ETV Bharat / bharat

ਕੋਰੋਨਿਲ ਦਵਾਈ ਮਾਮਲਾ : ਨਿਮਸ ਦੇ ਚੇਅਰਮੈਨ ਨੇ ਲਾਇਆ ਦੋਸ਼, ਆਯੂਸ਼ ਮੰਤਰਾਲੇ ਨੇ ਬੋਲਿਆ ਝੂਠ - ਪਤੰਜਲੀ

ਕੋਰੋਨਿਲ ਦਵਾਈ ਮਾਮਲੇ ਨੂੰ ਲੈ ਕੇ ਨਿਮਜ ਦੇ ਚੇਅਰਮੈਨ ਡਾ. ਬੀ.ਐਸ ਤੋਮਰ ਨੇ ਇਹ ਦੋਸ਼ ਲਾਇਆ ਕਿ ਆਯੂਸ਼ ਮੰਤਰਾਲਾ ਨੇ ਝੂਠ ਬੋਲਿਆ ਹੈ। ਪਤੰਜਲੀ ਨੂੰ ਕੋਰੋਨਿਲ ਦਵਾਈ ਦੇ ਕਲੀਨੀਕਲ ਟ੍ਰਾਇਲ ਲਈ ਇਜਾਜ਼ਤ ਨਹੀਂ ਮਿਲੀ ਸੀ।

ਕੋਰੋਨਿਲ ਦਵਾਈ ਮਾਮਲਾ
ਕੋਰੋਨਿਲ ਦਵਾਈ ਮਾਮਲਾ
author img

By

Published : Jun 27, 2020, 9:37 AM IST

ਜੈਪੁਰ : ਕੋਰੋਨਿਲ ਦਵਾਈ ਮਾਮਲਾ ਬਾਰੇ ਨਿਮਜ ਦੇ ਚੇਅਰਮੈਨ ਡਾ. ਬੀ.ਐਸ ਤੋਮਰ ਨੇ ਆਯੂਸ਼ ਮੰਤਰਾਲੇ 'ਤੇ ਦੋਸ਼ ਲਾਇਆ ਹੈ ਕਿ ਆਯੂਸ਼ ਮੰਤਰਾਲੇ ਨੇ ਝੂਠ ਬੋਲਿਆ ਹੈ। ਪਤੰਜਲੀ ਦੁਆਰਾ ਤਿਆਰ ਕੀਤੀ ਗਈ ਕੋਰੋਨਿਲ ਦਵਾ ਨੂੰ ਕਲੀਨੀਕਲ ਟ੍ਰਾਇਲ ਦੀ ਇਜਾਜ਼ਤ ਨਹੀਂ ਮਿਲੀ ਸੀ।

ਦੱਸ ਦਈਏ ਕਿ ਯੋਗਗੁਰੂ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਫਾਰਮੈਸੀ ਨੇ ਬੀਤੇ ਮੰਗਲਵਾਰ ਨੂੰ ਕੋਰੋਨਿਲ ਨਾਂਅ ਦੀ ਇੱਕ ਦਵਾਈ ਬਜ਼ਾਰ 'ਚ ਲਿਆਂਦੀ ਸੀ। ਇਸ ਦਵਾਈ ਨੂੰ ਕੋਵਿਡ-19 ਦੇ ਇਲਾਜ ਲਈ 100 ਫੀਸਦੀ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੇ ਕੁੱਝ ਘੰਟਿਆਂ ਬਾਅਦ, ਆਯੂਸ਼ ਮੰਤਰਾਲੇ ਨੇ ਇਸ ਦਵਾਈ 'ਚ ਮੌਜੂਦ ਵੱਖ-ਵੱਖ ਜੜੀਆਂ-ਬੂਟੀਆਂ ਦੀ ਮਾਤਰਾ ਅਤੇ ਇਸ ਦਵਾਈ ਨੂੰ ਪੇਸ਼ ਕਰਨ ਤੋਂ ਪਹਿਲਾਂ ਕੀਤੀ ਗਈ ਖੋਜ ਦੇ ਵੇਰਵੇ ਜਲਦੀ ਤੋਂ ਜਲਦੀ ਮੁਹੱਈਆ ਕਰਾਉਣ ਲਈ ਕਿਹਾ ਸੀ।

  • ਪਤੰਜਲੀ ਦੀ ਕੋਰੋਨਿਲ ਕਿੱਟ ਦੀ ਦਵਾਈ ਦੇ ਟ੍ਰਾਇਲ ਨਾਲ ਜੁੜਾ ਹੋਇਆ ਮਾਮਲਾ
  • ਨਿਮਸ ਯੂਨੀਵਰਸਿਟੀ ਦੇ ਚੇਅਰਮੈਨ ਦਾ ਬਿਆਨ, ਕਿਹਾ -ਟ੍ਰਾਇਲ ਲਈ ਨਹੀਂ ਮਿਲੀ ਇਜਾਜ਼ਤ
  • ਸਰਕਾਰ ਨੇ ਗਜਟ ਕੱਢ ਕੇ ਕਿਹਾ ਕਿ ਦਵਾਈਆਂ ਦਾ ਪ੍ਰਯੋਗ ਸ਼ੁਰੂ ਕਰੋ, ਰਾਹ ਮਿਲਣ 'ਤੇ ਦੱਸੋ
  • ICMR ਦੀ ਬਾੱਡੀ ਅਤੇ CTRI ਤੋਂ ਲਈ ਸੀ ਇਜਾਜ਼ਤ
  • ਡਾ. ਬੀ.ਐਸ ਤੋਮਰ ਨੇ ਦੱਸਿਆ CTRI ਨੰਬਰ CTRI/2020/05/025273

ਮੰਤਰਾਲੇ ਨੇ ਵਿਸ਼ੇਸ਼ ਜਾਂਚ ਪੜਤਾਲ ਹੋਣ ਤੱਕ ਕੰਪਨੀ ਨੇ ਇਸ ਉਤਪਾਦਨ ਦੇ ਪ੍ਰਚਾਰ ਨੂੰ ਵੀ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਪਤੰਜਲੀ ਆਯੁਰਵੇਦ ਨੇ " ਕੋਰੋਨਿਲ ਦਵਾਈ ਅਤੇ ਸਵਾਸਰੀ ਵਟੀ ਦਵਾਈਆਂ ਨੂੰ ਲਾਂਚ ਕਰਦਿਆਂ ਇਹ ਦਾਅਵਾ ਪੇਸ਼ ਕੀਤਾ ਹੈ ਕਿ ਉਨ੍ਹਾਂ ਨੇ ਕੋਵਿਡ -19 ਦਾ ਇਲਾਜ ਲੱਭ ਲਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਨ੍ਹਾਂ ਆਯੁਰਵੇਦਿਕ ਦਵਾਈਆਂ ਦੇ ਕਲੀਨੀਕਲ ਟ੍ਰਾਇਲ ਦੌਰਾਨ ਮਹਿਜ ਵੈਂਟੀਲੇਟਰ 'ਤੇ ਰੱਖੇ ਗਏ ਮਰੀਜ਼ਾਂ ਨੂੰ ਛੱਡ ਕੇ, ਇਨ੍ਹਾਂ ਦਵਾਈਆਂ ਦਾ ਪ੍ਰਭਾਵ -100 ਫੀਸਦੀ ਸਹੀ ਪਾਇਆ ਗਿਆ ਹੈ। "

ਹਾਲਾਂਕਿ, ਮੰਤਰਾਲੇ ਨੇ ਕਿਹਾ ਕਿ ਉਹ ਇਸ ਦਾਅਵੇ ਦੇ ਤੱਥਾਂ ਤੇ ਵਿਗਿਆਨਕ ਅਧਿਐਨ ਦੇ ਵੇਰਵਿਆਂ ਤੋਂ ਜਾਣੂ ਨਹੀਂ ਹਨ। ਪਤੰਜਲੀ ਨੂੰ ਨਮੂਨੇ ਦੇ ਆਕਾਰ, ਸਥਾਨ ਅਤੇ ਹਸਪਤਾਲਾਂ ਦਾ ਵੇਰਵਾ ਮੁਹੱਈਆ ਕਰਾਉਣ ਲਈ ਕਿਹਾ ਗਿਆ ਹੈ, ਜਿਥੇ ਖੋਜ ਅਧਿਐਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸੰਸਥਾਗਤ ਨੈਤਿਕਤਾ ਕਮੇਟੀ ਦੀ ਪ੍ਰਵਾਨਗੀ ਵੀ ਦਿਖਾਉਣ ਲਈ ਕਿਹਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.