ਨਵੀਂ ਦਿੱਲੀ: ਮੋਦੀ ਸਰਕਾਰ 'ਚ ਯੋਜਨਾ ਕਮਿਸ਼ਨ ਨੂੰ ਭੰਗ ਕਰਕੇ ਉਸਦੀ ਜਗ੍ਹਾ ਬਣਾਇਆ ਗਿਆ ਨੀਤੀ ਆਯੋਗ ਹੁਣ 23 ਮਈ ਨੂੰ ਆਉਣ ਵਾਲੀ ਨਵੀਂ ਸਰਕਾਰ ਲਈ ਐਕਸ਼ਨ ਪਲਾਨ ਬਣਾ ਰਿਹਾ ਹੈ। ਇਹ ਐਕਸ਼ਨ ਪਲਾਨ ਸ਼ੁਰੂਆਤੀ 100 ਦਿਨਾਂ ਲਈ ਹੋਵੇਗਾ। ਆਯੋਗ ਕਿਸਾਨੀ, ਜਲ ਸੰਸਾਧਨ, ਸਿੱਖਿਆ ਅਤੇ ਹੋਰਨਾਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਕੱਢਣ ਦਾ ਪਲਾਨ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਨੀਤੀ ਆਯੋਗ ਇਸ ਐਕਸ਼ਨ ਪਲਾਨ ਨੂੰ ਅੰਤਿਮ ਰੂਪਰੇਖਾ ਦੇ ਰਿਹਾ ਹੈ।
ਸੂਤਰਾਂ ਦੀ ਮੰਨੀਏ ਤਾਂ ਸਰਕਾਰ ਬਣਨ 'ਤੇ ਸਰਕਾਰ ਬਣਨ ਤੋਂ ਬਾਅਦ ਨੀਤੀ ਆਯੋਗ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਸਾਹਮਣੇ ਇਸਦੀ ਪੇਸ਼ਕਾਰੀ ਕਰੇਗਾ। ਨਿਤਿਨ ਆਯੋਗ ਨੇ ਉਹਨਾਂ ਕੰਮਾਂ 'ਤੇ ਜ਼ਿਆਦਾ ਜ਼ੋਰ ਦੇ ਰਹੀ ਹੈ, ਜਿਹਨਾਂ ਨੂੰ 100 ਦਿਨਾਂ ਦੇ ਅੰਦਰ ਪੂਰਾ ਕੀਤਾ ਜਾ ਸਕੇ। ਇਸ ਐਕਸ਼ਨ ਪਲਾਨ ਨੂੰ ਲੈਕੇ ਆਯੋਗ ਦੇ ਅਧਿਕਾਰੀਆਂ ਨੇ ਪੀਐਮਓ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਫ਼ਿਲਹਾਲ ਇਸਦੀ ਆਖ਼ਰੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ।