ਨਵੀਂ ਦਿੱਲੀ: ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਸਰਕਾਰ ਨੇ ਸਾਲ 2020 ਲਈ ਪਦਮ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਵਾਰ 118 ਲੋਕਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਰਨ ਤੋਂ ਬਾਅਦ ਅਰੁਣ ਜੇਤਲੀ, ਸੁਸ਼ਮਾ ਸਵਰਾਜ ਅਤੇ ਜਾਰਜ ਫਰਨਾਂਡਿਸ ਨੂੰ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਪਦਮ ਸ੍ਰੀ ਪੁਰਸਕਾਰਾਂ ਲਈ ਲੰਗਰ ਬਾਬਾ ਜਗਦੀਸ਼ ਲਾਲ ਆਹੂਜਾ, ਸਮਾਜ ਸੇਵੀ ਜਾਵੇਦ ਅਹਿਮਦ ਟੇਕ, ਸਮਾਜ ਸੇਵੀ ਸਤਯਨਾਰਾਇਣ ਮੁੰਡਯੂਰ, ਸਮਾਜ ਸੇਵੀ ਐਸ ਰਾਮਕ੍ਰਿਸ਼ਨ, ਸਮਾਜ ਸੇਵੀ ਯੋਗੀ ਆਰੋਨ ਸਮੇਤ ਕਈ ਲੋਕਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ 1984 ਭੋਪਾਲ ਗੈਸ ਘਟਨਾ ਦੇ ਕਾਰਕੁਨ ਅਬਦੁੱਲ ਜੱਬਰ ਨੂੰ ਵੀ ਮਰਨ ਤੋਂ ਬਾਅਦ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
21 ਮਸ਼ਹੂਰ ਹਸਤੀਆਂ ਦੇ ਨਾਂਅ
ਜਗਦੀਸ਼ ਲਾਲ ਆਹੂਜਾ, ਮੁਹੰਮਦ ਸ਼ਰੀਫ, ਜਾਵੇਦ ਅਹਿਮਦ ਟੇਕ, ਤੁਲਸੀ ਗੋਡਾ, ਸੱਤਿਆਨਾਰਾਯਣ ਮੁੰਦਯੂਰ, ਅਬਦੁੱਲ ਜੱਬਰ, ਉਸ਼ਾ ਚੌਮਾਰ, ਪੋਪਟਰਾਵ ਪਵਾਰ, ਹਰੈਕਾਲਾ ਹਜ਼ੱਬਾ, ਅਰੁਣੋਦਯ ਮੰਡਲ, ਰਾਧੋਮੋਹਨ ਅਤੇ ਸਾਬਰਮਤੀ, ਕੁਸ਼ਲ ਕੰਵਰ ਸ਼ਰਮਾ, ਤ੍ਰਿਨੀਤੀ ਸਾਵੋ, ਰਵੀਕਨਨ, ਐੱਸ ਰਾਮਕ੍ਰਿਸ਼ਨ, ਸੁੰਦਰਮ ਵਰਮਾ, ਮੁੰਨਾ ਮਾਸਟਰ, ਯੋਗੀ ਆਰੀਅਨ, ਰਾਹੀਬਾਈ ਸੋਮਾ ਪੋਪੇਰਾ, ਹਿੰਮਤ ਰਾਮ ਭਾਂਭੂ, ਮੋਜੀਕਲ ਪੰਕਜਾਕਸ਼ੀ।
ਕੰਗਨਾ ਰਣੌਤ, ਏਕਤਾ ਕਪੂਰ, ਅਦਨਾਨ ਸਾਮੀ ਅਤੇ ਕਰਨ ਜਹੌਰ ਨੂੰ ਵੀ ਪਦਮ ਸ਼੍ਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਖੇਡਾ ਵਿੱਚ ਪੀ ਵੀ ਸਿੰਧੂ ਤੇ ਮੇਰੀ ਕਾਮ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।