ETV Bharat / bharat

ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ 'ਤੇ ਮਨਾਈ ਖ਼ੁਸ਼ੀ - Pakistani hindu refugees

ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਗਸਤ ਨੂੰ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਦਿਵਾਲੀ ਦੇ ਤਿਉਹਾਰ ਵਰਗਾ ਮਾਹੌਲ ਹੋ ਗਿਆ। ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਦੀ ਖ਼ੁਸ਼ੀ ਵਿੱਚ ਦਿੱਲੀ ਦੇ ਆਦਰਸ਼ ਨਗਰ ਇਲਾਕੇ ਵਿੱਚ ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੇ ਹਜ਼ਾਰਾਂ ਦੀਵੇ ਜਗਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।

ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ 'ਤੇ ਮਨਾਈ ਖ਼ੁਸ਼ੀ

author img

By

Published : Aug 6, 2020, 9:34 AM IST

Updated : Aug 6, 2020, 10:39 AM IST

ਨਵੀਂ ਦਿੱਲੀ: ਰਾਮ ਮੰਦਰ ਦੇ ਨਿਰਮਾਣ ਲਈ ਰੱਖੇ ਗਏ ਨੀਂਹ ਪੱਥਰ ਦੀ ਖ਼ੁਸ਼ੀ ਵਿੱਚ ਆਦਰਸ਼ ਨਗਰ ਇਲਾਕੇ ਵਿੱਚ ਰਹਿਣ ਵਾਲੇ ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਦੇ ਕਰੀਬ 300 ਪਰਿਵਾਰਾਂ ਨੇ ਹਜ਼ਾਰਾਂ ਦੀਵੇ ਜਗਾ ਕੇ ਖ਼ੁਸ਼ੀ ਮਨਾਈ ਤੇ ਕਿਹਾ ਕਿ ਦੇਸ਼ ਵਿੱਚ ਹੁਣ 2 ਵਾਰ ਦਿਵਾਲੀ ਮਨਾਈ ਜਾਵੇਗੀ।

ਸ਼ਰਨਾਰਥੀਆਂ ਨੇ ਦੀਵੇ ਜਗਾ ਕੇ ਮਨਾਈ ਖ਼ੁਸ਼ੀ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸਕ ਕੰਮ ਕੀਤਾ ਹੈ ਜਿਸ 'ਤੇ ਸਾਰੇ ਹਿੰਦੂਆਂ ਨੂੰ ਮਾਣ ਹੋਣਾ ਚਾਹੀਦਾ ਹੈ। ਸਰਕਾਰ ਦੇ ਇਸ ਕੰਮ ਤੋਂ ਲੋਕਾਂ ਵਿੱਚ ਕਾਫ਼ੀ ਖ਼ੁਸ਼ੀ ਹੈ ਤੇ ਲੋਕ ਆਪਣੀ ਖ਼ੁਸ਼ੀ ਦਾ ਇਜ਼ਹਾਰ ਦੀਵੇ ਜਗਾ ਕੇ, ਰਾਮ ਭਗਵਾਨ ਦਾ ਭਜਨ ਕੀਰਤਨ ਕਰਕੇ ਤੇ ਢੋਲ ਬਜਾ ਕੇ ਕਰ ਰਹੇ ਹਨ।

ਵੀਡੀਓ

ਇਹ ਲੋਕ ਖ਼ੁਸ਼ੀ ਤਾਂ ਮਨਾ ਹੀ ਰਹੇ ਹਨ ਪਰ ਨਾਲ ਹੀ ਕੁਝ ਮੁੱਢਲੀਆਂ ਸਹੂਲਤਾਂ ਦੀ ਮੰਗ ਵੀ ਕਰ ਰਹੇ ਹਨ। ਸਰਕਾਰ ਨੇ ਇਨ੍ਹਾਂ ਨੂੰ ਨਾਗਰਿਕਤਾ ਤਾਂ ਦੇ ਦਿੱਤੀ ਪਰ ਹਾਲੇ ਵੀ ਕੁਝ ਮੁੱਢਲੀਆਂ ਸਹੂਲਤਾਂ ਦੀ ਘਾਟ ਹੈ। ਇਸ ਦੇ ਲਈ ਉਹ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਦੋਵਾਂ ਪਾਸੋਂ ਸਹੂਲਤਾਂ ਦੀ ਮੰਗ ਕਰ ਰਹੇ ਹਨ।

ਸਰਕਾਰ ਤੋਂ ਮੁੱਢਲੀਆਂ ਸਹੂਲਤਾਂ ਦੀ ਮੰਗ

ਵਿਸ਼ਵ ਹਿੰਦੂ ਪਰਿਸ਼ਦ ਦੇ ਅਧਿਕਾਰੀ ਕਪਿਲ ਖੰਨਾ ਦਾ ਕਹਿਣਾ ਹੈ ਕਿ ਸਰਕਾਰ ਨੇ ਇਨ੍ਹਾਂ ਨੂੰ ਨਾਗਰਿਕਤਾ ਦੇ ਕੇ ਬਹੁਤ ਚੰਗਾ ਕੰਮ ਕੀਤਾ ਹੈ। ਹੁਣ ਪਾਕਿਸਤਾਨ ਦੇ ਇਹ ਸਾਰੇ ਹਿੰਦੂ ਭਾਰਤ ਦੇ ਨਾਗਰਿਕ ਹਨ। ਹੁਣ ਇਨ੍ਹਾਂ ਦੀ ਜ਼ਿੰਮੇਵਾਰੀ ਦਿੱਲੀ ਸਰਕਾਰ ਦੀ ਹੈ ਇਨ੍ਹਾਂ ਲੋਕਾਂ ਨੂੰ ਰਹਿਣ ਲਈ ਟਾਊਨਸ਼ਿਪ ਵਿਚ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

ਭਜਨ ਕੀਰਤਨ ਕਰਕੇ ਮਨਾਈ ਖ਼ੁਸ਼ੀ
ਭਜਨ ਕੀਰਤਨ ਕਰਕੇ ਮਨਾਈ ਖ਼ੁਸ਼ੀ

ਇਹ ਲੋਕ ਸਾਲ 2014 ਵਿਚ ਪਾਕਿਸਤਾਨ ਤੋਂ ਭਾਰਤ ਆਏ ਸਨ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਲੋਕਾਂ ਨੂੰ ਨਾਗਰਿਕਤਾ ਦਿਵਾਉਣ ਲਈ ਕੰਮ ਕੀਤਾ। ਨਾਗਰਕਿਤਾ ਮਿਲਣ ਤੋਂ ਬਾਅਦ ਉਹ ਲਗਾਤਾਰ ਮੁੱਢਲੀਆਂ ਸਹੂਲਤਾਂ ਦੀ ਮੰਗ ਕਰਦੇ ਰਹੇ ਹਨ।

ਦੀਵੇ ਜਗਾ ਕੇ ਮਨਾਈ ਖ਼ੁਸ਼ੀ
ਦੀਵੇ ਜਗਾ ਕੇ ਮਨਾਈ ਖ਼ੁਸ਼ੀ

ਸ਼੍ਰੀ ਰਾਮ ਮੰਦਰ ਦੀ ਉਸਾਰੀ ਦੇ ਮੌਕੇ 'ਤੇ ਇਹ ਲੋਕ ਦੀਵਾਲੀ ਦੀ ਤਰ੍ਹਾਂ ਤਿਉਹਾਰ ਮਨਾ ਕੇ ਰਾਮ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ 'ਤੇ ਖ਼ੁਸ਼ੀ ਦਾ ਇਜ਼ਹਾਰ ਤਾਂ ਕਰ ਰਹੇ ਹਨ ਪਰ ਇਨ੍ਹਾਂ ਲੋਕਾਂ ਦੇ ਘਰਾਂ ਵਿਚ ਹਨੇਰਾ ਹੈ। ਇਸ ਲੋਕ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੇ ਘਰਾਂ ਵਿੱਚ ਵੀ ਅੰਧੇਰਾਂ ਦੀ ਥਾਂ ਰੋਸ਼ਨੀ ਹੋ ਸਕੇ।

ਦੀਵੇ ਜਗਾ ਕੇ ਮਨਾਈ ਖ਼ੁਸ਼ੀ
ਦੀਵੇ ਜਗਾ ਕੇ ਮਨਾਈ ਖ਼ੁਸ਼ੀ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਖ਼ੁਸ਼ੀ ਵਿੱਚ ਦੇਸ਼ ਭਰ ਦੇ ਲੋਕਾਂ ਨੇ ਦੀਵੇ ਜਗਾ ਕੇ ਖ਼ੁਸ਼ੀ ਮਨਾਈ ਤੇ ਜਿਸ ਨਾਲ ਪੂਰੇ ਭਾਰਤ ਵਿੱਚ ਇੱਕ ਵਾਰ ਫਿਰ ਮੁੜ ਦਿਵਾਲੀ ਦੇ ਤਿਉਹਾਰ ਵਰਗਾ ਮਾਹੌਲ ਬਣ ਗਿਆ।

Last Updated : Aug 6, 2020, 10:39 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.