ETV Bharat / bharat

ਰਾਜ ਸਭਾ ਦੀਆਂ 55 ਸੀਟਾਂ ਹੋਣਗੀਆਂ ਖਾਲੀ, 26 ਮਾਰਚ ਨੂੰ ਪੈਣਗੀਆਂ ਵੋਟਾਂ - Rajya Sabha

ਚੋਣ ਕਮਿਸ਼ਨ ਮੁਤਬਾਕ, 17 ਸੂਬਿਆਂ ਦੀਆਂ 55 ਸੀਟਾਂ ਖ਼ਾਲੀ ਹੋ ਰਹੀਆਂ ਹਨ। ਖਾਲੀ ਹੋ ਰਹੀਆਂ ਸੀਟਾਂ ਤੇ 26 ਮਾਰਚ ਨੂੰ ਵੋਟਿੰਗ ਹੋਵੇਗੀ ਅਤੇ ਉਸ ਦਿਨ ਹੀ ਇਨ੍ਹਾਂ ਦੀ ਗਿਣਤੀ ਕਰ ਕੇ ਨਤੀਜੇ ਐਲਾਨੇ ਜਾਣਗੇ।

ਰਾਜ ਸਭਾ
ਰਾਜ ਸਭਾ
author img

By

Published : Feb 25, 2020, 3:00 PM IST

ਨਵੀਂ ਦਿੱਲੀ: ਅਪ੍ਰੈਲ ਅਤੇ ਮਈ ਮਹੀਨੇ ਖਾਲੀ ਹੋਣ ਵਾਲੀਆਂ ਰਾਜ ਸਭਾ ਦੀਆਂ 55 ਸੀਟਾਂ ਲਈ ਨੌਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਸੀਟਾਂ ਲਈ ਵੋਟਿੰਗ 26 ਹੋਵੇਗੀ।

ਚੋਣ ਕਮਿਸ਼ਨ ਮੁਤਬਾਕ, 17 ਸੂਬਿਆਂ ਦੀਆਂ 55 ਸੀਟਾਂ ਖ਼ਾਲੀ ਹੋ ਰਹੀਆਂ ਹਨ। ਖਾਲੀ ਹੋ ਰਹੀਆਂ ਸੀਟਾਂ 'ਤੇ 26 ਮਾਰਚ ਨੂੰ ਵੋਟਿੰਗ ਹੋਵੇਗੀ ਅਤੇ ਉਸ ਦਿਨ ਹੀ ਇਨ੍ਹਾਂ ਦੀ ਗਿਣਤੀ ਕਰ ਕੇ ਨਤੀਜੇ ਐਲਾਨੇ ਜਾਣਗੇ।

ਜ਼ਿਕਰ ਕਰ ਦਈਏ ਕਿ 17 ਸੂਬਿਆਂ ਦੇ 48 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 2 ਅਪ੍ਰੈਲ ਅਤੇ ਦੋ ਸੂਬਿਆਂ ਦੇ 5 ਮੈਂਬਰਾਂ ਦਾ ਕਾਰਜਕਾਲ 3 ਅਪ੍ਰੈਲ ਅਤੇ ਝਾਰਖੰਡ ਦੇ ਦੋਵਾਂ ਮੈਂਬਰਾਂ ਦਾ ਤਿੰਨ ਮਈ ਨੂੰ ਸਮਾਪਤ ਹੋ ਰਿਹਾ ਹੈ।

ਕਿਹੜੀਆਂ ਸੀਟਾਂ ਹੋ ਰਹੀਆਂ ਨੇ ਖਾਲੀ ?

ਮਹਾਰਾਸ਼ਟਰ ਦੀਆਂ 7 ਸੀਟਾਂ, ਬਿਹਾਰ ਦੀਆਂ 5, ਓਡੀਸ਼ਾ ਦੀਆਂ 4, ਤਾਮਿਲਨਾਡੂ ਦੀਆਂ 6, ਪੱਛਮੀ ਬੰਗਾਲ ਦੀਆਂ 5, ਆਂਧਰਾ ਪ੍ਰਦੇਸ਼ ਦੀਆਂ 4, ਤੇਲੰਗਾਨਾ ਦੀਆਂ 2, ਅਸਮ ਦੀਆਂ 3, ਛੱਤੀਸਗੜ੍ਹ ਦੀਆਂ 2, ਗੁਜਰਾਤ ਦੀਆਂ 4, ਹਿਮਾਚਲ ਪ੍ਰਦੇਸ਼ ਦੀ 1, ਝਾਰਖੰਡ ਦੀਆਂ 2, ਮੱਧ ਪ੍ਰਦੇਸ਼ ਦੀਆਂ ਤਿੰਨ, ਮਣੀਪੁਰ ਦੀ 1, ਰਾਜਸਥਾਨ ਦੀਆਂ 3 ਅਤੇ ਮੇਥਲੀ ਦੀ ਇੱਕ ਸੀਟ ਲਈ ਮਤਦਾਨ ਕਰਵਾਇਆ ਜਾਵੇਗਾ।

ਚੋਣ ਕਮਿਸ਼ਨ ਮੁਤਾਬਕ, ਨਾਮਜ਼ਦਗੀ ਦਾਖ਼ਲ ਆਖ਼ਰੀ ਮਿਤੀ 13 ਮਾਰਚ ਤੈਅ ਕੀਤੀ ਗਈ ਹੈ। ਉੱਥੇ, ਕਾਗ਼ਜ਼ਾ ਦੀ ਜਾਂਚ 16 ਮਾਰਚ ਨੂੰ ਹੋਵੇਗੀ ਅਤੇ ਆਪਣੀ ਨਾਮਜ਼ਦਗੀ ਵਾਪਸ ਲੈਣ ਦੀ ਮਿਤੀ 15 ਮਾਰਚ ਹੈ। ਇਨ੍ਹਾਂ ਸੀਟਾਂ ਲਈ 26 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਤੱਕ ਵੋਟਾਂ ਪੈਣਗੀਆਂ ਜਿੰਨ੍ਹਾਂ ਦੀ ਗਿਣਤੀ ਸ਼ਾਮ 5 ਵਜੇ ਕੀਤੀ ਜਾਵੇਗੀ।

ਜ਼ਿਕਰ ਕਰ ਦਈਏ ਕਿ ਭਾਰਤੀ ਜਨਤਾ ਪਾਰਟੀ ਕੋਲ ਰਾਜਸਭਾ 82 ਸੀਟਾਂ ਹਨ ਅਤੇ ਉਨ੍ਹਾਂ ਦੀਆਂ ਮਿੱਤਰ ਪਾਰਟੀਆਂ ਮਿਲਾ ਕੇ ਇਹ ਗਿਣਤੀ 106 ਹੋ ਜਾਂਦੀ ਹੈ। ਜਦੋਂ ਕਿ 425 ਮੈਂਬਰਾਂ ਦੀ ਰਾਜਸਭਾ ਵਿੱਚ ਬਹੁਮਤ ਲਈ 123 ਮੈਂਬਰਾਂ ਦੀ ਜ਼ਰੂਰਤ ਹੁੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.