ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਸਾਬਕਾ ਕੈਬਿਨੇਟ ਮੰਤਰੀ ਪੀ ਚਿਦੰਬਰਮ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਦੇ ਖਿਲਾਫ਼ ਪੀਐਸਏ(ਪਬਲਿਕ ਸਕਿਓਰਟੀ ਐਕਟ) ਦੇ ਤਹਿਮ ਮਾਮਲਾ ਦਰਜ ਕੀਤੇ ਜਾਣ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਇਲਜ਼ਾਮ ਦੇ ਕਾਰਵਾਈ ਕਰਨਾ ਲੋਕਤੰਤਰ ਵਿੱਚ ਇੱਕ ਘਟੀਆ ਕਦਮ ਹੈ। ਉਨ੍ਹਾਂ ਟਵੀਟ ਕੀਤਾ, "ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ ਅਤੇ ਹੋਰਨਾਂ ਦੇ ਵਿਰੁੱਧ ਪੀਐਸਈ ਦੀ ਕਾਰਵਾਈ ਤੋਂ ਹੈਰਾਨ ਹਾਂ"
ਜਾਣਕਾਰੀ ਲਈ ਦੱਸ ਦਈਏ ਕਿ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਦੀ 6 ਮਹੀਨਿਆਂ ਦੀ ਹਿਰਾਸਤ ਖ਼ਤਮ ਹੋਣ ਤੋਂ ਮਹਿਜ਼ ਕੁਢ ਘੰਟੇ ਪਹਿਲਾਂ ਹੀ ਉਨ੍ਹਾਂ ਖਿਲਾਫ਼ ਪੀਐਸਏ ਤਹਿਤ ਮਾਮਲਾ ਦਰਜ ਕਰ ਦਿੱਤ ਗਿਆ ਹੈ। ਇਸ ਤੋਂ ਪਹਿਲੇ ਦਿਨ ਨੈਸ਼ਨਲ ਕਾਨਫ਼ਰੰਸ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਅਲੀ ਮੁਹੰਮਦ ਸਾਗਰ ਅਤੇ ਪੀਡੀਪੀ ਦੇ ਸੀਨੀਅਰ ਨੇਤਾ ਸਰਤਾਜ ਮਦਨੀ ਤੇ ਵੀ ਪੀਐਸਏ ਲਾਇਆ ਗਿਆ ਹੈ।
ਪੀਐਸਏ ਅਜਿਹਾ ਸਖ਼ਤ ਕਾਨੂੰਨ ਹੈ ਜੋ ਤਿੰਨ ਮਹੀਨਿਆਂ ਤਿੰਨਾਂ ਬਿਨਾਂ ਸੁਣਵਾਈ ਹਿਰਾਸਤ ਵਿੱਚ ਰੱਖਣ ਦੀ ਇਜਾਜ਼ਤ ਦਿੰਦਾ ਹੈ