ਨਵੀ ਦਿੱਲੀ: ਲੋਕਸਭਾ ਚੋਣਾਂ ਜਿੱਤ ਕੇ ਦੂਜੀ ਬਾਰ ਦੇਸ਼ ਦੀ ਸੱਤਾ 'ਤੇਂ ਰਾਜ ਕਰਨ ਵਾਲੀ ਬੀਜੇਪੀ ਨੇ ਹੁਣ ਤੋਂ ਹੀ 2024 ਵਿੱਚ ਹੋਣ ਵਾਲੀ ਲੋਕਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਨਿਚਰਵਾਰ ਨੂੰ ਪੀਐਮ ਮੋਦੀ ਨੇ ਬੀਜੇਪੀ ਦੇ ਦੇਸ਼ਭਰ 'ਚ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਟੀ ਵਰਕਰਾਂ ਨੂੰ ਇਕ ਦਿਨ ਪਾਰਟੀ ਗੱਠਜੋੜ ਬਣਾਉਣ ਲਈ ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕੇਰਲ ਵਰਗੇ ਦੱਖਣੀ ਰਾਜਾਂ ਦੀ ਦਿਸ਼ਾ ਵਿਚ ਕੰਮ ਕਰਨ ਲਈ ਕਿਹਾ ਹੈ। ਸ਼ਾਹ ਨੇ ਕਿਹਾ,"ਭਾਜਪਾ ਨੇ ਪਹਿਲਾਂ ਕਰਨਾਟਕ ਵਿੱਚ ਸਰਕਾਰ ਦੀ ਸਥਾਪਨਾ ਕੀਤੀ ਸੀ। ਫਿਰ ਵੀ ਸਾਨੂੰ ਦੱਸਿਆ ਗਿਆ ਹੈ ਕਿ ਭਾਜਪਾ ਦੱਖਣ ਵਿਚ ਨਹੀਂ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੇਲੰਗਾਨਾ, ਆਂਧਰਾ ਜਾਂ ਕੇਰਲਾ ਇਹ ਤਿੰਨ ਰਾਜਾਂ ਨੂੰ ਕਿਸੇ ਦਿਨ ਭਾਜਪਾ ਗੜ੍ਹ ਬਣਾਉਣਾ ਹੋਵੇਗਾ।" ਉਨ੍ਹਾਂ ਨੇ ਕਿਹਾ, 'ਇਹ ਤੇਲੰਗਾਨਾ ਦੇ ਲੋਕਾਂ ਲਈ ਇੱਕ ਲੜਾਈ ਹੈ।
ਸ਼ਾਹ ਨੇ ਕਿਹਾ ਕਿ ਭਾਜਪਾ ਨੂੰ 17 ਰਾਜਾਂ ਵਿੱਚ 50 ਫ਼ੀਸਦੀ ਤੋਂ ਵੱਧ ਵੋਟ ਮਿਲੇ ਜਦਕਿ ਕਾਂਗਰਸ ਨੂੰ 17 ਰਾਜਾਂ 'ਚ ਇੱਕ ਵੀ ਸੀਟ ਨਹੀ ਮਿਲੀ। ਸ਼ਾਹ ਨੇ ਤੇਲੰਗਾਨਾ 'ਚ 18 ਲੱਖ ਮੈਂਬਰ ਦੇ ਸ਼ਾਮਲ ਹੋਣ ਦਾ ਟੀਚਾ ਰੱਖਿਆ ਹੈ।
ਦੱਖਣ ਭਾਰਤ 'ਚ ਮੌਕਾ
ਕਰਨਾਟਕ ਵਿੱਚ ਕਾਂਗਰਸ ਅਤੇ ਜੇਡੀਅੇਸ ਸਰਕਾਰ ਸੰਕਟ 'ਚ ਹਨ। 13 ਵਿਧਾਇਕਾਂ ਨੇ ਅਸਤੀਫ਼ੇ ਦੇ ਦਿੱਤੇ ਹਨ। ਬਹੁਮਤ ਦੇ ਲਈ 113 ਵਿਧਾਇਕ ਦੀ ਲੋੜ ਹੈ, 'ਤੇਂ ਗਠਬੰਧਨ ਸਰਕਾਰ ਦੇ ਕੋਲ 116 ਵਿਧਾਇਕ ਹੈ। ਬੀਜੇਪੀ ਦੇ ਕੋਲ 103 ਵਿਧਾਇਕ ਹਨ। ਜੇ ਕਰਨਾਟਕ 'ਚ ਸਰਕਾਰ ਡਿੱਗਦੀ ਹੈ ਤਾਂ ਕਾਂਗਰਸ ਦੇ ਲਈ ਵੱਡਾ ਝਟਕਾ ਹੋਵੇਗਾ ਕਿਉਂਕਿ ਲੋਕਸਭਾ ਚੋਣਾ 'ਚ ਉਸ ਦੀ ਕਰਾਰੀ ਹਾਰ ਹੋਈ ਹੈ।
ਕੇਰਲ
ਕੇਰਲ ਬੀਜੇਪੀ ਦੇ ਲਈ ਵਡੀ ਚੁਣੌਤੀ ਹੈ ਪਰ ਸਮੇਂ ਦੇ ਨਾਲ ਬੀਜੇਪੀ ਨੇ ਉੱਥੇ ਆਪਣੀ ਪਕੜ ਬਣਾ ਲਈ ਹੈ ਹਾਲਾਂਕਿ ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਕੇਰਲ ਤੋਂ ਸਫਲਤਾ ਪ੍ਰਾਪਤ ਨਹੀਂ ਕੀਤੀ, ਪਰ ਚੋਣਾਂ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਕੇਰਲ ਦਾ ਦੌਰਾ ਕੀਤਾ ਸੀ।
ਆਂਧਰਾ ਪ੍ਰਦੇਸ਼
ਆਂਧਰਾ ਪ੍ਰਦੇਸ਼ 'ਚ ਇਸ ਸਮੇਂ ਜਗਨ ਮੋਹਨ ਰੇਡੀ ਦੀ ਸਰਕਾਰ ਹੈ। ਵਿਧਾਨਸਭਾ ਚੋਣਾ ਦਰਮਿਆਨ ਚੰਦਰਬਾਬੂ ਨਾਇਡੂ ਦੀ ਪਾਰਟੀ ਟੀਡੀਪੀ ਦੀ ਕਰਾਰੀ ਹਾਰ ਹੋਈ ਸੀ। ਉਸ ਦੌਰਾਨ ਟੀਡੀਪੀ ਦੇ 4 ਰਾਜਸਭਾ ਮੈਂਬਰ ਬੀਜੇਪੀ 'ਚ ਸ਼ਾਮਲ ਹੋ ਗਏ ਸਨ।
ਤੇਲੰਗਾਨਾ
ਲੋਕਸਭਾ ਚੋਣਾ ਦੌਰਾਨ 17 ਸੀਟਾਂ 'ਚ 4 ਸੀਟਾਂ ਬੀਜੇਪੀ ਦੇ ਖ਼ਾਤੇ 'ਚ ਆਈਆਂ ਸਨ। ਬੀਜੇਪੀ ਨੇ ਉੱਥੇ ਆਪਣਾ ਅਧਾਰ ਬਣਾਉਣ ਦੇ ਲਈ ਪੂਰੀ ਤਾਕਤ ਝੋਕ ਦਿੱਤੀ ਹੈ।
ਤਾਮਿਲਨਾਡੂ
ਖੇਤਰੀ ਪਾਰਟੀਆਂ ਵਿੱਚ ਤਾਮਿਲਨਾਡੂ ਦੀ ਰਾਜਨੀਤੀ ਦਾ ਦਬਦਬਾ ਹੈ ਇੱਥੇ ਰਾਜਨੀਤੀ ਜੈ ਲਲਿਤਾ ਦੀ ਪਾਰਟੀ ਏਆਈਏਡੀਐਮ.ਕੇ. ਅਤੇ ਕਰੁਣਾਨਿਧੀ ਦੀ ਡੀਐਮਕੇ ਦੇ ਦਰਮਿਆਨ ਚੱਲਦੀ ਹੈ ਪਰ ਦੋਵੇਂ ਇਸ ਦੁਨੀਆਂ ਵਿਚ ਹੁਣ ਨਹੀਂ ਹਨ। ਭਾਜਪਾ ਨੂੰ ਹੁਣ ਇੱਕ ਵੱਡਾ ਮੌਕਾ ਲੱਗਦਾ ਹੈ। ਇਹੀ ਵਜ੍ਹਾ ਹੈ ਕਿ ਪਾਰਟੀ ਹੋਰ ਕਈ ਖੇਤਰੀ ਆਗੂਆਂ ਦੇ ਸੰਪਰਕ ਵਿੱਚ ਹੈ। ਕਾਂਗਰਸ ਨੇ ਡੀਐਮਕੇ ਨਾਲ ਸਮਝੌਤਾ ਕਰਕੇ ਲੋਕ ਸਭਾ ਚੋਣਾਂ ਵਿਚ ਫ਼ਾਇਦਾ ਉਠਾਇਆ ਹੈ।