ਨਵੀਂ ਦਿੱਲੀ: CBI ਅਦਾਲਤ ਨੇ ਦੇਸ਼ ਦੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ INX ਮੀਡੀਆ ਮਾਮਲੇ ਵਿੱਚ ਫ਼ੈਸਲਾ ਸੁਰੱਖਿਅਤ ਰੱਖਦਿਆ ਫੈਸਲਾ ਸੁਣਾਇਆ ਕਿ ਪੀ. ਚਿਦੰਬਰਮ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਵਿਰੁੱਧ ਪਟੀਸ਼ਨ 'ਤੇ 27 ਅਗਸਤ ਨੂੰ ਸੁਣਵਾਈ ਹੋਵੇਗੀ, ਜਦਕਿ ਸੀਬੀਆਈ ਵਿਰੁੱਧ ਉਨ੍ਹਾਂ ਦੀ ਪਟੀਸ਼ਨ' ਤੇ ਭਲਕੇ ਸੁਣਵਾਈ ਹੋਵੇਗੀ।
ਉਨ੍ਹਾਂ ਨੂੰ ਸੀਬੀਆਈ ਦੀ ਇੱਕ ਟੀਮ ਨੇ ਉਨ੍ਹਾਂ ਦੇ ਘਰ ਜਾ ਕੇ ਬੀਤੇ ਦਿਨ ਬੁੱਧਵਾਰ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਤੋਂ ਚਿਦੰਬਰਮ ਨੂੰ ਰਿਮਾਂਡ 'ਤੇ ਲੈ ਕੇ ਵੀਰਵਾਰ ਸਵੇਰ ਤੋਂ ਹੀ ਸੀਬੀਆਈ ਦਫ਼ਤਰ ਲੈ ਜਾ ਕੇ ਪੁੱਛਗਿੱਛ ਕੀਤੀ ਗਈ। ਦੁਪਹਿਰ ਤੋਂ ਬਾਅਦ ਉਸ ਨੂੰ CBI ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਸੀਬੀਆਈ ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੀਬੀਆਈ ਵੱਲੋਂ ਆਈਐਨਐਕਸ ਮੀਡੀਆ ਮਾਮਲੇ ਵਿੱਚ ਬੁੱਧਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਦੇ ਜੋਰਬਾਗ ਵਿੱਚ ਸਥਿਤ ਚਿਦੰਬਰਮ ਦੇ ਘਰ ਪਹੁੰਚੀ ਸੀਬੀਆਈ ਨੇ ਉਨ੍ਹਾਂ ਨੂੰ ਘਰ ਦੀ ਕੰਧ ਟੱਪ ਕੇ ਗ੍ਰਿਫ਼ਤਾਰ ਕੀਤਾ। ਚਿਦੰਬਰਮ ਨੂੰ ਵੀਰਵਾਰ ਨੂੰ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਮੁੱਖ ਜਾਂਚ ਅਧਿਕਾਰੀ ਦਾ ਹੋਇਆ ਤਬਾਦਲਾ
INX ਮੀਡੀਆ ਮਾਮਲੇ ਦੀ ਜਾਂਚ ਅਧਿਕਾਰੀ ਰਾਕੇਸ਼ ਆਹੂਜਾ ਨੂੰ ਵਾਪਸ ਦਿੱਲੀ ਪੁਲਿਸ ਵਿੱਚ ਭੇਜ ਦਿੱਤਾ ਗਿਆ। ਈ.ਡੀ. ਨੇ ਸਪਸ਼ਟ ਕੀਤਾ ਕਿ ਈ.ਡੀ. ਵਿੱਚ ਰਾਕੇਸ਼ ਆਹੂਜਾ ਦਾ ਕਾਰਜਕਾਲ ਤਿੰਨ ਹਫ਼ਤਿਆਂ ਤੋਂ ਵੱਧ ਸੀ।
ਪੀ. ਚਿਦੰਬਰਮ ਦੀ ਪਤਨੀ ਨਲਿਨੀ ਚਿਦੰਬਰਮ, ਪੁੱਤਰ ਕਾਰਤੀ ਚਿਦੰਬਰਮ ਅਤੇ ਉਨ੍ਹਾਂ ਦੇ ਵਕੀਲ ਵਿਵੇਕ ਤਨਖ਼ਾ ਸੀਬੀਆਈ ਕੋਰਟ ਵਿੱਚ ਪਹੁੰਚੇ।
ਇਸ ਤੋਂ ਪਹਿਲਾਂ ਚਿਦੰਬਰਮ ਲਗਭਗ 27 ਘੰਟੇ ਤੱਕ ਮੀਡੀਆ ਅਤੇ ਜਾਂਚ ਏਜੰਸੀਆਂ ਦੀ ਨਜ਼ਰ ਤੋਂ ਦੂਰ ਰਹੇ। ਸ਼ਾਮ ਲਗਭਗ 8 ਵਜੇ ਚਿਦੰਬਰਮ ਸਿੱਧੇ ਕਾਂਗਰਸ ਦੇ ਮੁੱਖ ਦਫ਼ਤਰ ਪਹੁੰਚੇ ਤੇ ਉੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਆਪਣਾ ਪੱਖ ਰੱਖਿਆ।
ਇਸ ਦੌਰਾਨ ਚਿਦੰਬਰਮ ਨੇ ਕਿਹਾ ਕਿ ਉਹ ਨਿਰਦੋਸ਼ ਹਨ ਤੇ ਉਨ੍ਹਾਂ ਨੂੰ ਲੋਕਤੰਤਰ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਆਈਐਨਐਕਸ ਮੀਡੀਆ ਮਾਮਲੇ ਵਿੱਚ ਨਾ ਤਾਂ ਉਹ ਦੋਸ਼ੀ ਹਨ ਤੇ ਨਾ ਹੀ ਉਨ੍ਹਾਂ ਦਾ ਪਰਿਵਾਰ ਦੋਸ਼ੀ ਹੈ। ਚਿਦੰਬਰਮ ਨੇ ਲਗਭਗ ਪੰਜ ਮਿੰਟ ਤੱਕ ਮੀਡੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਗੱਲ ਰੱਖੀ।
ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਪੀ.ਚਿਦੰਬਰਮ ਪਾਰਟੀ ਦਫ਼ਤਰ ਤੋਂ ਨਿਕਲ ਕੇ ਜੋਰਾਬਾਗ਼ ਸਥਿਤ ਆਪਣੇ ਘਰ ਪੁੱਜੇ। ਚਿਦੰਬਰਮ ਦੇ ਘਰ ਬਾਹਰ ਕੁੱਝ ਲੋਕਾਂ ਵਿਚਾਲੇ ਝਗੜਾ ਵੀ ਹੋਇਆ। ਦਫ਼ਤਰ ਦੇ ਬਾਹਰ ਸਮਰਥਕਾਂ ਨੇ ਸਰਕਾਰ ਦਾ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਕੈਪਟਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਦੌਰਾ, ਵੇਖੋ ਵੀਡੀਓ