ਨੋਇਡਾ: ਅੰਗ੍ਰੇਜ਼ਾਂ ਦੇ ਦੰਦ ਖੱਟੇ ਕਰਨ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੋਇਡਾ ਦੇ ਨਲਗੜ੍ਹਾ ਪਿੰਡ 'ਚ ਬੰਬ ਦਾ ਪ੍ਰੀਖਣ ਅਤੇ ਉਸ ਨੂੰ ਤਿਆਰ ਕਰਦੇ ਸਨ। ਅਸੈਂਬਲੀ 'ਚ ਸੁੱਟਿਆ ਗਿਆ ਬੰਬ ਇਸੇ ਪਿੰਡ 'ਚ ਤਿਆਰ ਕੀਤਾ ਗਿਆ ਸੀ। ਨੋਇਡਾ ਦੇ ਸੈਕਟਰ 145 ਦੇ ਨਲਗੜ੍ਹਾ ਪਿੰਡ 'ਚ ਅੱਜ ਵੀ ਉਹ ਪੱਥਰ ਮੌਜੂਦ ਹੈ। ਸ਼ਹੀਦ ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਇਸ ਪਿੰਡ 'ਚ 3 ਸਾਲ ਬਿਤਾਏ।
ਬੰਬ ਬਣਾਉਣ ਲਈ ਸਮੱਗਰੀ ਨੂੰ ਜਿਸ ਪੱਥਰ 'ਚ ਰੱਖ ਕੇ ਮਿਲਾਇਆ ਜਾਂਦਾ ਸੀ, ਉਹ ਇਤਿਹਾਸਕ ਪੱਥਰ ਅੱਜ ਵੀ ਨੋਇਡਾ ਦੇ ਪਿੰਡ 'ਚ ਮੌਜੂਦ ਹੈ। ਪੱਥਰ 'ਚ ਦੋ ਟੋਏ ਹਨ, ਜਿਸ ਵਿੱਚ ਬਾਰੂਦ ਨੂੰ ਮਿਲਾਇਆ ਜਾਂਦਾ ਸੀ। ਇਸ ਨਿਸ਼ਾਨੀ ਨੂੰ ਪਿੰਡ ਦੇ ਲੋਕਾਂ ਵੱਲੋਂ ਸੰਭਾਲ ਕੇ ਰੱਖਿਆ ਗਿਆ ਹੈ।
ਸ਼ਹੀਦ ਭਗਤ ਸਿੰਘ ਦੀ ਪਰਿਵਾਰਕ ਮੈਂਬਰ ਮਨਜੀਤ ਕੌਰ ਨੇ ਦੱਸਿਆ ਕਿ ਇਸੇ ਪੱਥਰ 'ਚ ਬਾਰੂਦ ਤਿਆਰ ਕਰਕੇ ਬੰਬ ਦੇ ਖੋਲ 'ਚ ਭਰਿਆ ਜਾਂਦਾ ਸੀ। ਮਨਜੀਤ ਕੌਰ ਨੇ ਬਾਰੂਦ ਨਾਲ ਤਿਆਰ ਇਤਿਹਾਸਕ ਬੰਬ ਨੂੰ ਵੀ ਦਿਖਾਇਆ।
ਸਰਕਾਰ ਤੋਂ ਕੀਤੀ ਮੰਗ
ਸ਼ਹੀਦ ਭਗਤ ਸਿੰਘ ਦੀ ਪਰਿਵਾਰਕ ਮੈਂਬਰ ਮਨਜੀਤ ਕੌਰ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਸ਼ਹੀਦ ਭਗਤ ਸਿੰਘ ਦੇ ਨਾਂਅ ਦਾ ਪਾਰਕ ਅਤੇ ਸਮਾਰਕ ਬਣਾਇਆ ਜਾਵੇ। ਇਸ ਦੇ ਨਾਲ ਪਿੰਡ ਦੇ ਬਾਹਰ ਸ਼ਹੀਦ ਭਗਤ ਸਿੰਘ ਗੇਟ ਬਣਾਇਆ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਸ਼ਹੀਦ ਭਗਤ ਸਿੰਘ ਦੇ ਇਤਿਹਾਸਕ ਪਿੰਡ ਬਾਰੇ ਪਤਾ ਚੱਲ ਸਕੇ।