ETV Bharat / bharat

ਹੁਣ ਮਹਿੰਗੇ ਰੀਚਾਰਜ ਕਰਵਾਉਣ ਦੀ ਲੋੜ ਨਹੀਂ, ਕੰਪਨੀਆਂ ਨੇ ਦਿੱਤੇ ਸਸਤੇ ਪਲਾਨਾਂ ਦੇ ਗੱਫੇ - ਏਅਰਟੈੱਲ

ਟੈਰਿਫ਼ ਦੀਆਂ ਕੀਮਤਾਂ ਵਧਣ ਤੋਂ ਬਾਅਦ ਵੀ ਕਈ ਅਜਿਹੇ ਪਲਾਨ ਹਨ ਜੋ ਘੱਟ ਕੀਮਤ ਵਿੱਚ ਵੀ ਚੰਗੇ ਫ਼ਾਇਦਾ ਦੇ ਰਹੇ ਹਨ। ਪੂਰੀ ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰ...

ਸਸਤੇ ਰੀਚਾਰਜ
ਸਸਤੇ ਰੀਚਾਰਜ
author img

By

Published : Dec 31, 2019, 12:32 PM IST

ਨਵੀਂ ਦਿੱਲੀ: ਟੈਰਿਫ ਵਿੱਚ ਹੋਏ ਵਾਧੇ ਤੋਂ ਬਾਅਦ ਗਾਹਕ ਜ਼ਿਆਦਾ ਵੈਲੀਡਿਟੀ ਵਾਲੇ ਪਲਾਨ ਵੱਲ ਰੁਖ਼ ਕਰਨ ਲੱਗ ਗਏ ਹਨ। ਪਹਿਲਾਂ ਟੈਲੀਕਾਮ ਕੰਪਨੀਆਂ 299 ਰੁਪਏ ਪਲਾਨ ਵਿੱਚ ਲੱਗਭਗ 70 ਦਿਨਾਂ ਦੀ ਵੈਧਤਾ ਦਿੰਦੀਆਂ ਸਨ ਪਰ ਹੁਣ ਉਹ ਮਾਂ ਨਹੀਂ ਰਹੀ ਜੋ ਦੁੱਧ ਮੱਖਣੀ ਨਾਲ ਰੋਟੀ ਦਿੰਦੀ ਸੀ।

ਵੋਡਾਫ਼ੋਨ-ਆਈਡਿਆ 379 ਰੁਪਏ ਅਤੇ ਰਿਲਾਇਸ ਜੀਓ 239 ਰੁਪਏ ਵਿੱਚ 84 ਦਿਨਾਂ ਦੀ ਵੈਧਤਾ ਦੇ ਰਹੇ ਹਨ। ਏਅਰਟੈੱਲ 399 ਰੁਪਏ ਵਿੱਚ 56 ਦਿਨਾਂ ਦੀ ਵੈਲੀਡਿਟੀ ਦਿੰਦਾ ਹੈ।

Reliance JIo ਦਾ 399 ਵਾਲਾ ਪਲਾਨ

ਰਿਲਾਇਸ ਜੀਓ ਦੇ 329 ਰੁਪਏ ਵਾਲੇ ਪਲਾਨ ਵਿੱਚ ਜੀਓ ਤੋ ਜੀਓ ਦੀ ਮੁਫ਼ਤ ਕਾਲਿੰਗ ਮਿਲਦੀ ਹੈ। ਹੋਰ ਨੈਟਵਰਕ ਤੇ ਕਾਲਿੰਗ ਲਈ 3000 ਗ਼ੈਰ ਜੀਓ ਮਿਨਟ ਮਿਲਦੇ ਹਨ। ਇਸ ਤੋਂ ਇਲਾਵਾ ਕੁੱਲ 6 ਜੀਬੀ ਡੇਟਾ ਅਤੇ 1000 ਮੈਸੇਜ਼ ਦੀ ਸੁਵਿਧਾ ਦਿੱਤੀ ਗਈ ਹੈ। ਪਲਾਨ ਵਿੱਚ ਜੀਓ ਐਪਸ ਦੇ ਮੁਫ਼ਤ ਸਬਸਕ੍ਰਿਪਸ਼ਨ ਦੇ ਨਾਲ 84 ਦਿਨਾਂ ਦੀ ਵੈਧਤਾ ਮਿਲਦੀ ਹੈ।

Vodafone ਦਾ 379 ਰੁਪਏ ਵਾਲਾ ਪਲਾਨ

ਇਸ ਪਲਾਨ ਦੀ ਵੈਧਤਾ ਵੀ 84 ਦਿਨਾਂ ਦੀ ਹੈ। ਰਿਲਾਇੰਸ ਦੀ ਤਰ੍ਹਾਂ ਇਸ ਵਿੱਚ ਵੀ 6ਜੀਬੀ ਡਾਟਾ ਅਤੇ 1000 ਮੈਸੇਜ਼ ਦੀ ਸੁਵਿਧਾ ਮਿਲਦੀ ਹੈ। ਬੱਸ ਇਸ ਵਿੱਚ ਫਰਕ ਐਨਾ ਹੈ ਕਿ ਇਸ ਵਿੱਚ ਕਿਸੇ ਵੀ ਨੈਟਵਰਕ ਲਈ ਅਣਲਿਮਟਿਡ ਕਾਲਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਹਾਕਾਂ ਨੂੰ ਵੋਡਾਫ਼ੋਨ ਪਲੇਅ ਐਪ ਅਤੇ ਜ਼ੀ5 ਦਾ ਸਬਸਕ੍ਰਿਪਸ਼ਨ ਵੀ ਮਿਲਦਾ ਹੈ।

Airtel ਦਾ 399 ਰੁਪਏ ਵਾਲਾ ਪਲਾਨ

ਇਸ ਪਲਾਨ ਦੀ ਵੈਧਤਾ ਤਾਂ ਵੋਡਾਫ਼ੋਨ ਅਤੇ ਜੀਓ ਤੋਂ ਘੱਟ ਹੈ ਪਰ ਇਸ ਵਿੱਚ ਫ਼ਾਇਦੇ ਜ਼ਿਆਦਾ ਮਿਲਦੇ ਹਨ। 56 ਦਿਨਾਂ ਵਾਲਾ ਇਹ ਪਲਾਨ ਰੋਜ਼ਾਨਾ ਡਾਟਾ ਦੇ ਹਿਸਾਬ ਨਾਲ ਆਉਂਦਾ ਹੈ। ਇਸ ਵਿੱਚ ਹਰ ਦਿਨ 1.5ਜੀਬੀ ਡੇਟਾ ਅਤੇ 100 ਮੈਸੇਜ਼ ਮਿਲਦੇ ਹਨ। ਇਸ ਤੋਂ ਇਲਾਵਾ ਕਿਸੇ ਵੀ ਨੈਟਵਰਕ ਲਈ ਅਨਲਿਮਟਿਡ ਕਾਲਿੰਗ ਮਿਲਦੀ ਹੈ। ਐਨਾ ਹੀ ਨਹੀਂ, ਏਅਰਟੈੱਲ Xtream ਐਪ, ਵਿੰਕ ਮਿਊਜ਼ਿਕ ਦਾ ਮੁਫ਼ਤ ਸਬਸਕ੍ਰਿਪਸ਼ਨ ਦਿੱਤਾ ਜਾਂਦਾ ਹੈ।

Intro:Body:

modi

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.