ਉੱਤਰਾਖੰਡ: ਸਿੱਖਾਂ ਦੇ ਧਾਰਮਿਕ ਸਥਾਨ ਹੇਮਕੁੰਟ ਸਾਹਿਬ ਦੇ ਕੋਲ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਸਾਫ਼-ਸਫ਼ਾਈ ਦੀ ਚੰਗੀ ਵਿਵਸਥਾ ਨਾ ਹੋਣ ਕਾਰਨ ਥਾਂ-ਥਾਂ 'ਤੇ ਪਲਾਸਟਿਕ ਦਾ ਗੰਦ ਫ਼ੈਲਿਆ ਹੋਇਆ ਹੈ ਜਿਸ ਕਰਕੇ ਵਾਤਾਵਰਣ ਦੂਸ਼ਿਤ ਹੁੰਦਾ ਜਾ ਰਿਹਾ ਹੈ।
ਦੱਸ ਦਈਏ, ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਹੇਮਕੁੰਟ ਸਾਹਿਬ ਪਹੁੰਚਦੇ ਹਨ ਤੇ ਨਾਲ ਹੀ ਪਲਾਸਟਿਕ ਬੈਗ ਆਪਣੇ ਨਾਲ ਲੈ ਕੇ ਜਾਂਦੇ ਹਨ। ਜਦੋਂ ਸ਼ਰਧਾਲੂ ਵਾਪਸੀ ਕਰਦੇ ਹਨ ਤੇ ਸਾਰਾ ਗੰਦ ਉੱਥੇ ਹੀ ਸੁਟ ਦਿੰਦੇ ਹਨ ਜਿਸ ਕਰਕੇ ਗੰਦ ਵੱਧਦਾ ਜਾ ਰਿਹਾ ਹੈ ਤੇ ਵਾਤਾਵਰਣ ਲਈ ਬਹੁਤ ਵਡਾ ਖ਼ਤਰਾ ਬਣਦਾ ਜਾ ਰਿਹਾ ਹੈ। ਇਸ 'ਤੇ ਪ੍ਰਸ਼ਾਸਨ ਬੇਖ਼ਬਰ ਹੈ, ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਹੇਮਕੁੰਟ ਸਾਹਿਬ ਦੇ ਕਪਾਟ ਠੰਡ ਦੇ ਮੌਸਮ ਵਿੱਚ 6 ਮਹੀਨਿਆਂ ਲਈ ਬੰਦ ਰਹਿਣ ਤੋਂ ਬਾਅਦ 1 ਜੂਨ ਨੂੰ ਖੋਲ੍ਹੇ ਗਏ ਸਨ ਜਿਸ ਤੋਂ ਬਾਅਦ ਹੁਣ ਤੱਕ 1,70,333 ਸ਼ਰਧਾਲੂਆਂ ਨੇ ਇੱਥੇ ਮੱਥਾ ਟੇਕ ਲਿਆ ਹੈ। ਇਸ ਵੇਲੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਹੇਮਕੁੰਟ ਸਾਹਿਬ ਵਿੱਚ ਪਹੁੰਚ ਰਹੇ ਹਨ। ਹੇਮਕੁੰਟ ਸਾਹਿਬ ਵਿੱਚ 3 ਫ਼ੁੱਟ ਤਕ ਬਰਫ਼ ਜੰਮੀ ਹੋਈ ਹੈ।