ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਗਰਿਕਤਾ ਸੋਧ ਕਾਨੂੰਨ ਤੋਂ ਬਾਅਦ ਪਹਿਲੀ ਵਾਰ ਅਸਾਮ ਗਏ ਸਨ। ਅਸਾਮ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਕਦੇ-ਕਦੇ ਲੋਕ ਮੋਦੀ ਨੂੰ ਡੰਡਾ ਮਾਰਨ ਦੀ ਗੱਲ ਕਰਦੇ ਹਨ। ਪਰ ਇਸ ਗੱਲ ਤੋਂ ਮੋਦੀ ਨੂੰ ਕੋਈ ਫ਼ਰਕ ਨਹੀਂ ਭਾਵੇਂ ਜਿੰਨੇ ਮਰਜ਼ੀ ਡੰਡੇ ਪੈ ਜਾਣ, ਜਦੋਂ ਉਨ੍ਹਾਂ ਇੰਨੀਆਂ ਮਾਵਾਂ ਤੇ ਭੈਣਾਂ ਦਾ ਪਿਆਰ ਮਿਲਿਆ ਹੋਵੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਅੱਜ ਜੋ ਉਤਸ਼ਾਹ, ਜੋ ਉਮੰਗ ਮੈਂ ਤੁਹਾਡੇ ਚਿਹਰੇ 'ਤੇ ਵੇਖ ਰਿਹਾ ਹਾਂ, ਉਹ ਇੱਥੇ ਦੇ ਆਰੋਨਾਈ 'ਅਤੇ' ਡੋਖੋਨਾ' ਦੇ ਰੰਗੀਨ ਮਾਹੌਲ ਨਾਲੋਂ ਵਧੇਰੇ ਸੰਤੁਸ਼ਟੀਜਨਕ ਹੈ।" ਅੱਜ ਦਾ ਦਿਨ ਉਨ੍ਹਾਂ ਹਜ਼ਾਰਾਂ ਸ਼ਹੀਦਾਂ ਨੂੰ ਯਾਦ ਕਰਨ ਦਾ ਹੈ, ਜਿਨ੍ਹਾਂ ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਹੋਇਆਂ ਦੇਸ਼ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਅੱਜ ਅਸਾਮ ਦੇ ਹਰ ਸਾਥੀ ਨੂੰ ਭਰੋਸਾ ਦਿਵਾਉਣ ਲਈ ਆਇਆ ਹਾਂ ਕਿ ਅਸਾਮ ਵਿਰੋਧੀ, ਦੇਸ਼ ਵਿਰੋਧੀ ਹਰ ਮਾਨਸਿਕਤਾ ਨੂੰ, ਇਸ ਦੇ ਸਮਰਥਕਾਂ ਨੂੰ, ਦੇਸ਼ ਨਾ ਤਾਂ ਬਰਦਾਸ਼ਤ ਕਰੇਗਾ ਤੇ ਨਾ ਹੀ ਮੁਆਫ਼ ਕਰੇਗਾ।"
ਇਹ ਉਹ ਤਾਕਤਾਂ ਹਨ ਜੋ ਪੁਰੀ ਤਾਕਤਾਂ ਨਾਲ ਅਸਾਮ ਤੇ ਉੱਤਰ-ਪੂਰਬ ਵਿਚ ਅਫ਼ਵਾਹਾਂ ਫੈਲਾ ਰਹੀਆਂ ਹਨ, ਕਿ ਸੀਏਏ ਨਾਲ ਇੱਥੇ ਬਾਹਰ ਦੇ ਲੋਕ ਆ ਜਾਣਗੇ, ਬਾਹਰਲੇ ਲੋਕ ਆ ਕੇ ਰਹਿਣ ਲੱਗ ਜਾਣਗੇ। ਮੈਂ ਅਸਾਮ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਜਿਹਾ ਕੁਝ ਨਹੀਂ ਹੋਵੇਗਾ।
ਇਸ ਦੇ ਨਾਲ ਹੀ, ਪੀਐਮ ਮੋਦੀ ਨੇ ਕਿਹਾ, ਅੱਜ ਦਾ ਦਿਨ ਇਸ ਸਮਝੌਤੇ ਲਈ ਬਹੁਤ ਹੀ ਸਕਾਰਾਤਮਕ ਭੁਮਿਕ ਨਿਭਾਉਣ ਵਾਲੇ ਆਲ ਬੋਡੋ ਸਟੂਡੈਂਟਸ ਯੂਨੀਅਨ, ਨੈਸ਼ਨਲ ਡੈਮੋਕਰੇਟਿਕ ਫੰਡ ਆਫ਼ ਬੋਡੋਲੈਂਡ ਨਾਲ ਜੁੜੇ ਤਮਾਮ ਨੌਜਵਾਨ ਭਰਾਵਾਂ, ਬੀਟੀਸੀ ਦੇ ਚੀਫ਼ ਸ੍ਰੀ ਹਗਰਾਮਾਮਾਹੀਲਾਰੇ ਤੇ ਅਸਾਮ ਸਰਕਾਰ ਦੀ ਵਚਨਬੱਧਤਾ ਨੂੰ ਵਧਾਈ ਦੇਣ ਦਾ ਦਿਨ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ, "ਬੀਟੀਏਡੀ ਅਧੀਨ ਆਉਣ ਵਾਲੇ ਖੇਤਰ ਦੀ ਹੱਦ ਤੈਅ ਕਰਨ ਲਈ ਇੱਕ ਕਮਿਸ਼ਨ ਵੀ ਬਣਾਇਆ ਜਾਵੇਗਾ। ਇਸ ਖੇਤਰ ਨੂੰ 1500 ਕਰੋੜ ਰੁਪਏ ਦਾ ਵਿਸ਼ੇਸ਼ ਡੇਵਲੈਪਮੈਂਟ ਪੈਕੇਜ ਮਿਲੇਗਾ, ਜਿਸ ਨਾਲ ਕੋਕਰਾਝਾਰ, ਚਿਰਾਂਗ, ਬਕਸਾ ਤੇ ਉਦਾਲਗੁੜੀ ਵਰਗੇ ਵੱਡੇ ਜ਼ਿਲ੍ਹਿਆਂ ਨੂੰ ਫਾਇਦਾ ਹੋਵੇਗਾ।"
ਹੁਣ ਸਰਕਾਰ ਅਸਾਮ ਸਮਝੌਤੇ ਦੀ ਧਾਰਾ 6 ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਅਸਾਮ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਸ ਮਾਮਲੇ ਨਾਲ ਸਬੰਧਤ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਕੇਂਦਰ ਸਰਕਾਰ ਅਗਲੀ ਕਾਰਵਾਈ ਕਰੇਗੀ।'