ਨਵੀਂ ਦਿੱਲੀ: ਵੰਦੇ ਭਾਰਤ ਮਿਸ਼ਨ ਦੇ ਤਹਿਤ ਰੂਸ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਮਾਸਕੋ ਜਾ ਰਹੇ ਜਹਾਜ਼ ਦਾ ਪਾਇਲਟ ਕੋਰੋਨਾ ਪੌਜ਼ੀਟਿਵ ਨਿਕਲਿਆ ਹੈ। ਇਸ ਦੇ ਚਲਦੇ ਜਹਾਜ਼ ਨੂੰ ਅੱਧੇ ਰਾਸਤੇ ਤੋਂ ਹੀ ਵਾਪਿਸ ਬੁਲਾ ਲਿਆ ਗਿਆ। ਆਦੇਸ਼ਾਂ ਮਿਲਦੇ ਸਾਰ ਹੀ ਪਾਇਲਟ ਜਹਾਜ਼ ਨੂੰ ਵਾਪਸ ਦਿੱਲੀ ਲਿਆਇਆ। ਜਹਾਜ਼ ਦੁਪਹਿਰ ਕਰੀਬ 12.30 ਵਜੇ ਦਿੱਲੀ ਪਹੁੰਚਿਆ।
ਹੁਣ ਇੱਕ ਹੋਰ ਜਹਾਜ਼ ਰੂਸ ਵਿੱਚ ਫਸੇ ਭਾਰਤੀਆਂ ਨੂੰ ਲੈਣ ਲਈ ਮਾਸਕੋ ਭੇਜਿਆ ਜਾਵੇਗਾ। ਇਸ ਤੋਂ ਬਾਅਦ ਜਹਾਜ਼ ਸ਼ਨੀਵਾਰ ਦੁਪਹਿਰ ਕਰੀਬ 12.30 ਵਜੇ ਦਿੱਲੀ ਵਾਪਸ ਆਇਆ। ਜਹਾਜ਼ ਵਿੱਚ ਕੋਈ ਯਾਤਰੀ ਨਹੀਂ ਸੀ। ਉਥੇ ਹੀ ਜਹਾਜ਼ ਵਿਚਲੇ ਸਾਰੇ ਸਟਾਫ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਡੀਜੀਸੀਏ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਪੌਜ਼ੀਟਿਵ ਰਿਪੋਰਟ ਨੂੰ ਦੱਸਿਆ ਗਿਆ ਸੀ ਨੈਗੇਟਿਵ
ਏਅਰ ਇੰਡੀਆ ਦੇ ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੀ ਉਡਾਣ ਤੋਂ ਪਹਿਲਾਂ, ਪਾਇਲਟ ਸਣੇ ਸਾਰੇ ਚਾਲਕ ਦਲ ਦੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਰਿਪੋਰਟਾਂ ਦੇ ਨਾਲ-ਨਾਲ ਜਾਂਚਿਆ ਜਾਂਦਾ ਹੈ ਅਤੇ ਰਿਪੋਰਟ ਸਿਰਫ ਨੈਗੇਟਿਵ ਹੋਣ 'ਤੇ ਹੀ ਉਨ੍ਹਾਂ ਨੂੰ ਜਹਾਜ਼ 'ਤੇ ਸਵਾਰ ਹੋਣ ਦੀ ਆਗਿਆ ਦਿੱਤੀ ਜਾਂਦੀ ਹੈ। ਉੱਥੇ ਹੀ ਸ਼ਨੀਵਾਰ ਨੂੰ ਮਾਸਕੋ ਲਿਜਾਣ ਵਾਲੇ ਇੱਕ ਜਹਾਜ਼ ਦੇ ਪਾਇਲਟ ਦੀ ਰਿਪੋਰਟ ਪੌਜ਼ੀਟਿਵ ਆਈ ਸੀ ਪਰ ਗਰਾਉਂਡ ਟੀਮ ਨੇ ਗ਼ਲਤੀ ਨਾਲ ਨੈਗੇਟਿਵ ਪੜ੍ਹ ਲਿਆ ਸੀ ਤੇ ਉਸ ਨੂੰ ਉਡਾਣ ਭਰਨ ਦੀ ਪ੍ਰਵਾਨਗੀ ਦੇ ਦਿੱਤੀ।
ਹਰ ਰੋਜ਼ 300 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ ਦੀ ਹੁੰਦੀ ਹੈ ਜਾਂਚ
ਏਅਰ ਇੰਡੀਆ ਦੇ ਅਧਿਕਾਰੀ ਨੇ ਕਿਹਾ ਕਿ ਅਜਿਹਾ ਕੰਮ ਦਬਾਅ ਕਾਰਨ ਹੋਇਆ ਹੈ। ਹਰ ਰੋਜ਼ 300 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਰ ਇੱਕ ਦੀ ਰਿਪੋਰਟ ਇੱਕ ਐਕਸਲ ਸ਼ੀਟ ਵਿੱਚ ਆਉਂਦੀ ਹੈ। ਗਰਾਉਂਡ ਟੀਮ ਦੇ ਇੱਕ ਮੈਂਬਰ ਤੋਂ ਨੂੰ ਪੜ੍ਹਨ ਵਿੱਚ ਗ਼ਲਤੀ ਆਈ।