ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਹੰਦਵਾੜਾ 'ਚ ਅੱਤਵਾਦੀਆਂ ਨਾਲ ਮੁਠਭੇੜ 'ਚ ਭਾਰਤੀ ਫੌਜ ਦੇ ਕਰਨਲ ਦੀ ਸ਼ਹਾਦਤ ਤੋਂ ਬਾਅਦ ਪਾਕਿਸਤਾਨ, ਭਾਰਤ ਦੀ ਜਵਾਬੀ ਕਾਰਵਾਈ ਤੋਂ ਡਰ ਗਿਆ ਹੈ। ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਪਾਕਿਸਤਾਨੀ ਹਵਾਈ ਫੌਜ ਨੇ ਆਪਣੇ ਖੇਤਰ ਵਿੱਚ ਜੈਟ ਹਵਾਈ ਜਹਾਜ਼ਾਂ ਦੀ ਗਸ਼ਤ ਵਧਾ ਦਿੱਤੀ ਹੈ।
-
Fearing retaliation after Handwara terror attack, Pakistan Air Force jets increased patrols
— ANI Digital (@ani_digital) May 10, 2020 " class="align-text-top noRightClick twitterSection" data="
Read @ANI Story | https://t.co/yqu13YiXUn pic.twitter.com/mAYVO6zNgB
">Fearing retaliation after Handwara terror attack, Pakistan Air Force jets increased patrols
— ANI Digital (@ani_digital) May 10, 2020
Read @ANI Story | https://t.co/yqu13YiXUn pic.twitter.com/mAYVO6zNgBFearing retaliation after Handwara terror attack, Pakistan Air Force jets increased patrols
— ANI Digital (@ani_digital) May 10, 2020
Read @ANI Story | https://t.co/yqu13YiXUn pic.twitter.com/mAYVO6zNgB
ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਹੰਦਵਾੜਾ ਮੁਠਭੇੜ ਦੌਰਾਨ, ਪਾਕਿਸਤਾਨ ਪਹਿਲਾਂ ਹੀ ਹਵਾਈ ਅਭਿਆਸ ਕਰ ਰਿਹਾ ਸੀ, ਜਿਸ ਬਾਰੇ ਭਾਰਤ ਵੀ ਜਾਣੂ ਸੀ। ਫੌਜ ਨੇ ਆਪਣੀ ਗਸ਼ਤ ਵਧਾ ਦਿੱਤੀ ਅਤੇ ਇਸ 'ਚ ਐਫ-16 ਅਤੇ ਜੇ.ਐੱਫ. 17 ਸਣੇ ਲੜਾਕੂ ਜਹਾਜ਼ਾਂ ਨੂੰ ਵੀ ਗਸ਼ਤ ਟੀਮ 'ਚ ਸ਼ਾਮਲ ਕੀਤਾ ਹੈ। ਇਨ੍ਹਾਂ ਜਹਾਜ਼ਾਂ ਵੱਲੋਂ ਭਾਰਤ ਦੀ ਸਰਹੱਦ 'ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰਕੇ ਭਾਰਤ ਵੱਲੋਂ ਝੂਠੇ ਫਲੈਗ ਮਾਰਚ ਆਪ੍ਰੇਸ਼ਨ ਬਾਰੇ ਦੱਸਿਆ। ਇਮਰਾਨ ਖ਼ਾਨ ਦਾ ਇਹ ਬਿਆਨ ਭਾਰਤ ਦੇ ਉਸ ਬਿਆਨ ਮਗਰੋਂ ਆਇਆ ਹੈ, ਜਿਸ 'ਚ ਭਾਰਤ ਨੇ ਕਿਹਾ ਕਿ ਸੀ"ਭਾਰਤ ਵਿੱਚ ਹੋਣ ਵਾਲੀ ਹਿੰਸਾ ਦੇ ਪਿਛੇ ਪਾਕਿਸਤਾਨ ਦਾ ਹੱਥ ਸੀ।" ਇਮਰਾਨ ਨੇ ਆਪਣੀ ਟਵੀਟ 'ਚ ਲਿਖਿਆ ਕਿ ਮੈਂ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਝੂਠੇ ਫਲੈਗ ਮਾਰਚ ਆਪ੍ਰੇਸ਼ਨ ਬਹਾਨ ਭਾਰਤ ਦੀ ਲਗਾਤਾਰ ਕੋਸ਼ਿਸ਼ਾਂ ਦੇ ਬਾਰੇ ਦੁਨੀਆਂ ਨੂੰ ਅਗਾਹ ਕਰਨਾ ਚਾਹੁੰਦਾ ਹਾਂ, ਐਲਓਸੀ ਦੇ ਪਾਰ "ਘੁਸਪੈਠ" ਦੇ ਤਾਜ਼ਾ ਦੋਸ਼ ਇਸ ਖ਼ਤਰਨਾਕ ਏਜੰਡੇ 'ਚ ਸ਼ਾਮਲ ਹਨ।
ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਉਡਾਣ ਗਤੀਵਿਧੀਆਂ ਵਧਣ ਤੋਂ ਬਾਅਦ ਅਜਿਹਾ ਜਾਪਦਾ ਹੈ ਕਿ ਉਹ ਪਾਕਿਸਤਾਨ ਦੇ ਇਸ਼ਾਰੇ ਉੱਤੇ ਕਾਸ਼ਮੀਰ ਘਾਟੀ 'ਚ ਵੱਧ ਰਹੀ ਹਿੰਸਾ ਦੇ ਪੱਧਰ 'ਤੇ ਭਾਰਤੀ ਪੱਖ ਤੋਂ ਕਿਸੇ ਵੀ ਜਵਾਬੀ ਕਾਰਵਾਈ ਤੋਂ ਸਾਵਧਾਨ ਰਹੇ ਹਨ। ਪਾਕਿਸਤਾਨ ਨੂੰ ਇਹ ਡਰ ਇਸ ਲਈ ਸਤਾ ਰਿਹਾ ਹੈ ਕਿਉਂਕਿ ਪਿਛਲੇ ਕੁੱਝ ਸਾਲਾਂ 'ਚ ਵੱਡੇ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤੀ ਫੌਜਾਂ ਨੇ ਜਵਾਬੀ ਕਾਰਵਾਈ ਕੀਤੀ ਹੈ ਤੇ ਆਪਣੇ ਸ਼ਹੀਦ ਜਵਾਨਾਂ ਦਾ ਬਦਲਾ ਲਿਆ ਹੈ।
ਉਰੀ ਅਟੈਕ ਅਤੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਵੀ, ਫੌਜ ਨੇ ਜਵਾਬੀ ਕਾਰਵਾਈ ਕੀਤੀ ਅਤੇ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਪਾਕਿਸਤਾਨੀ ਸਰਹੱਦ ਵਿੱਚ ਦਾਖਲ ਹੋ ਕੇ ਅੱਤਵਾਦੀ ਠਿਕਾਣੇ ਖ਼ਤਮ ਕਰ ਦਿੱਤੇ ਸੀ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਸੈਨਾ ਨੇ ਖੈਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ ਕਸਬੇ ਵਿੱਚ ਜੈਸ਼-ਏ-ਮੁਹੰਮਦ ਵਿੱਚ ਇੱਕ ਅੱਤਵਾਦੀ ਕੈਂਪ ਲਾਇਆ ਸੀ। 6 ਮਈ ਨੂੰ, ਭਾਰਤੀ ਫੌਜ ਨੇ ਹਿਜ਼ਬੁਲ ਮੁਜਾਹਿਦੀਨ ਦੇ ਟਾਪ ਕਮਾਂਡਰ ਰਿਆਜ਼ ਨਾਇਕੂ ਨੂੰ ਉਸ ਦੇ ਜੱਦੀ ਪਿੰਡ ਵਿੱਚ ਘੇਰ ਲਿਆ। ਜਿਸ ਤੋਂ ਹੰਦਵਾੜਾ 'ਚ ਸ਼ਹੀਦਾਂ ਦਾ ਬਦਲਾ ਪੂਰਾ ਹੋਇਆ।