ਹੈਦਰਾਬਾਦ: ਕੋਰੋਨਾ ਦੇ ਫੈਲਣ ਦਾ ਡਰ ਅਤੇ ਉਸਦੇ ਸਿੱਟੇ ਲੋਕਾਂ ਦਾ ਤਣਾਅ ਅਤੇ ਚਿੰਤਾ ਵਧਾ ਰਹੇ ਨੇ। ਇਹ ਲੋਕਾਂ ਦੀ ਨੀਂਦ ਨੂੰ ਵੀ ਪ੍ਰਭਾਵਤ ਕਰ ਰਿਹਾ ਹੈ। ਜੇ ਕਿਸੇ ਦੀ ਨੀਂਦ ਮਾੜੀ ਹੈ ਤਾਂ ਰੋਗ ਰੋਧਕ ਸ਼ਕਤੀ ਘਟ ਜਾਂਦੀ ਹੈ ਅਤੇ ਸਰੀਰ ਨੂੰ ਵਾਇਰਸ ਨਾਲ ਸੰਕਰਮਿਤ ਹੋਣ ਦੀ ਜ਼ਿਆਦਾ ਸੰਭਾਵਨਾ ਵਧੇਰੇ ਹੋ ਜਾਂਦੀ ਹੈ। ਇਸਦਾ ਨਤੀਜਾ ਹੁੰਦਾ ਹੈ ਕਿ ਸਰੀਰਕ ਅਤੇ ਮਨੋਵਿਗਿਆਨਕ ਸੰਵੇਦਨਾ। ਨਿਓਰੋਸਾਈਕੋਲੋਜਿਸਟ ਸਮਝਾਉਂਦੇ ਹਨ ਕਿ ਸੌਣਾ ਉੰਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਰੀਰਕ ਦੂਰੀਆਂ ਬਣਾ ਕੇ ਰੱਖਣਾ ਅਤੇ ਹੱਥਾਂ ਨੂੰ ਸਾਫ਼ ਰੱਖਣਾ - ਜੋ ਕਿ ਮੌਜੂਦਾ ਸਮੇਂ ਵਿਚ ਕੋਰੋਨਾ ਕਿ ਰੋਕਥਾਮ ਵਜੋਂ ਅਭਿਆਸ ਕੀਤੇ ਜਾਂਦੇ ਹਨ।
ਹੇਠਾਂ ਦਿੱਤੇ ਛੇ ਸੁਝਾਅ ਹਨ ਜੋ ਤੁਹਾਨੂੰ ਅਰਾਮਦਾਇਕ ਨੀਂਦ ਲੈਣ ਵਿੱਚ ਸਹਾਇਤਾ ਕਰਨਗੇ:
ਘਬਰਾਓ ਨਾ
ਕੋਰੋਨਾ ਦੇ ਪ੍ਰਕੋਪ ਦੇ ਨਾਲ, ਬਹੁਤ ਸਾਰੇ ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਤਰੀਕੇ ਬਦਲ ਰਹੇ ਨੇ। ਕਈ ਆਪਣੀਆਂ ਨੌਕਰੀਆਂ ਗਵਾ ਰਹੇ ਨੇ। ਕੁਝ ਲੋਕ 'ਘਰ ਤੋਂ ਕੰਮ' ਕਰਨ ਦੇ ਆਦੀ ਹਨ। ਉਥੇ ਹੀ ਦੂਸਰੇ ਲੋਕ, ਬੱਚਿਆਂ ਨੂੰ ਸਹੀ ਸਕੂਲੀ ਪੜ੍ਹਾਈ ਦੀ ਬਜਾਇ ਘਰਾਂ ਦੇ ਵਿਚ ਸਕੂਲ ਕਿਵੇਂ ਚਲਾਏ ਜਾ ਰਹੇ ਹਨ ਉਸ ਬਾਰੇ ਚਿੰਤਤ ਹਨ। ਭਾਵੇਂ ਜਿੰਨੀਆਂ ਮਰਜ਼ੀ ਸਥਿਤੀਆਂ ਹੋਣ ਜਾਂ ਤੁਹਾਡੇ ਉਸ ਬਾਰੇ ਵਿਚਾਰ ਹੋਣ, ਇਹ ਧਿਆਨ ਕਰੋ ਕਿ ਇਹ ਵਿਚਾਰ ਤੁਹਾਡੀ ਨੀਂਦ ਨੂੰ ਪ੍ਰਭਾਵਤ ਨਾ ਕਰਨ। ਜਿੰਨਾ ਸਮਾਂ ਤੁਸੀਂ ਆਪਣੇ ਪਿਛਲੇ ਸਮੇਂ ਵਿੱਚ ਕੰਮ ਕਰ ਰਹੇ ਹੋ, ਉਸੇ ਹੱਦ ਤੱਕ ਉਸੇ ਤਰੀਕੇ ਨਾਲ ਬਿਤਾਓ। ਜੇ ਤੁਸੀਂ ਘਰ ਤੋਂ ਕੰਮ ਕਰ ਰਹੇ ਹੋ, ਸਮੇਂ ਤੇ ਉਠੋ ਅਤੇ ਉਸੀ ਤਰ੍ਹਾਂ ਤਿਆਰ ਰਹੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਰਦੇ ਸੀ। ਉੱਠੋ ਜਿਵੇਂ ਤੁਸੀਂ ਸਵੇਰੇ ਉੱਠਦੇ ਹੋਵੋਗੇ ਜਦੋਂ ਤੁਸੀਂ ਆਪਣੇ ਦਫਤਰ ਜਾਂਦੇ ਸੀ, ਦਫਤਰ ਲਈ ਤਿਆਰ ਹੋਵੋ, ਚਾਹੇ ਇਹ ਤੁਹਾਡੇ ਲੈਪਟਾਪ ਤੇ ਕੰਮ ਕਰਨ ਲਈ ਅਗਲੇ ਕਮਰੇ / ਲਿਵਿੰਗ ਰੂਮ ਵਿੱਚ ਜਾਣ ਲਈ ਹੋਵੇ।
ਸਮੇਂ ਦਾ ਪ੍ਰਬੰਧਨ ਬਹੁਤ ਜ਼ਰੂਰੀ ਹੈ
ਇਹ ਓਹ ਦਿਨ ਹਨ ਜਦ ਤੁਸੀਂ ਘਰ ਵਿਚ ਇਕੱਲੇ ਰਹਿ ਰਹੇ ਹੋ। ਇਹ ਕੁਦਰਤੀ ਹੈ ਕਿ ਤੁਸੀਂ ਹਰ ਛੋਟੇ ਮੌਕੇ ਤੇ ਸੌਣ ਵਾਂਗ ਮਹਿਸੂਸ ਕਰੋ। ਆਪਣੇ ਆਪ ਨੂੰ ਇਨ੍ਹਾਂ ਲਾਲਚਾਂ ਦਾ ਸ਼ਿਕਾਰ ਨਾ ਹੋਣ ਦਿਓ। ਉਸੇ ਰੋਜ਼ਾਨਾ ਅਭਿਆਸ ਦੀ ਪਾਲਣਾ ਕਰੋ ਜਿਸਦੀ ਤੁਸੀਂ ਪਹਿਲਾਂ ਕਰ ਰਹੇ ਸੀ, ਜੇ ਤੁਸੀਂ ਬਾਹਰ ਜਾ ਕੇ ਕੰਮ ਕਰਨਾ ਚਾਹੁੰਦੇ ਹੋ। ਇਹ ਉਹਨਾਂ ਲਈ ਇਕੋ ਜਿਹਾ ਹੋਣਾ ਚਾਹੀਦਾ ਹੈ ਜੋ ਆਪਣੀਆਂ ਜ਼ਿਮੇਵਾਰੀਆਂ ਘਰ ਤੋਂ ਹੀ ਨਿਭਾ ਰਹੇ ਹਨ।
ਕਸਰਤ ਕਰਨਾ ਲਾਜ਼ਮੀ ਹੈ
ਤੁਹਾਡਾ ਜਿਮ ਲਾਕਡਾਊਨ ਕਰਕੇ ਬੰਦ ਹੈ। ਪਰ ਤੁਹਾਡੀ ਕਸਰਤ ਨਹੀਂ ਰੁਕਣੀ ਚਾਹੀਦੀ। ਨਿਯਮਿਤ ਕਸਰਤ ਕਰਨਾ ਵਧੀਆ ਨੀਂਦ ਲਈ ਮਹੱਤਵਪੂਰਨ ਹੈ। ਜਿਹੜੀਆਂ ਕਸਰਤਾਂ ਤੁਸੀ ਦਿਨ ਵਿਚ ਕਰੋਗੇ, ਉਹ ਤੁਹਾਨੂੰ ਨਿਸ਼ਚਿਤ ਹੀ ਕੁਝ ਪ੍ਰਾਪਤੀ ਦੀ ਭਾਵਨਾ ਦੇਣਗੀਆਂ। ਹਾਲਾਂਕਿ, ਸੌਣ ਤੋਂ ਪਹਿਲਾਂ ਸਰੀਰਕ ਗਤਿਵਿਧੀ ਨੂੰ ਪਰੇਸ਼ਾਨੀ ਵਿਚ ਪਾਉਣਾ ਠੀਕ ਨਹੀਂ ਹੈ। ਇਸ ਲਈ ਸੌਣ ਤੋਂ ਬਿਲਕੁਲ ਪਹਿਲਾਂ ਕਸਰਤ ਕਰਨ ਤੋਂ ਪਰਹੇਜ਼ ਕਰੋ। ਸਰੀਰਕ ਤੌਰ 'ਤੇ ਅਰਾਮਦੇਹ ਰੂਪ ਵਿਚ ਬਿਸਤਰੇ 'ਤੇ ਜਾਓ।
ਸੌਣ ਤੋਂ ਪਹਿਲਾਂ ਇੰਟਰਨੇਟ ਦੀ ਵਰਤੋਂ(Internet Browsing) ਬੰਦ ਕਰ ਦਿਓ
ਇਹਦੇ ਵਿਚ ਕੋਈ ਸ਼ੱਕ ਨਹੀਂ ਹੈ ਕਿ ਇੰਟਰਨੇਟ, ਜਾਣਕਾਰੀ ਅਤੇ ਮਨੋਰੰਜਨ ਦਾ ਇਕ ਬਹੁਤ ਵਧੀਆ ਸਰੋਤ ਹੈ , ਖ਼ਾਸਕਰ, ਜਦੋਂ ਅਸੀਂ ਵਧੇਰਾ ਸਮਾਂ ਘਰ ‘ਚ ਬਿਤਾ ਰਹੇ ਹੋਈਏ। ਹਾਲਾਂਕਿ, ਪੂਰਾ ਦਿਨ ਇੰਟਰਨੈਟ ਨੂੰ ਵੇਖਣ ਅਤੇ ਜੀਅ-ਪਰਚਾਵੇ ਲਈ ਵਰਤਣ ਦਾ ਨਿਰਧਾਰਣ ਤੁਹਾਡੀ ਸਿਹਤ ਲਈ ਬਹੁਤ ਵੱਡੀ ਸਮੱਸਿਆ ਸਾਬਤ ਹੋਵੇਗਾ। ਇਹ ਬਾਅਦ ਵਿਚ ਦਿਨ ਖ਼ਤਮ ਹੁੰਦਿਆਂ ਤੁਹਾਡੀ ਨੀਂਦ ਵਿਚ ਰੁਕਾਵਟ ਦਾ ਕਾਰਨ ਵੀ ਬਣ ਜਾਵੇਗਾ। ਇਹ ਜ਼ਰੂਰੀ ਹੈ ਕਿ ਤੁਸੀ ਸੌਣ ਤੋਂ ਘੱਟੋ - ਘੱਟ ਇਕ ਘੰਟਾ ਪਹਿਲਾਂ ਆਪਣੇ ਫ਼ੋਨ ਪਰ੍ਹੇ ਰੱਖ ਦਿਓ ਅਤੇ ਟੈਲੀਵਿਜ਼ਨ ਨੂੰ ਬੰਦ ਕਰ ਦਿਓ। ਹਾਲਾਂਕਿ, ਇੱਕ ਕਿਤਾਬ ਪੜ੍ਹਨਾ ਜਾਂ ਸੰਗੀਤ ਸੁਣਨਾ ਤੁਹਾਡੀ ਨੀਂਦ ਦਾ ਨਕਸ਼ਾ ਸੁਧਾਰਨ ਵਿੱਚ ਸਹਾਇਕ ਸਾਬਤ ਹੋ ਸਕਦਾ ਹੈ।
ਸ਼ਰਾਬ ਸਿਹਤ ਅਤੇ ਨੀਂਦ ਲਈ ਹਾਨੀਕਾਰਕ ਹੈ
ਕਈ ਆਮ ਤੌਰ ‘ਤੇ ਗ਼ਲਤ ਪ੍ਰਭਾਵ ਵਿਚ ਹੁੰਦੇ ਹਨ ਕਿ ਸ਼ਰਾਬ ਪੀਣਾ ਤੁਹਾਨੂੰ ਚੰਗੀ ਨੀਂਦ ਲਿਆਉਣ ਵਿੱਚ ਸਹਾਇਤਾ ਕਰਦਾ ਹੈ। ਸ਼ੁਰੂਆਤੀ ਪੜਾਅ ਉੱਤੇ ਭਾਵੇਂ ਇਸ ਤਰ੍ਹਾਂ ਲਗ ਸਕਦਾ ਹੈ, ਪਰ ਬਾਅਦ ਵਾਲੇ ਪੜਾਅ ਵਿਚ ਤੁਹਾਨੂੰ ਬਿਲਕੁਲ ਵੀ ਸਹੀ ਤਰੀਕੇ ਨਾਲ ਨੀਂਦ ਨਹੀਂ ਆਉਂਦੀ। ਇਸ ਤੋਂ ਇਲਾਵਾ, ਬਹੁਤ ਜ਼ਿਆਦਾ ਤਣਾਅ ਵਿਚ ਅਤੇ ਚਿੰਤਤ ਹੁੰਦਿਆਂ ਹੋਇਆਂ ਸ਼ਰਾਬ ਪੀਣਾ ਅਤੇ ਨੀਂਦ ਦੀ ਘਾਟ, ਮਨੁਖਾਂ ਵਿਚ ਕੇਵਲ ਰੋਗਾਂ ਤੋਂ ਬਚਾਓ ਕਰਨ ਦੇ ਪੱਧਰਾਂ ਨੂੰ ਖ਼ਰਾਬ ਕਰਦਾ ਹੈ। ਇਸ ਲਈ, ਜਿੰਨਾ ਸੰਭਵ ਹੋ ਸਕੇ, ਸ਼ਰਾਬ ਪੀਣ ਤੋਂ ਦੂਰ ਰਹਿਣਾ ਕਾਫ਼ੀ ਸੁਰੱਖਿਅਤ ਹੁੰਦਾ ਹੈ।