ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਭੜਕਾਊ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਇਮਾਰਨ ਖ਼ਾਨ ਨੇ ਕੂਟਨੀਤਿਕ ਸਮਝ ਨਹੀਂ ਹੈ ਤੇ ਉਹ ਜਿਸ ਅਹੁਦੇ 'ਤੇ ਹਨ, ਉਹ ਉਨ੍ਹਾਂ ਦੇ ਲਈ ਸਹੀ ਨਹੀਂ ਹੈ।
ਦਰਅਸਲ, ਇਮਰਾਨ ਖ਼ਾਨ ਨੇ ਇੱਕ ਰੈਲੀ ਦੌਰਾਨ ਕਿਹਾ ਸੀ ਕਿ ਕੰਟਰੋਲ ਰੇਖਾ ਪਾਰ ਕਰਨ ਲਈ ਲੋਕ ਉਨ੍ਹਾਂ ਦੀ ਸਹਿਮਤੀ ਦਾ ਇੰਤਜ਼ਾਰ ਕਰ ਰਹੇ ਹਨ। ਇਸ 'ਤੇ ਰਵੀਸ਼ ਨੇ ਕਿਹਾ,' ਇਹ ਪਹਿਲੀ ਵਾਰ ਨਹੀਂ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭੜਕਾਊ ਬਿਆਨ ਦਿੱਤਾ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ।
ਸਾਡਾ ਮੰਨਣਾ ਹੈ ਕਿ ਉਹ ਇਹ ਨਹੀਂ ਸਮਝਦੇ ਕਿ ਅੰਤਰਰਾਸ਼ਟਰੀ ਸੰਬੰਧ ਕਿਵੇਂ ਕੰਮ ਕਰਦੇ ਹਨ। ਇਸ ਟਿੱਪਣੀ ਤੋਂ ਪਤਾ ਚਲਦਾ ਹੈ ਕਿ ਉਹ ਆਪਣੇ ਅਹੁਦੇ ਲਈ ਸਮਰੱਥ ਨਹੀਂ ਹਨ।' ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਭੜਕਾਊ ਬਿਆਨਬਾਜ਼ੀ ਲਗਾਤਾਰ ਕੀਤੀ ਜਾ ਰਹੀ ਹੈ।