ਮਹਿਸਾਣਾ: ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਵਿੱਚ 6 ਦਿਨ ਪਹਿਲਾਂ ਜੁੜਵਾਂ ਭਰਾ ਅਤੇ ਭੈਣ ਦਾ ਜਨਮ ਹੋਇਆ। ਜਦੋਂ ਉਨ੍ਹਾਂ ਦਾ ਕੋਰੋਨਾ ਵਾਇਰਸ ਦਾ ਸੈਂਪਲ ਲਿਆ ਗਿਆ ਤਾਂ ਉਹ ਪੌਜ਼ੀਟਿਵ ਆਇਆ ਹੈ। ਉਨ੍ਹਾਂ ਦੀ ਮਾਂ ਦੀ ਰਿਪੋਰਟ ਵੀ ਕੋਰੋਨਾ ਪੌਜ਼ੀਟਿਵ ਆਈ ਹੈ। ਬੱਚਿਆਂ ਦੀ ਹਾਲਤ ਸਥਿਰ ਹੈ, ਇਹ ਜਾਣਕਾਰੀ ਸੂਬੇ ਦੇ ਅਧਿਕਾਰੀ ਨੇ ਸਾਂਝੀ ਕੀਤੀ।
ਜ਼ਿਲ੍ਹਾ ਵਿਕਾਸ ਅਫਸਰ ਮਨੋਜ ਦਕਸ਼ਿਨੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਮੋਲੀਪੁਰ ਦੀ ਰਹਿਣ ਵਾਲੀ ਕੋਰੋਨਾ ਵਾਇਰਸ ਪੌਜ਼ੀਟਿਵ ਮਹਿਲਾ ਨੇ 16 ਮਈ ਨੂੰ ਵੜਨਗਰ ਸਿਵਲ ਹਸਪਤਾਲ ਵਿੱਚ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਜੁੜਵਾਂ ਭਰਾ ਅਤੇ ਭੈਣ ਵਿੱਚ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ।
ਨਵਜੰਮੇ ਲੜਕੇ ਦੀ ਰਿਪੋਰਟ 18 ਮਈ ਨੂੰ ਆਈ, ਜਦਕਿ ਲੜਕੀ ਦੀ ਰਿਪੋਰਟ ਸ਼ੁਕਰਵਾਰ ਨੂੰ ਆਈ, ਅਧਿਕਾਰੀ ਨੇ ਕਿਹਾ ਕਿ ਦੋਹਾਂ ਦੀ ਹਾਲਤ ਸਥਿਰ ਹੈ। ਮਹਿਲਾ ਮੌਲੀਪੁਰ ਪਿੰਡ ਦੀ ਰਹਿਣ ਵਾਲੀ ਹੈ, ਜਿਥੇ ਮੁੰਬਈ ਤੋਂ ਵਾਪਸ ਆਏ ਤਿੰਨ ਵਿਅਕਤੀਆਂ ਦੇ ਕੋਵਿਡ-19 ਪੌਜ਼ੀਟਿਵ ਕੇਸ ਪਾਏ ਗਏ। ਹੁਣ ਤੱਕ ਮਹਿਸਾਨਾ ਜ਼ਿਲ੍ਹੇ ਵਿੱਚ ਘੱਟੋ ਘੱਟ 93 ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ।
ਜ਼ਿਕਰਯੋਗ ਹੈ ਕਿ ਦੇਸ਼ ਦੇ ਕੁੱਲ ਮਰੀਜ਼ਾਂ ਦਾ 73 ਪ੍ਰਤੀਸ਼ਤ ਹਿੱਸਾ ਸਿਰਫ਼ 4 ਰਾਜਾਂ ਮਹਾਰਾਸ਼ਟਰ, ਗੁਜਰਾਤ, ਦਿੱਲੀ ਅਤੇ ਰਾਜਸਥਾਨ ਵਿੱਚ ਹੈ। ਮਹਾਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ 2940 ਨਵੇਂ ਮਾਮਲੇ ਸਾਹਮਣੇ ਆਏ ਅਤੇ ਰਾਜ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 44 ਹਜ਼ਾਰ ਤੋਂ ਪਾਰ ਹੋ ਗਈ ਹੈ।
ਇਹ ਵੀ ਪੜ੍ਹੋ: ਲੌਕਡਾਊਨ ਵਿੱਚ ਆਲੀਆ ਦੇ ਹੇਅਰ ਸਟਾਈਲਿਸਟ ਬਣੇ ਰਣਬੀਰ