ਮੁੰਬਈ: ਮਹਾਰਾਸ਼ਟਰ ਦੇ ਟੂਰਿਜ਼ਮ ਮੰਤਰੀ ਤੇ ਸ਼ਿਵ ਸੈਨੀ ਆਗੂ ਆਦਿੱਤਿਆ ਠਾਕਰੇ ਨੇ ਆਪਣੇ ਜਨਮਦਿਨ ਮੌਕੇ ਇੱਕ 6 ਦਿਨਾਂ ਦੇ ਬੱਚੇ ਦੀ ਮਦਦ ਕਰਨ ਲਈ 1 ਲੱਖ ਰੁਪਏ ਦਿੱਤੇ ਹਨ, ਜਿਸ ਦੇ ਦਿਲ ਵਿੱਚ ਜਨਮ ਵੇਲੇ ਤੋਂ ਹੀ 3 ਬਲਾਕ ਏਜ ਹਨ।
ਜਾਣਕਾਰੀ ਮੁਤਾਬਕ ਬੱਚੇ ਦਾ ਜਨਮ ਨਵੀਂ ਮੁੰਬਈ ਦੇ ਮਿਊਂਸੀਪਲ ਹਸਪਤਾਲ ਵਿੱਚ ਹੋਇਆ ਸੀ ਤੇ ਦਿਲ ਦੀ ਸਥਿਤੀ ਕਾਰਨ ਉਸ ਨੂੰ ਮੁਲੰਦ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰ ਦਿੱਤਾ ਗਿਆ।
ਹੋਰ ਪੜ੍ਹੋ: ਲਸ਼ਕਰ-ਏ-ਤੋਇਬਾ ਦੇ ਗ੍ਰਿਫ਼ਤਾਰ ਅੱਤਵਾਦੀਆਂ ਦਾ ਤੀਜਾ ਸਾਥੀ ਵੀ ਕਾਬੂ
ਦੱਸ ਦੇਈਏ ਕਿ ਯੁਵਾ ਸੈਨਾ ਦੇ ਕਾਰਜ ਕਰਤਾ ਰਾਹੁਲ ਕਨਲ ਤੇ ਹੁਸੈਨ ਸ਼ਾਹਗੋਟ ਨੂੰ ਇਸ ਮਸਲੇ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਆਦਿੱਤਿਆ ਠਾਕਰੇ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਠਾਕਰੇ ਨੇ ਬੱਚੇ ਦੀ ਪਿਤਾ ਨੂੰ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਤੇ ਸਾਰੀਆਂ ਦਵਾਈਆਂ ਲੈਣ ਵਿੱਚ ਮਦਦ ਕੀਤੀ।