ਸੰਮੇਲਨ ਦੇ ਮੁਲਤਵੀ ਹੋਣ ਨੂੰ ਲੈ ਕੇ ਹਾਲ ਹੀ 'ਚ ਹਫ਼ਤੇ ਵਿੱਚ ਕਈ ਕਿਆਸਰਾਈਆਂ ਦੇ ਬਾਵਜੂਦ ਇਹ ਮੁਲਾਕਾਤ ਨਿਰਧਾਰਤ ਸਮੇਂ 'ਤੇ ਹੀ ਹੋਈ।

ਭਾਰਤ ਵਿੱਚ ਚੀਨੀ ਰਾਜਦੂਤ ਸੁਨ ਵੇਦੋਂਗ ਨੇ ਕਿਹਾ ਕਿ ਗ਼ੈਰ ਰਸਮੀ ਸੰਮੇਲਨ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਦੇ ਵਿਕਾਸ ਉੱਤੇ ਮਾਰਗ-ਨਿਰਦੇਸ਼ਕ ਸਿਧਾਂਤ ਸਮੇਤ ਨਵੀਂ ਆਮ ਸਹਿਮਤੀਆਂ ਸਾਹਮਣੇ ਆ ਸਕਦੀਆਂ ਹਨ। ਦੋਵਾਂ ਪਾਸਿਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਨੇਤਾ ਵਪਾਰਕ ਸਬੰਧਾਂ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਕਰ ਸਕਦੇ ਹਨ।

ਦੱਸ ਦਈਏ ਕਿ ਸ਼ੁੱਕਰਵਾਰ ਦੁਪਹਿਰੇ ਉਹ ਏਅਰ ਚਾਈਨਾ ਦੇ ਜਹਾਜ਼ ਰਾਹੀਂ ਚੇਨੱਈ ਪੁੱਜੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉੱਥੇ ਸ਼ੀ ਦੇ ਸਨਮਾਨ ਵਿੱਚ ਇਕ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਪੀਐੱਮ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਹੋਈ।
 
Intro:Body:

Rajwinder

Conclusion:
Last Updated : Oct 12, 2019, 1:59 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.