ਨਵੀਂ ਦਿੱਲੀ: ਲੋਕ ਸਭਾ ਵਿੱਚ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ 2019 ਪਾਸ ਹੋਣ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬਿੱਲ ਦਾ ਵਿਰੋਧ ਕਰਦਿਆਂ ਹੋਇਆਂ ਬੁੱਧਵਾਰ ਨੂੰ 24 ਘੰਟੇ ਲਈ ਦੇਸ਼ ਭਰ ਵਿੱਚ ਹੜਤਾਲ ਦਾ ਐਲਾਨ ਕੀਤਾ ਹੈ। ਇਸ ਕਾਰਨ ਬੁੱਧਵਾਰ ਨੂੰ ਸ਼ਹਿਰ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੰਬੰਧ 'ਚ ਹਸਪਤਾਲ, ਨਰਸਿੰਗ ਹੋਮ ਤੇ ਕਲੀਨਿਕ 'ਚ ਓਪੀਡੀ ਸੇਵਾਵਾਂ ਠੱਪ ਰਹਿਣਗੀਆਂ। ਜਦਕਿ ਐਮਰਜੈਂਸੀ ਸੇਵਾਵਾਂ ਨੂੰ ਹੜਤਾਲ ਤੋਂ ਬਾਹਰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: 36 ਘੰਟਿਆਂ ਦੀ ਭਾਲ ਤੋਂ ਬਾਅਦ CCD ਦੇ ਮਾਲਕ ਸਿਧਾਰਥ ਦੀ ਮਿਲੀ ਲਾਸ਼
ਹੜਤਾਲ ਸਵੇਰੇ 6 ਵਜੇ ਤੋਂ ਕੱਲ੍ਹ ਸਵੇਰ 6 ਵਜੇ ਤੱਕ ਜਾਰੀ ਰਹੇਗੀ। ਡਾ. ਰਵਿੰਦਰ ਐੱਸ ਵਾਨਖੇਡਕਰ, ਆਈਐੱਮਏ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਲੋਕ ਸਭਾ ਵਿੱਚ ਐੱਨਐੱਮਸੀ ਬਿੱਲ ਪਾਸ ਹੋਣ ਕਰਕੇ ਦੇਸ਼ ਦੀਆਂ ਸਿਹਤ ਨਾਲ ਸਬੰਧਿਤ ਸੇਵਾਵਾਂ ਤੇ ਮੈਡੀਕਲ ਦਿਆਂ ਡਾਕਟਰਾਂ ਨੂੰ ਹਨੇਰੇ ਵਿੱਚ ਰੱਖਿਆ ਜਾ ਰਿਹਾ ਹੈ।
ਦੱਸ ਦਈਏ, ਕੇਂਦਰ ਦਾ ਇਹ ਬਿੱਲ ਨਾ ਤਾਂ ਡਾਕਟਰਾਂ ਦੇ ਹਿੱਤ ਵਿਚ ਹੈ ਤੇ ਨਾ ਹੀ ਮਰੀਜ਼ਾਂ ਦਾ ਇਸ ਨਾਲ ਭਲਾ ਹੋਵੇਗਾ, ਸਗੋਂ ਬਿੱਲ 'ਚ ਜਿਸ ਤਰ੍ਹਾਂ ਦੀਆਂ ਤਜਵੀਜ਼ਾਂ ਦਿੱਤੀਆਂ ਗਈਆਂ ਹਨ, ਉਸ ਨਾਲ ਮਰੀਜ਼ਾਂ ਲਈ ਇਲਾਜ ਕਰਵਾਉਣਾ ਮਹਿੰਗਾ ਹੋ ਜਾਵੇਗਾ ਤੇ ਗ਼ਰੀਬ ਤਾਂ ਇਲਾਜ ਤੋਂ ਵਾਂਝੇ ਹੋ ਜਾਣਗੇ। ਐੱਨਐੱਮਸੀ ਬਿੱਲ ਲਾਗੂ ਹੋਣ ਨਾਲ ਮੈਡੀਕਲ ਕਾਲਜਾਂ 'ਚ ਇਲਾਜ ਸਿੱਖਿਆ ਮਹਿੰਗੀ ਹੋਵੇਗੀ। ਇਸ ਦੇ ਚਲਦਿਆਂ ਡਾਕਟਰਾਂ ਵਲੋਂ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ।