ਨਵੀਂ ਦਿੱਲੀ: ਹਰ ਸਾਲ ਫਰਵਰੀ ਮਹੀਨੇ ਤੋਂ ਸ਼ੁਰੂ ਹੋਣ ਵਾਲੀ 10ਵੀਂ, 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸਾਲ 2021 ਵਿੱਚ ਕੁਝ ਦੇਰੀ ਨਾਲ ਸ਼ੁਰੂ ਹੋ ਸਕਦੀ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਦੇ ਮੁਤਾਬਕ ਅਗਲੇ ਸਾਲ ਫਰਵਰੀ ਵਿੱਚ ਬੋਰਡ ਪ੍ਰੀਖਿਆਵਾਂ ਨੂੰ ਆਨਲਾਈਨ ਆਯੋਜਿਤ ਕਰਨ ਦਾ ਪ੍ਰਸਤਾਵ ਨਹੀਂ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਜਨਵਰੀ ਵਿੱਚ ਬੋਰਡ ਪ੍ਰੀਖਿਆਵਾਂ ਨਾਲ ਜੁੜੀ ਹੋਰ ਪ੍ਰਕਿਰਿਆਵਾਂ ਨੂੰ ਸਮਾਂ ਦਿੱਤਾ ਜਾਵੇਗਾ।
ਮੰਗਲਵਾਰ ਨੂੰ ਬੋਰਡ ਪ੍ਰੀਖਿਆਵਾਂ ਉੱਤੇ ਜਾਣਕਾਰੀ ਦਿੰਦੇ ਹੋਏ ਰਮੇਸ਼ ਪੋਖਰੀਅਲ ਨਿਸ਼ਾਂਕ ਨੇ ਕਿਹਾ ਕਿ ਬੋਰਡ ਪ੍ਰੀਖਿਆਵਾਂ ਦੀ ਪ੍ਰਕਿਰਿਆ ਹੁਣ ਜਨਵਰੀ- ਫਰਵਰੀ ਵਿੱਚ ਸ਼ੁਰੂ ਨਹੀਂ ਹੋਵੇਗੀ। ਫਰਵਰੀ ਦੇ ਅਖੀਰਲੇ ਹਫ਼ਤੇ ਵਿੱਚ ਬੋਰਡ ਪ੍ਰੀਖਿਆਵਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਕੇਂਦਰੀ ਸਿੱਖਿਆ ਮੰਤਰੀ ਨੇ ਮੰਗਲਵਾਰ ਨੂੰ ਸਿੱਖਿਆ ਸੰਵਾਦ ਦੇ 22ਵੇਂ ਐਡੀਸ਼ਨ ਤਹਿਤ ਅਧਿਆਪਕ ਨਾਲ ਲਾਈਵ ਇੰਟਰੈਕਸ਼ਨ ਵਿੱਚ ਆਨਲਾਈਨ ਸਿੱਖਿਆ, ਬੋਰਡ ਪ੍ਰੀਖਿਆ, ਦਾਖਲਾ ਪ੍ਰੀਖਿਆਵਾਂ, ਮੁਲਾਂਕਣ ਦਾ ਫਾਰਮ, ਅਧਿਆਪਕਾਂ ਦੀ ਸਿਖਲਾਈ ਅਤੇ ਸਿੱਖਿਆ ਸਬੰਧੀ ਹੋਰ ਮੁੱਦਿਆ ਉੱਤੇ ਗੱਲਬਾਤ ਕੀਤੀ।
ਇਸ ਸਿੱਖਿਆ ਸੰਵਾਦ ਵਿੱਚ ਦੇਸ਼ ਭਰ ਦੇ ਹਜ਼ਾਰਾਂ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਸਿੱਖਿਆ ਸਬੰਧੀ ਮੁੱਦਿਆ ਉੱਤੇ ਕਈ ਸਵਾਲ ਕੀਤੇ। ਜਿਸ ਦੇ ਜਵਾਬ ਦੇ ਕੇ ਕੇਂਦਰੀ ਮੰਤਰੀ ਨੇ ਸਾਰਿਆਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ। ਇਸ ਦੌਰਾਨ ਹੀ ਕੇਂਦਰੀ ਸਿੱਖਿਆ ਮੰਤਰੀ ਨੇ ਅਗਲੇ ਸਾਲ ਹੋਣ ਵਾਲੀ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ।
ਸੈਂਟਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ ਸੀਬੀਐਸਆਈ, ਬੋਰਡ ਦੀਆਂ ਪ੍ਰੀਖਿਆਵਾਂ ਆਨਲਾਈਨ ਨਹੀਂ ਹੋਣਗੀਆਂ। 2021 ਵਿੱਚ ਹੋਣ ਵਾਲੀ ਇਹ ਪ੍ਰੀਖਿਆ ਵਿੱਦਿਆਰਥੀਆਂ ਨੂੰ ਪਹਿਲਾਂ ਵਾਂਗ ਕਾਗਜ ਉੱਤੇ ਪੈਨ ਦੀ ਵਰਤੋਂ ਕਰਕੇ ਹੀ ਦੇਣੀ ਹੋਵੇਗੀ। ਸੀਬੀਐਸਆਈ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਬੋਰਡ ਪ੍ਰੀਖਿਆਵਾਂ ਨੂੰ ਆਨਲਾਈਨ ਕਰਵਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ।
ਦੇਸ਼ ਭਰ ਦੇ ਕਈ ਸਰਪ੍ਰਸਤ ਚਾਹੁੰਦੇ ਹਨ ਕਿ ਬੋਰਡ ਪ੍ਰੀਖਿਆਵਾਂ ਦੀ ਤਰੀਖ ਕਰੀਬ 3 ਮਹੀਨੇ ਅੱਗੇ ਵਧਾ ਦੇਵੇ। ਸਰਪ੍ਰਸਤ ਨੇ ਬੋਰਡ ਪ੍ਰੀਖਿਆਵਾਂ ਦੀ ਤਰੀਖ ਅਗੇ ਵਧਾਉਣ ਦੇ ਉਪਰੰਤ ਵਿੱਚ ਸਿੱਖਿਆ ਮੰਤਰਾਲੇ ਨੂੰ ਇੱਕ ਪ੍ਰਸਤਾਵ ਭੇਜਿਆ ਹੈ।
ਉੱਥੇ ਹੀ ਅਧਿਆਪਕਾਂ ਨਾਲ ਸੰਵਾਦ ਦੇ ਵਿਸ਼ੇ ਉੱਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਮੈ ਹਮੇਸ਼ਾ ਤੋਂ ਹੀ ਅਧਿਆਪਕਾਂ ਦੇ ਨਾਲ ਗੱਲਬਾਤ ਕਰਨ, ਉਨ੍ਹਾਂ ਦੀ ਆਸ਼ਾਵਾਂ ਅਤੇ ਅਭਿਲਾਸ਼ਾ ਨੂੰ ਸਮਝਣ ਅਤੇ ਉਸ ਦੇ ਮੁਤਾਬਕ ਕੰਮ ਕਰਨ ਦੇ ਲਈ ਉਤਸੁਕ ਰਿਹਾ ਹਾਂ। ਜਦੋਂ ਮੈਂ ਅਧਿਆਪਕਾਂ ਨਾਲ ਗੱਲਬਾਤ ਕਰਦਾ ਹਾਂ ਤਾਂ ਮੈ ਇੱਕ ਸਿੱਖਿਆ ਦੇ ਰੂਪ ਵਿੱਚ ਆਪਣੇ ਸ਼ੁਰੂਆਤੀ ਸਾਲਾਂ ਦੀ ਯਾਦ ਨੂੰ ਤਾਜਾ ਕਰਦਾ ਹਾਂ।