ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ-ਭਾਰਤ ਵਪਾਰਕ ਪ੍ਰੀਸ਼ਦ (ਯੂਐਸਆਈਬੀਸੀ) ਦੇ 'ਇੰਡੀਆ ਆਈਡੀਆ ਸਮਿਟ' ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਿਵੇਸ਼ ਲਈ ਭਾਰਤ ਇੱਕ ਉਭਰਦਾ ਦੇਸ਼ ਹੈ। ਇੱਥੇ ਬਹੁਤ ਸਾਰੇ ਵਿਕਲਪ ਹਨ। ਯੂਐਸਆਈਬੀਸੀ ਦਾ 45 ਵੀਂ ਵਰ੍ਹੇਗੰਡ ਮੌਕੇ ਆਯੋਜਿਤ ਇਸ ਸੰਮੇਲਨ 'ਤੇ ਦੁਨੀਆਂ ਭਰ ਦੇ ਲੋਕਾਂ ਦੀ ਨਜ਼ਰ ਹੈ।
ਮੋਦੀ ਨੇ ਅਮਰੀਕੀ ਨਿਵੇਸ਼ਕਾਂ ਨੂੰ ਰੱਖਿਆ, ਬੀਮਾ, ਸਿਹਤ ਖੇਤੀਬਾੜੀ ਸਮਤੇ ਕਈ ਖੇਤਰਾਂ ਵਿੱਚ ਨਿਵੇਸ਼ ਦਾ ਸੱਦਾ ਦਿੰਦੇ ਹੋਏ ਆਖਿਆ ਕਿ ਭਾਰਤ ਵਿੱਚ ਖੁਲੇਪਣ, ਮੌਕਿਆਂ ਅਤੇ ਵਿਕਲਪਾਂ ਦਾ ਵਧੀਆਂ ਮੇਲ ਉਪਲਬਧ ਹੈ।
ਪੀ.ਐੱਮ. ਮੋਦੀ ਨੇ ਕਿਹਾ, 'ਭਾਰਤ ਵਿੱਚ ਪੁਲਾੜ, ਸੂਚਨਾ ਤਕਨੀਕ ਦਾ ਬੁਨਿਆਦੀ ਢਾਂਚੇ ਸਮੇਤ ਸਮੇਤ ਕਈ ਖੇਤਰਾਂ ਵਿੱਚ ਨਿਵੇਸ਼ ਦੇ ਮੌਕੇ ਮੌਜੂਦ ਹਨ।
ਸੁਧਾਰਾਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਖੇਤੀਬਾੜੀ ਦੇ ਕਈ ਖੇਤਰਾਂ ਵਿੱਚ ਸੁਧਾਰ ਕਰ ਰਹੇ ਹਾਂ। ਬੀਮਾ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਨਿਵੇਸ਼ (ਐਫਡੀਆਈ) ਦੀ ਸੀਮਾ ਵਧਾਈ ਹੈ।
ਪ੍ਰਧਾਨ ਮੰਤਰੀ ਨੇ ਸੰਬੋਧਨ ਦੌਰਾਨ ਕਿਹਾ ਕਿ 'ਵਿਕਾਸ ਦੇ ਏਜੰਡੇ ਵਿੱਚ ਗਰੀਬਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਉੱਤੇ ਰੱਖਣਾ ਚਾਹੀਦਾ ਹੈ। ਸਾਡਾ ਭਵਿੱਖ ਦਾ ਰੁੱਖ ਮਾਨਵਾਦੀ ਹੋਵੇ।
ਮੋਦੀ ਨੇ ਭਾਰਤ ਅਤੇ ਅਮਰੀਕਾ ਨੂੰ ਇੱਕ ਸੁਭਾਵਿਕ ਮਿੱਤਰ ਦੱਸਿਆ। ਉਨ੍ਹਾਂ ਕਿਹਾ ਕਿ, 'ਅਮਰੀਕਾ-ਭਾਰਤ ਦੀ ਦੋਸਤੀ ਗਹਿਰੀ ਹੈ ਅਤੇ ਹੁਣ ਵੇਲਾ ਆ ਗਿਆ ਹੈ ਕਿ ਇਹ ਸਹਿਯੋਗ ਵਿਸ਼ਵ ਨੂੰ ਮਹਾਂਮਾਰੀ ਤੋਂ ਬਾਅਦ ਪਟਰੀ 'ਤੇ ਲਿਆਉਣ ਲਈ ਅਹਿਮ ਭੂਮਿਕਾ ਅਦਾ ਕਰੇ।
ਇਸ ਸਾਲ ਦੇ ਸਿਖਰ ਸੰਮੇਲਨ ਦੇ ਸੰਬੋਧਨ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਅਮਰੀਕਾ ਦੇ ਵਿਦੇਸ਼ ਮੰਤਰੀ ਮੈਕ ਪੌਂਪਿਯੋ, ਵਰਜੀਨੀਆ ਦਾ ਸੀਨੇਟਰ ਮਾਰਕ ਵਾਰਨ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦਾ ਸਾਬਕਾ ਰਾਜਦੂਤ ਨਿਕੀ ਹੈਲੀ ਸ਼ਾਮਲ ਹੋਏ।