ETV Bharat / bharat

PM CARES Fund ‘ਚ ਦਿੱਤੀ ਜਾਣ ਵਾਲੀ ਰਕਮ ‘ਤੇ ਮਿਲੇਗੀ ਆਮਦਨ ਟੈਕਸ ਉੱਤੇ ਛੋਟ - ਪ੍ਰਧਾਨ ਮੰਤਰੀ-ਕੇਅਰ ਫੰਡ

ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਕੋਵਿਡ-19 ਦੇ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ-ਕੇਅਰ ਫੰਡ ਵਿੱਚ ਦਾਨ ਕਰਨ ਵਾਲੀ ਰਾਸ਼ੀ ਉੱਤੇ ਆਮਦਨੀ ਟੈਕਸ ਵਿੱਚ 100 ਫੀਸਦੀ ਕਟੌਤੀ ਮਿਲੇਗੀ।

PM Modi
ਫ਼ੋਟੋ
author img

By

Published : Apr 1, 2020, 5:51 PM IST

ਨਵੀਂ ਦਿੱਲੀ: ਕੋਵਿਡ-19 ਦੇ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ-ਕੇਅਰ ਫੰਡ ਵਿੱਚ ਦਾਨ ਕਰਨ ਵਾਲੀ ਰਾਸ਼ੀ ਉੱਤੇ ਆਮਦਨੀ ਟੈਕਸ ਵਿੱਚ 100 ਫੀਸਦੀ ਕਟੌਤੀ ਮਿਲੇਗੀ। ਮੰਗਲਵਾਰ ਨੂੰ ਸਰਕਾਰ ਨੇ ਆਮਦਨ ਟੈਕਸ, ਜੀਐਸਟੀ, ਕਸਟਮਜ਼ ਤੇ ਐਕਸਾਈਜ਼ ਟੈਕਸ ਰਿਟਰਨ ਭਰਨ, ਆਮਦਨ ਟੈਕਸ ਵਿੱਚ ਛੋਟ ਪ੍ਰਾਪਤ ਕਰਨ ਲਈ ਵੱਖ-ਵੱਖ ਨਿਵੇਸ਼ਾਂ ਤੇ ਭੁਗਤਾਨਾਂ ਦੇ ਮਾਮਲੇ ਵਿੱਚ ਟੈਕਸ ਅਦਾ ਕਰਨ ਵਾਲਿਆਂ ਅਤੇ ਕਾਰੋਬਾਰੀਆਂ ਨੂੰ ਕਾਨੂੰਨੀ ਤੌਰ ਉੱਤੇ ਲਾਗੂ ਕਰਨ ਲਈ ਇੱਕ ਆਰਡੀਨੈਂਸ ਜਾਰੀ ਕੀਤਾ ਹੈ।

ਰਾਸ਼ਟਰਪਤੀ ਨੇ ਮੰਗਲਵਾਰ ਨੂੰ “ਕਰ ਅਤੇ ਹੋਰ ਕਾਨੂੰਨਾਂ (ਵੱਖ ਵੱਖ ਵਿਵਸਥਾਵਾਂ ਵਿੱਚ ਰਾਹਤ) ਆਰਡੀਨੈਂਸ 2020” ਬਾਰੇ ਆਪਣੀ ਸਿਫ਼ਾਰਸ਼ ਦਿੱਤੀ। ਇਸ ਆਰਡੀਨੈਂਸ ਦੇ ਜ਼ਰੀਏ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ ਉਸੇ ਤਰ੍ਹਾਂ ਯੋਗਦਾਨ ਪਾਉਣ 'ਤੇ 100 ਫੀਸਦੀ ਟੈਕਸ ਛੋਟ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।

ਇਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਦਾਨ ਕਰਨ 'ਤੇ ਆਮਦਨ ਟੈਕਸ ਐਕਟ ਦੀ ਧਾਰਾ 80 ਦੇ ਤਹਿਤ 100 ਫ਼ੀਸਦੀ ਟੈਕਸ ਕਟੌਤੀ ਕੀਤੀ ਜਾਵੇਗੀ। ਕੁੱਲ ਆਮਦਨੀ ਦੇ 10 ਫ਼ੀਸਦੀ ਕਟੌਤੀ ਦੀ ਸੀਮਾ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਦਾਨ ਕਰਨ 'ਤੇ ਲਾਗੂ ਨਹੀਂ ਹੋਵੇਗੀ।

ਇਨਕਮ ਟੈਕਸ ਰਿਟਰਨ ਫਾਈਲ ਭਰਨ ਦੀ ਆਖਰੀ ਮਿਤੀ ਵਿੱਚ ਵਾਧਾ

ਆਰਡੀਨੈਂਸ ਦੇ ਜਾਰੀ ਹੋਣ ਤੋਂ ਬਾਅਦ ਵਿੱਤੀ ਸਾਲ 2018-19 ਲਈ ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ 31 ਮਾਰਚ ਤੋਂ ਵਧਾ ਕੇ 30 ਜੂਨ ਕਰ ਦਿੱਤੀ ਗਈ ਹੈ ਅਤੇ ਪੈਨ ਨਾਲ ਆਧਾਰ ਪਛਾਣ ਨੰਬਰ ਜੋੜਨ ਦੀ ਆਖਰੀ ਤਰੀਕ ਵੀ ਤਿੰਨ ਮਹੀਨਿਆਂ ਤੋਂ ਵਧਾ ਕੇ 30 ਜੂਨ ਕੀਤੀ ਗਈ ਹੈ। ਆਰਡੀਨੈਂਸ ਦੇ ਜ਼ਰੀਏ ਮਾਰਚ, ਅਪ੍ਰੈਲ ਅਤੇ ਮਈ ਵਿਚ ਦਿੱਤੀ ਗਈ ਕੇਂਦਰੀ ਐਕਸਾਈਜ਼ ਡਿਊਟੀ ਦੀ ਰਿਟਰਨ ਵੀ 30 ਜੂਨ, 2020 ਤੱਕ ਭਰੀ ਜਾ ਸਕੇਗੀ।

ਜ਼ਿਕਰਯੋਗ ਹੈ ਕਿ ਆਮਦਨ ਟੈਕਸ ਕਾਨੂੰਨ ਪੰਨਾ ਨੰ. ਛੇ ਏ-ਬੀ ਦੇ ਅਧੀਨ, ਸੈਕਸ਼ਨ 80 ਸੀ, 80 ਡੀ, 80 ਜੀ ਜਿਸ ਤਹਿਤ ਕ੍ਰਮਵਾਰ ਨਿਵੇਸ਼, ਬੀਮਾ ਪਾਲਿਸੀ ਵਿੱਚ ਕੀਤੀ ਗਈ ਅਦਾਇਗੀ, ਪੀਪੀਐਫ, ਰਾਸ਼ਟਰੀ ਬਚਤ ਪੱਤਰ ਆਦਿ, ਮੈਡੀਕਲ ਬੀਮਾ ਪ੍ਰੀਮੀਅਮ ਅਤੇ ਦਾਨ ਆਦਿ ਉੱਤੇ ਟੈਕਸ ਉਤੇ ਕਟੌਤੀ ਕੀਤੀ ਜਾਂਦੀ ਹੈ। ਅਜਿਹਾ ਨਿਵੇਸ਼ਾਂ ਲਈ ਵੀ ਆਖਰੀ ਮਿਤੀ 30 ਜੂਨ, 2020 ਤੱਕ ਵਧਾਈ ਗਈ ਹੈ। ਹੁਣ 2019-20 ਦੌਰਾਨ ਟੈਕਸ ਵਿੱਚ ਛੋਟ ਪ੍ਰਾਪਤ ਕਰਨ ਲਈ, ਉਨ੍ਹਾਂ ਵਿੱਚ ਹੁਣ 30 ਜੂਨ ਤੱਕ ਨਿਵੇਸ਼ ਹੋ ਸਕਦਾ ਹੈ।

ਇਹ ਵੀ ਪੜ੍ਹੋ: ਮੋਹਾਲੀ ਵਿੱਚ 3 ਲੋਕ ਪਾਏ ਗਏ ਕੋਰੋਨਾ ਵਾਇਰਸ ਦੇ ਪੌਜ਼ੀਟਿਵ

ETV Bharat Logo

Copyright © 2025 Ushodaya Enterprises Pvt. Ltd., All Rights Reserved.