ETV Bharat / bharat

ਦਿੱਲੀ ਦੇ RML ਹਸਪਤਾਲ 'ਚ ਲਾਸ਼ਾਂ ਨਾਲ ਰਹਿਣ ਲਈ ਮਜਬੂਰ ਕੋਰੋਨਾ ਮਰੀਜ਼ - ਕੋਵਿਡ ਵਾਰਡ ਦੇ ਹਾਲਾਤ

ਆਰਐਮਐਲ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਮਰੀਜ਼ ਮਰ ਰਹੇ ਹਨ, ਪਰ ਉਨ੍ਹਾਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ। ਇੱਕ ਮਰੀਜ਼ ਨੇ ਵੀਡੀਓ ਦੇ ਜ਼ਰੀਏ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ 'ਤੇ ਸਵਾਲ ਚੁੱਕੇ ਹਨ।

patients have to share ward with corpse of covid patient at rml hospital
ਦਿੱਲੀ ਦੇ RML ਹਸਪਤਾਲ 'ਚ ਲਾਸ਼ਾਂ ਨਾਲ ਰਹਿਣ ਲਈ ਮਜਬੂਰ ਕੋਰੋਨਾ ਮਰੀਜ਼
author img

By

Published : Jul 4, 2020, 7:12 PM IST

ਨਵੀਂ ਦਿੱਲੀ: ਰਾਜਧਾਨੀ 'ਚ ਕੋਰੋਨਾ ਲਗਾਤਾਰ ਤਬਾਹੀ ਮਚਾ ਰਿਹਾ ਹੈ। ਦਿੱਲੀ 'ਚ ਹਰ ਰੋਜ਼ ਢਾਈ ਤੋਂ ਤਿੰਨ ਹਜ਼ਾਰ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੀ ਸਥਿਤੀ ਵਿੱਚ ਸਭ ਤੋਂ ਡਰਾਉਣੀ ਤਸਵੀਰ ਸਾਹਮਣੇ ਆਈ ਹੈ ਕਿ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਮਰੀਜ਼ਾਂ ਦੀ ਹਾਲਤ ਬਹੁਤ ਤਰਸਯੋਗ ਹੈ। ਦਿੱਲੀ ਦੇ ਵੱਡੇ ਹਸਪਤਾਲਾਂ ਵਿੱਚੋਂ ਇੱਕ ਆਰਐਮਐਲ ਹਸਪਤਾਲ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਇੱਥੇ ਕੋਵਿਡ ਵਾਰਡ ਵਿੱਚ ਮਰੀਜ਼ ਮਰ ਰਹੇ ਹਨ, ਪਰ ਉਨ੍ਹਾਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ।

ਵੇਖੋ ਵੀਡੀਓ

ਆਰਐਮਐਲ ਹਸਪਤਾਲ ਦੇ ਇੱਕ ਮਰੀਜ਼ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਮਰੀਜ਼ ਵਾਰਡ ਵਿੱਚ ਮਰ ਰਹੇ ਹਨ, ਪਰ ਉਨ੍ਹਾਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ। ਵੀਡੀਓ ਵਿੱਚ ਮ੍ਰਿਤਕ ਦੀ ਲਾਸ਼ ਮੰਜੇ 'ਤੇ ਪਈ ਹੈ ਅਤੇ ਉੱਥੇ ਰਹਿੰਦੇ ਦੂਜੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਪਰ ਉਨ੍ਹਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ।

ਇਹ ਵੀ ਪੜ੍ਹੋ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਲਾਂਚ ਕੀਤਾ 'ਆਤਮਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੇਂਜ'

ਹਸਪਤਾਲ ਦੇ ਕੋਵਿਡ ਵਾਰਡ ਵਿੱਚ ਦਾਖ਼ਲ ਇੱਕ ਮਰੀਜ਼ ਨੇ ਹਸਪਤਾਲ ਪ੍ਰਸ਼ਾਸਨ ਨੂੰ ਸਵਾਲ ਕੀਤਾ ਹੈ। ਮਰੀਜ਼ ਨੇ ਦੱਸਿਆ ਕਿ ਕਿਵੇਂ ਉਸ ਨੂੰ ਅਣਮਨੁੱਖੀ ਸਥਿਤੀ ਵਿੱਚ ਮ੍ਰਿਤਕ ਦੇਹਾਂ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ। ਕੋਵਿਡ ਨਾਲ ਮਰਨ ਵਾਲੇ ਪਰਿਵਾਰ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਪਿਤਾ, ਭਰਾ, ਮਾਂ ਜਾਂ ਭੈਣ ਕਿਹੜੇ ਹਾਲਤਾਂ ਵਿੱਚ ਹਸਪਤਾਲ ਵਿੱਚ ਹਨ। ਉਨ੍ਹਾਂ ਨਾਲ ਕਿਵੇਂ ਸਲੂਕ ਕੀਤਾ ਜਾ ਰਿਹਾ ਹੈ।

ਮਰੀਜ਼ ਨੇ ਦੱਸਿਆ ਕਿ ਇਹ ਮਰੀਜ਼ ਰਾਤ ਨੂੰ ਮਰ ਗਿਆ ਸੀ। ਮਰਨ ਤੋਂ ਪਹਿਲਾਂ ਬਹੁਤ ਚੀਕਿਆ, ਡਾਕਟਰਾਂ ਨੂੰ ਬੁਲਾਇਆ, ਪਰ ਕੋਈ ਇੱਥੇ ਵੇਖਣ ਨਹੀਂ ਆਇਆ। ਅਜੇ ਤੱਕ ਹਸਪਤਾਲ ਵਿੱਚੋਂ ਕੋਈ ਵੀ ਮ੍ਰਿਤਕ ਦੇਹ ਨੂੰ ਇੱਥੋਂ ਬਾਹਰ ਲਿਜਾਣ ਲਈ ਨਹੀਂ ਆਇਆ ਹੈ। ਉਨ੍ਹਾਂ ਕਿਹਾ ਅਸੀਂ ਸਾਰੇ ਇੱਥੇ ਮਰੇ ਹੋਏ ਲੋਕਾਂ ਨਾਲ ਸਮਾਂ ਬਿਤਾ ਰਹੇ ਹਾਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.