ਨਵੀਂ ਦਿੱਲੀ: ਕੇਂਦਰੀ ਬਜਟ 2019-20 'ਚ ਪੈਟਰੋਲ ਅਤੇ ਡੀਜ਼ਲ 'ਚ 1 ਰੁਪਏ ਸੈੱਸ ਲੱਗਣ ਨਾਲ ਮਹਿੰਗਾਈ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ "ਇਸ ਸਰਕਾਰ ਵਿੱਚ ਮਹਿੰਗਾਈ 'ਤੇ ਰੋਕ ਅਤੇ ਪ੍ਰਬੰਧਨ ਇੱਕ ਮਿਸਾਲ ਸੀ ਅਤੇ ਬਹੁਤ ਸਾਰੇ ਅਰਥ ਸ਼ਾਸਤਰੀਆਂ ਦੇ ਮੁਤਾਬਕ ਪ੍ਰਬੰਧਨ ਯੋਗ ਪੱਧਰ 'ਤੇ ਚੰਗਾ ਸੀ।" ਇਸ ਲਈ ਰਿਜ਼ਰਵ ਬੈਂਕ ਦੇ ਮਹਿੰਗਾਈ ਪ੍ਰਬੰਧਨ 'ਤੇ ਕੋਈ ਵੀ ਵੱਡਾ ਪ੍ਰਭਾਵ ਨਹੀਂ ਪਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਬਜਟ ਨੂੰ ਨਕਾਰਿਆ
ਰੱਖਿਆ
ਰੱਖਿਆ ਬਜਟ ਦੇ ਸਵਾਲ 'ਚ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਰੱਖਿਆ ਖਰਚ ਦੇ ਨਾਲ-ਨਾਲ ਰੱਖਿਆ ਪੈਨਸ਼ਨ 'ਚ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਨੂੰ ਵਧਾ ਕੇ 1,12,079.57 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਸਿੱਖਿਆ
ਵਿੱਤ ਮੰਤਰੀ ਨੇ ਕਿਹਾ ਕਿ ਕੌਮੀ ਸਿੱਖਿਆ ਨੀਤੀ 2019 ਦੇ ਤਹਿਤ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਕੌਮੀ ਰਿਸਰਚ ਫ਼ੰਡ ਨੂੰ ਬਣਾਇਆ ਜਾਵੇਗਾ, ਜਿਸ ਨਾਲ ਰਿਸਰਚ ਦਾ ਈਕੋ-ਸਿਸਟਮ ਮਜ਼ਬੂਤ ਹੋਵੇਗਾ। ਇਸ ਤੋਂ ਇਲਾਵਾ ਵਿਦੇਸ਼ੀ ਵਿਦਿਆਰਥੀਆਂ ਵਾਸਤੇ 'ਸਟਡੀ ਇਨ ਇੰਡੀਆ' ਨਾਮਕ ਪਹਿਲ ਦੀ ਸ਼ੁਰੂਆਤ ਕੀਤੀ ਜਾਵੇਗੀ।
NBFC
ਨਾਨ-ਬੈਂਕਿੰਗ ਵਿੱਤੀ ਕੰਪਨੀਆਂ ਦੇ ਸੰਕਟ 'ਤੇ ਸਰਕਾਰ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਐਨਬੀਐਫ਼ਸੀ ਬੈਂਕਿੰਗ ਸਿਸਟਮ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਸਰਕਾਰ ਨੇ ਐਨਬੀਐਫ਼ਸੀ ਲਈ ਵਿਆਪਕ ਦ੍ਰਿਸ਼ਟੀਕੋਣ ਅਪਣਾਇਆ ਹੈ।
ਕਾਰਪੋਰੇਟ ਸੈਕਟਰ
400 ਕਰੋੜ ਰੁਪਏ ਤੋਂ ਘੱਟ ਟਰਨਓਵਰ ਵਾਲੇ ਕਿੱਤਿਆਂ ਲਈ ਕਾਰਪੋਰੇਟ ਟੈਕਸਾਂ 'ਚ 25 ਫ਼ੀਸਦੀ ਤੱਕ ਘੱਟ ਕਰਨ 'ਤੇ ਉਨ੍ਹਾਂ ਕਿਹਾ ਕਿ ਅਸੀਂ ਸਪਸਟ ਸੰਦੇਸ਼ ਭੇਜ ਰਹੇ ਹਾਂ ਕਿ ਅਸੀਂ ਕਾਰਪੋਰੇਟ ਢਾਂਚੇ ਲਈ ਕਠੋਰ ਨਹੀਂ ਹਾਂ।