ਸ਼੍ਰੀਨਗਰ : ਪਕਿਸਤਾਨ ਫੌਜ ਵੱਲੋਂ ਮੁੜ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਕਿਸਤਾਨ ਫੌਜ ਦੇ ਜਵਾਨਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਦੀ ਸਰਹੱਦ ਰੇਖਾ 'ਤੇ ਗੋਲਾਬਾਰੀ ਕੀਤੀ ਹੈ।
ਜਾਣਕਾਰੀ ਮੁਤਾਬਕ ਪਾਕਿਸਤਾਨ ਫੌਜ ਵੱਲੋਂ ਕੀਤੀ ਗਈ ਗੋਲਾਬਾਰੀ ਦੌਰਾਨ ਭਾਰਤ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ, ਜਦਕਿ ਦੋ ਜਵਾਨ ਜ਼ਖਮੀ ਹੋ ਗਏ ਹਨ। ਜ਼ਖਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਭਾਰਤੀ ਫੌਜ ਵੱਲੋਂ ਵੀ ਪਾਕਿਸਤਾਨ ਫੌਜ 'ਤੇ ਜਵਾਬੀ ਕਾਰਵਾਈ ਜਾਰੀ ਹੈ। ਖ਼ਬਰ ਲਿੱਖੇ ਜਾਣ ਤੱਕ ਦੋਹਾਂ ਫੌਜਾਂ ਵਿਚਾਲੇ ਮੁਠਭੇੜ ਜਾਰੀ ਹੈ। ਹੋਰ ਵੇਰਵਿਆਂ ਦੀ ਉਢੀਕ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਅੱਜ ਸਵੇਰੇ ਬਾਰਾਮੂਲਾ ਦੇ ਰਾਮਪੁਰ ਸੈਕਟਰ ਵਿੱਚ ਵੀ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ।