ਨਵੀਂ ਦਿੱਲੀ: ਤੁਗ਼ਲਕਾਬਾਦ 'ਚ ਗੁਰੂ ਰਵਿਦਾਸ ਮੰਦਰ ਦੀ ਮੁੜ-ਉਸਾਰੀ ਲਈ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਇੱਕ ਪਵਿੱਤਰ ਸਥਾਨ ਹੈ ਤੇ ਲੋਕ ਇੱਥੇ ਪਿਛਲੇ 500 ਤੋਂ ਲੈ ਕੇ 600 ਸਾਲਾਂ ਤੋਂ ਪੂਜਾ ਕਰਦੇ ਆ ਰਹੇ ਹਨ।
ਪਟੀਸ਼ਨ 2 ਸਾਬਕਾ ਸੰਸਦ ਮੈਂਬਰਾਂ ਅਸ਼ੋਕ ਤੰਵਰ ਤੇ ਪ੍ਰਦੀਪ ਜੈਨ ਆਦਿੱਤਿਆ ਵੱਲੋਂ ਦਾਖ਼ਲ ਕੀਤੀ ਗਈ ਹੈ। ਉਨ੍ਹਾਂ ਪੂਜਾ ਕਰਨ ਦੇ ਆਪਣੇ ਅਧਿਕਾਰ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਤੁਗ਼ਲਕਾਬਾਦ ’ਚ ਮੰਦਰ ਨੂੰ ਢਾਹੇ ਜਾਣ ਦੇ ਚੱਲਦਿਆਂ ਉਹ ਇਨ੍ਹਾਂ ਅਧਿਕਾਰਾਂ ਤੋਂ ਵਾਂਝੇ ਹੋ ਰਹੇ ਹਨ।
ਦੱਸਣਯੋਗ ਹੈ ਕਿ ਦਿੱਲੀ ਵਿਕਾਸ ਅਥਾਰਟੀ (DDA) ਨੇ ਸੁਪਰੀਮ ਕੋਰਟ ਦੀ ਹਦਾਇਤ ’ਤੇ ਇਸ ਮੰਦਰ ਨੂੰ ਢਾਹ ਦਿੱਤਾ ਸੀ ਜਿਸ ਤੋਂ ਬਾਅਦ ਦਿੱਲੀ, ਪੰਜਾਬ ਤੇ ਹਰਿਆਣਾ ਉੱਤੇ ਲੜੀਵਾਰ ਪ੍ਰਦਰਸ਼ਨ ਹੋਏ ਸਨ ਕੇ ਕਈ ਹਿੰਸਕ ਘਾਟਵਾਨਾਂ ਸਾਹਮਣੇ ਆਈਆਂ ਸਨ।
ਸੁਪਰੀਮ ਕੋਰਟ ਨੇ ਬੀਤੀ 19 ਅਗਸਤ ਨੂੰ ਇਨ੍ਹਾਂ ਇਲਾਕਿਆਂ ਵਿੱਚ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਜਾਰੀ ਕੀਤੀ ਸੀ ਕਿ ਸਿਆਸੀ ਤੋਰ ’ਤੇ ਜਾਂ ਕਿਸੇ ਹੋਰ ਤਰੀਕੇ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਪੈਦਾ ਨਾ ਹੋਵੇ।