ETV Bharat / bharat

ਭਾਰਤ 'ਚ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਦੀ ਗਿਣਤੀ 'ਚ 60 ਮਿਲੀਅਨ ਦੀ ਗਿਰਾਵਟ - ਭਾਰਤ 'ਚ ਕੁਪੋਸ਼ਣ

ਭਾਰਤ ਵਿੱਚ ਪੋਸ਼ਣ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ ਕੁਪੋੋਸ਼ਿਤ ਲੋਕਾਂ ਦੀ ਗਿਣਤੀ 2017 ਤੇ 2019 ਵਿੱਚ ਘੱਟ ਕੇ 14 ਫ਼ੀਸਦੀ ਰਹਿ ਗਈ ਹੈ, ਜੋਕਿ 2004 ਤੋਂ 2006 ਵਿੱਚ 21.7 ਫ਼ੀਦਸੀ ਸੀ। ਰਿਪੋਰਟ ਪੂਰੀ ਪੜ੍ਹੋ...

ਭਾਰਤ ਵਿਚ ਕੁਪੋਸ਼ਣ ਦੀ ਗਿਣਤੀ ਵਿਚ 60 ਮਿਲੀਅਨ ਦੀ ਗਿਰਾਵਟ: ਸੰਯੁਕਤ ਰਾਸ਼ਟਰ
ਭਾਰਤ 'ਚ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਦੀ ਗਿਣਤੀ 'ਚ 60 ਮਿਲੀਅਨ ਦੀ ਗਿਰਾਵਟ
author img

By

Published : Jul 15, 2020, 6:24 PM IST

ਨਿਊ ਯਾਰਕ: ਭਾਰਤ ਵਿੱਚ ਪੋਸ਼ਣ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਦੇਸ਼ ਵਿੱਚ ਪਿੱਛਲੇ ਇਕ ਦਹਾਕੇ ਵਿੱਚ ਕੁਪੋਸਿ਼ਤ ਲੋਕਾਂ ਦੀ ਗਿਣਤੀ 6 ਕਰੋੜ ਤੱਕ ਘਟੀ ਹੈ। ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਦੇ ਮੁਤਾਬਿਕ 2004 ਤੋਂ 2006 ਤੱਕ ਭਾਰਤ ਵਿੱਚ ਕੁਪੋਸ਼ਿਤ ਲੋਕਾਂ ਦੀ ਸੰਖਿਆ 21.7 ਫ਼ੀਸਦੀ ਸੀ ਜੋ 2017 ਤੋਂ 2019 ਵਿੱਚ ਘਟਕੇ 14 ਫ਼ੀਸਦੀ ਹੋ ਗਈ ਹੈ। ਸੰਯੁਕਤ ਰਾਸ਼ਟਰ ਵੱਲੋ ਸੋਮਵਾਰ ਨੂੰ ਜਾਰੀ ਵਿਸ਼ਵ ਵਿੱਚ ਖਾਦ ਸੁਰੱਖਿਆ ਅਤੇ ਪੋਸ਼ਣ ਸਥਿਤੀ ਰਿਪੋਰਟ, ਵਿੱਚ ਦੱਸਿਆ ਗਿਆ ਹੈ ਕਿ ਬੱਚਿਆਂ ਵਿੱਚ ਬੋਨੇਪਨ ਦੀ ਸਮੱਸਿਆ ਘੱਟ ਹੋ ਰਹੀ ਹੈ ਪਰ ਦੇਸ਼ ਦੇ ਨਾਗਰੀਕਾਂ ਵਿੱਚ ਮੋਟਾਪਾ ਵੱਧ ਰਿਹਾ ਹੈ।

ਭੁੱਖ ਤੇ ਕੁਪੋਸ਼ਣ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਹੋਣ ਵਾਲੀ ਤਰੱਕੀ ਉੱਤੇ ਨਜ਼ਰ ਰੱਖਣ ਵਾਲੀ ਸਭ ਤੋਂ ਅਧਿਕਾਰਤ ਗਲੋਬਲ ਅਧਿਐਨ ਮੰਨੀ ਜਾਂਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੁਪੋਸ਼ਿਤ ਲੋਕਾਂ ਦੀ ਗਿਣਤੀ 2004 ਤੋਂ 2006 ਦੇ 24.94 ਕਰੋੜ ਤੋਂ ਘੱਟ ਕੇ 2017 ਤੋ. 20019 ਵਿੱਚ 18.92 ਕਰੋੜ ਰਹਿ ਗਈ ਹੈ। ਫ਼ੀਸਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਭਾਰਤ ਦੀ ਕੁੱਲ ਅਬਾਦੀ ਵਿੱਚ ਕੁਪੋਸ਼ਿਤਾਂ ਦੀ ਗਿਣਤੀ ਸਾਲ 2004 ਤੋਂ 2006 ਤੋਂ 21.7 ਫ਼ੀਸਦੀ ਤੋਂ ਘੱਟ ਕੇ 14 ਫ਼ੀਸਦੀ ਰਹਿ ਗਿਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੂਰਬੀ ਤੇ ਦੱਖਣੀ ਏਸ਼ੀਆ ਵਿੱਚ ਕੁਪੋਸ਼ਿਤ ਲੋਕਾਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ ਹੈ। ਜਿਸ ਵਿੱਚ ਮਹਾਦੀਪ ਦੀ 2 ਸਭ ਤੋਂ ਵੱਡੀ ਅਰਧਵਿਵਸਾਥਾਵਾਂ ਚੀਨ ਤੇ ਭਾਰਤ ਦਾ ਵਰਨਣ ਹੈ। ਬਹੁਤ ਹੀ ਅਲੱਗ ਅਲੱਗ ਸਥਿਤੀਆਂ, ਇਤਿਹਾਸ ਤੇ ਭੰਗੋਲਿਕ ਖੇਤਰ ਹੋਣ ਦੇ ਬਾਵਜੂਦ ਦੋਵੇਂ ਦੇਸ਼ਾਂ ਵਿੱਚ ਭੁੱਖ ਵਿੱਚ ਆਈ ਕਮੀ ਲੰਬੇ ਸਮੇਂ ਦੀ ਆਰਥਿਕ ਵਾਧਾ ਦਰ, ਘੱਟ ਰਹੀ ਅਸਮਾਨਤਾ ਤੇ ਹੇਠਲੇ ਪੱਧਰ ਤੱਕ ਪਹੁੰਚ ਰਹੀਆਂ ਸੁਵਿਧਾਵਾਂ ਦਾ ਨਤੀਜਾ ਹੈ।

ਇਸ ਰਿਪੋਰਟ ਨੂੰ ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ(ਐਫ਼ਏਓ), ਅੰਤਰਾਸ਼ਟਰੀ ਖੇਤੀਬਾੜੀ ਵਿਕਾਸ ਫ਼ੰਡ (ਆਈਏਐਫ਼ਡੀ), ਸੰਯੁਕਤ ਰਾਸ਼ਟਰ ਵਿਸ਼ਵ ਭੋਜਨ ਪ੍ਰੋਗਰਾਮ(ਡਬਲਯੂਐਫਪੀ) ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਸਾਂਝੇ ਤੌਰ ਉੱਤੇ ਤਿਆਰ ਕੀਤਾ ਗਿਆ ਹੈ।ਬਤੌਰ ਰਿਪੋਰਟ, ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਬੋਨੇਪਨ ਦੀ ਸਮੱਸਿਆ ਵੀ 2012 ਵਿੱਚ 47.8 ਫ਼ੀਸਦੀ ਘੱਟ ਕੇ 2019 ਵਿੱਚ 34.7 ਫ਼ੀਸਦੀ ਰਹਿ ਗਈ ਭਾਵ 2012 ਵਿੱਚ ਸਮੱਸਿਆ 6.2 ਕਰੋੜ ਬੱਚਿਆਂ ਵਿੱਚ ਸੀ ਜੋ ਕਿ 2019 ਵਿੱਚ ਘੱਟ ਹੋ ਕੇ 4.03 ਕਰੋੜ ਰਹਿ ਗਈ ਹੈ।

ਭਾਰਤੀ ਨਾਗਰਿਕਾਂ ਵਿੱਚ ਵਧਿਆ ਮੋਟਾਪਾ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਭਾਰਤੀ ਲੋਕ 2012 ਤੋਂ 2016 ਦੇ ਵਿੱਚ ਮੋਟਾਪੇ ਦਾ ਸਿ਼ਕਾਰ ਹੋਏ ਹਨ। ਮੋਟਾਪੇ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਸੰਖਿਆ 2012 ਦੇ 2.52 ਕਰੋੜ ਤੋਂ ਵੱਧ 2016 ਵਿੱਚ 3.43 ਕਰੋੜ ਹੋ ਗਈ ਹੈ ਭਾਵ 3.1 ਫ਼ੀਸਦੀ ਤੋਂ ਵੱਧ ਕੇ 3.9 ਫ਼ੀਸਦੀ ਹੋ ਗਈ ਹੈ। ਉੱਥੇ ਹੀ ਖ਼ੂਨ ਦੀ ਕਮੀ (ਏਨੀਮਿਆ) ਤੋਂ ਪ੍ਰਭਾਵਿਤ ਹੋਣ ਵਾਲਿਆਂ ਦਾ ਉਮਰ ਵਰਗ (15 ਤੋਂ 49) ਦੀ ਮਹਿਲਾਵਾਂ ਦੀ ਸੰਖਿਆ 2012 ਵਿੱਚ 16.56 ਕਰੋੜ ਹੋ ਗਈ। 0 ਤੋਂ 5 ਮਹੀਨੇ ਦੇ ਨਵਜੰਮੇ ਬੱਚੇ ਜੋ ਪੂਰੀ ਤਰ੍ਹਾਂ ਮਾਂ ਦਾ ਦੁੱਧ ਨਹੀਂ ਲੈ ਪਾਉਂਦੇ ਉਨ੍ਹਾਂ ਦੀ ਸੰਖਿਆ 2012 ਦੇ 1.12 ਕਰੋੜ ਤੋਂ ਵੱਧ ਕੇ 2019 ਵਿੱਚ 1.39 ਕਰੋੜ ਹੋ ਗਈ ਹੈ। ਰਿਪੋਰਟ ਦੇ ਮੁਤਾਬਿਕ ਕੋਵਿਡ-19 ਵਿਸ਼ਵ ਫੂਡ ਪ੍ਰਣਾਲੀਆਂ ਦੀ ਅਯੋਗਤਾ ਤੇ ਸੰਵੇਦਨਸ਼ੀਲਤਾ ਨੂੰ ਵਧਾ ਰਹੀ ਹੈ ਕਿਉਂਕਿ ਸਾਰੀਆਂ ਗਤੀਵਿਧੀਆਂ ਤੇ ਪ੍ਰਕਿਰਿਅਵਾਂ ਭੋਜਨ ਦੇ ਉਤਪਾਦਨ, ਵੰਡ ਤੇ ਖ਼ਪਤ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਅਨੁਮਾਨ ਹੈ ਕਿ ਕਰੀਬ 3 ਅਰਬ ਲੋਕ ਜਾਂ ਉਸ ਤੋਂ ਵੱਧ ਪੋਸ਼ਟਿਕ ਭੋਜਨ ਲੈਣ ਤੋਂ ਵਾਂਝੇ ਹਨ।ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅਨੁਮਾਨ ਮੁਤਾਬਿਕ 2019 ਵਿੱਚ ਦੁਨੀਆ ਭਰ ਵਿੱਚ ਕਰੀਬ 69 ਕਰੋੜ ਲੋਕ ਕੁਪੋਸ਼ਣ ਜਾਂ ਭੁੱਖੇ ਹਨ ਤੇ ਇਹ ਸੰਖਿਆ 2018 ਦੇ ਮੁਕਾਬਲੇ 1 ਕਰੋੜ ਵੱਧ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.