ETV Bharat / bharat

ਪਾਕਿ ਨੇ ਲੱਦਾਖ ਨੇੜੇ ਤੈਨਾਤ ਕੀਤੇ ਲੜਾਕੂ ਜਹਾਜ਼ - ਧਾਰਾ 370

ਧਾਰਾ 370 ਹਟਾਏ ਜਾਣ ਦੇ ਵਿਰੋਧ ਵਿੱਚ ਪਾਕਿਸਾਤਨ ਲਗਾਤਾਰ ਭਾਰਤ ਨੂੰ ਚੇਤਾਵਨੀਆਂ ਦੇ ਰਿਹਾ ਹੈ। ਇਸ ਦੇ ਚਲਦੇ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਨੇ ਲੱਦਾਖ ਦੇ ਨੇੜੇ ਲੜਾਕੂ ਜਹਾਜ਼ ਤੈਨਾਤ ਕਰ ਦਿੱਤੇ ਹਨ।

ਫ਼ੋਟੋ।
author img

By

Published : Aug 12, 2019, 5:51 PM IST

Updated : Aug 12, 2019, 7:47 PM IST

ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਲਗਾਤਾਰ ਹੋਰ ਦੇਸ਼ਾਂ ਕੋਲ ਸਾਥ ਦੇਣ ਦੀ ਭੀਖ ਮੰਗ ਰਿਹਾ ਹੈ ਪਰ ਕਿਸੇ ਵੀ ਵੱਡੇ ਦੇਸ਼ ਨੂੰ ਉਸ ਦੀ ਝੋਲੀ ਵਿੱਚ ਖੈਰ ਨਹੀਂ ਪਾਈ ਹੈ। ਹੁਣ ਆਈਆਂ ਖੁਫੀਆਂ ਬਿੜਕਾਂ ਮੁਤਾਬਕ ਪਾਕਿਸਤਾਨ ਲੱਦਾਖ ਨੇੜੇ ਆਪਣੇ ਸਕਰੂਦ ਅਤੇ ਲੜਾਕੂ ਜਹਾਜ ਭੇਜ ਰਿਹਾ ਹੈ।

ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪਾਕਿਸਤਾਨ ਨੇ ਉੱਥੇ ਤਿੰਨ ਸੀ-130 ਟਰਾਂਸਪੋਰਟ ਏਅਰਕ੍ਰਾਫਟ ਇੱਥੇ ਭੇਜੇ। ਉਨ੍ਹਾਂ ਵਿੱਚ ਲੜਾਕੂ ਜਹਾਜ਼ਾਂ ਦੇ ਉਪਕਰਣ ਲਿਆਂਦੇ ਗਏ। ਜੇਐਫ-17 ਲੜਾਕੂ ਜਹਾਜ਼ ਵੀ ਸਕਰਦੂ ਏਅਰਫੀਲਡ ਵਿੱਚ ਤਾਇਨਾਤ ਕੀਤਾ ਜਾ ਸਕਦਾ ਹੈ।

ਖੁਫੀਆ ਵਿਭਾਗ ਤੋਂ ਮਿਲੀਆ ਜਾਣਕਾਰੀਆਂ ਤੋਂ ਬਾਅਦ ਭਾਰਤੀ ਫ਼ੌਜ ਨੇ ਵੀ ਤਿਆਰੀ ਕਰ ਲਈ ਹੈ। ਭਾਰਤੀ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਲਗਾਤਾਰ ਪਾਕਿਸਤਾਨ ਫ਼ੌਜ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਹੈ।

ਘਾਟੀ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਲਗਾਤਰ ਭਾਰਤ ਦੇ ਇਸ ਕਦਮ ਦਾ ਵਿਰੋਧ ਕਰ ਰਿਹਾ ਹੈ। ਪਾਕਿਸਤਾਨ ਨੇ ਇਸ ਮੁੱਦੇ ਨੂੰ ਲੈ ਕੇ ਕੌਮਾਂਤਰੀ ਪੱਧਰ ਤੇ ਚੱਕਣ ਦੀ ਗੱਲ ਵੀ ਕਹੀ ਸੀ ਪਰ ਪਾਕਿਸਤਾਨ ਦੇ ਕਹਿਣ ਤੇ ਕਿਸੇ ਵੀ ਵੱਡੇ ਦੇਸ਼ ਨੇ ਪਾਕਿਸਤਾਨ ਦੀ ਸਾਰ ਨਹੀਂ ਲਈ ਹੈ।

ਪਾਕਿਸਤਾਨ ਨੇ ਇਸ ਮੁੱਦੇ ਨੂੰ ਲੈ ਕੇ ਪੂਰੀ ਵਾਹ ਲਾ ਲੈ ਲਈ ਹੈ ਜੋ ਉਹ ਲਾ ਸਕਦਾ ਸੀ ਪਾਕਿਸਤਾਨ ਨੇ ਆਪਣੇ ਭਾਰਤੀ ਫ਼ਿਲਮਾਂ ਨੂੰ ਬੈਨ ਕਰ ਦਿੱਤਾ ਅਤੇ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਬਿਆਨ ਆਇਆ ਸੀ ਕਿ ਉਨ੍ਹਾਂ ਨੇ ਭਾਰਤ ਨਾਲ ਸਾਰੇ ਵਪਾਰਕ ਰਿਸ਼ਤੇ ਖ਼ਤਮ ਕਰ ਦਿੱਤੇ ਹਨ। ਇਨ੍ਹਾਂ ਸਭ ਕਰਨ ਤੋਂ ਬਾਅਦ ਵੀ ਭਾਰਤ ਵੱਲੋਂ ਕੋਈ ਪ੍ਰਤੀਕਿਰਆ ਨਹੀਂ ਆਈ ਸੀ। ਇਸ ਤੋਂ ਬਾਅਦ ਪਾਕਿਸਾਤਨ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਦੂਜੇ ਦੇਸ਼ਾਂ ਦੀ ਮਦਦ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪਾਕਿਸਤਾਨ ਦੀ ਝੋਲੀ ਵਿੱਚ ਕਿਸੇ ਵੀ ਪਾਸਿਓ ਖੈਰ ਪੈਂਦੀ ਨਜ਼ਰ ਨਹੀਂ ਆ ਰਹੀ ਹੈ।

Intro:Body:

ladakh

Conclusion:
Last Updated : Aug 12, 2019, 7:47 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.