ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਲਗਾਤਾਰ ਕੋਵਿਡ-19 ਦੇ 53,601 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 22,68,676 ਹੋ ਗਿਆ ਹੈ।
ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਜਿਥੇ ਪਿਛਲੇ 24 ਘੰਟਿਆ ਵਿੱਚ 53,601 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ 871 ਪੀੜਤਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸਿਹਤਯਾਬ ਮਰੀਜ਼ਾਂ ਦਾ ਅੰਕੜਾ 15,83,490 ਹੋ ਗਿਆ ਹੈ।ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੁੱਲ 22,68,676 ਮਾਮਲੇ ਹੋ ਗਏ ਹਨ। ਇਨ੍ਹਾਂ ਵਿੱਚੋਂ 6,39,929 ਮਾਮਲੇ ਐਕਟਿਵ ਹਨ। 15,83,490 ਲੋਕ ਸਿਹਤਯਾਬ ਮਰੀਜ਼ ਹਨ। 45,257 ਪੀੜਤਾਂ ਦੀ ਮੌਤ ਹੋ ਗਈ ਹੈ।
ਦੇਸ਼ ਦੇ ਸੂਬਿਆਂ ਵਿੱਚ ਸਭ ਤੋਂ ਵੱਧ ਮਾਮਲਿਆਂ ਦੀ ਸੂਚੀ ਵਿੱਚ ਮਹਾਰਾਸ਼ਟਰਾ ਸੂਚੀ ਦੇ ਪਹਿਲੇ ਨੰਬਰ ਉੱਤੇ ਹੈ। ਮਹਾਰਾਸ਼ਟਰਾ ਵਿੱਚ ਕੋਰੋਨਾ ਦੇ ਕੁੱਲ ਮਾਮਲੇ 5,24,513 ਹਨ। 1,48,042 ਐਕਟਿਵ ਮਾਮਲੇ ਹਨ। ਇਸ ਸੂਚੀ ਦੇ ਦੂਜੇ ਨੰਬਰ ਉੱਤੇ ਤਮਿਲਨਾਡੂ ਹੈ। ਇੱਥੇ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 3,02,815 ਹੈ ਤੇ ਇਨ੍ਹਾਂ ਚੋਂ 53,099 ਕੇਸ ਐਕਟਿਵ ਹਨ। ਤੀਜੇ ਨੰਬਰ ਉੱਤੇ ਆਧਰਾ ਪ੍ਰਦੇਸ਼ ਹੈ ਇੱਥੇ ਕੋਰੋਨਾ ਮਰੀਜਾਂ ਦਾ ਅੰਕੜਾ 2,35,525 ਹੈ। ਆਂਧਰਾ 'ਚ ਐਕਟਿਵ ਮਰੀਜ਼ 87,773 ਹਨ। ਚੋਥੇ ਨੰਬਰ ਉੱਤੇ ਕਰਨਾਟਕਾ ਹੈ। ਇੱਥੇ ਕੋਰੋਨਾ ਮਰੀਜ਼ਾਂ ਦਾ ਅੰਕੜਾ 1,82,354 ਹੈ। ਦਿੱਲੀ ਕੋਰੋਨਾ ਮਾਮਲਿਆਂ ਦੀ ਸੂਚੀ ਵਿੱਚ ਪੰਜਵੇ ਨੰਬਰ ਉੱਤੇ ਹੈ ਇੱਥੇ ਕੋਰੋਨਾ ਪੀੜਤਾਂ ਦਾ 1,46,134 ਹੈ।