ETV Bharat / bharat

ਐੱਨਡੀਏ ਦੇ ਭਾਈਵਾਲ 'ਡਿਨਰ' ਤੇ ਕਰਨਗੇ ਮੀਟਿੰਗ - ਨਵੀਂ ਦਿੱਲੀ

ਭਾਜਪਾ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ ਐੱਨਡੀਏ ਦੇ ਪ੍ਰਮੁੱਖ ਆਗੂ ਰਾਤ ਦੇ ਖਾਣੇ 'ਤੇ ਇੱਕ ਮੀਟਿੰਗ ਕਰਨਗੇ।

ਫ਼ਾਇਲ ਫ਼ੋਟੋ
author img

By

Published : May 21, 2019, 4:26 AM IST

Updated : May 21, 2019, 8:41 AM IST

ਨਵੀਂ ਦਿੱਲੀ: ਐੱਨਡੀਏ ਦੇ ਪ੍ਰਮੁੱਖ ਆਗੂ ਮੰਗਲਵਾਰ ਰਾਤ ਦੇ ਖਾਣੇ 'ਤੇ ਇੱਕ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ ਰਹਿ ਸਕਦੇ ਹਨ। ਇਸ ਬਾਰੇ ਪਾਰਟੀ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ।

ਦੱਸ ਦਈਏ, ਐਗਜ਼ਿਟ ਪੋਲ 'ਚ ਭਾਜਪਾ ਦੀ ਅਗਵਾਈ ਹੇਠਲੇ NDA ਨੂੰ ਸਪੱਸ਼ਟ ਬਹੁਮੱਤ ਮਿਲਣ ਦਾ ਅਨੁਮਾਨ ਲਗਾਇਆ ਗਿਆ। ਇਸ ਤੋਂ ਬਾਅਦ ਰਾਤ ਦੇ ਖਾਣੇ 'ਤੇ ਮੀਟਿੰਗ ਕਰਨ ਦਾ ਫ਼ੈਸਲਾ ਸਾਹਮਣੇ ਆਇਆ ਹੈ।

ਇਹ ਮੀਟਿੰਗ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ 2 ਦਿਨ ਪਹਿਲਾਂ ਹੋਣ ਜਾ ਰਹੀ ਹੈ। ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕੇਂਦਰੀ ਮੰਤਰੀਆਂ ਸਮੇਤ ਭਾਜਪਾ ਆਗੂਆਂ ਦੀ ਇੱਕ ਮੀਟਿੰਗ ਸਹਿਯੋਗੀ ਪਾਰਟੀਆਂ ਨਾਲ ਰਾਤ ਦੇ ਭੋਜਨ ਤੋਂ ਪਹਿਲਾਂ ਹੋਣੀ ਹੈ।

ਜ਼ਿਕਰੋਯਗ ਹੈ ਕਿ ਲੋਕ ਸਭਾ ਚੋਣਾਂ 2019 ਲਈ ਐਤਵਾਰ ਸ਼ਾਮੀਂ ਜਾਰੀ ਜ਼ਿਆਦਾਤਰ ਐਗਜ਼ਿਟ ਪੋਲ ਮੁਤਾਬਕ ਇੱਕ ਵਾਰ ਫਿਰ ਭਾਜਪਾ ਦੀ ਅਗਵਾਈ ਹੇਠਲੇ NDA ਬਹੁਮੱਤ ਨਾਲ ਕੇਂਦਰ ਵਿੱਚ ਸਰਕਾਰ ਬਣਾਉਂਦਾ ਨਜ਼ਰ ਰਿਹਾ ਹੈ। ਇਸ ਦੇ ਨਾਲ ਹੀ ਲਗਭਗ ਸਾਰੇ ਐਗਜ਼ਿਟ ਪੋਲਜ਼ 'ਚ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ਨੂੰ 272 ਦਾ ਅੰਕੜਾ ਪਾਰ ਕਰਦਿਆਂ ਦਰਸਾਇਆ ਗਿਆ ਹੈ।

Intro:Body:

gurdaspur news

Conclusion:
Last Updated : May 21, 2019, 8:41 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.