ETV Bharat / bharat

ਸਿੱਧੂ ਨੂੰ ਬਾਦਲਾਂ ਅਤੇ ਕਾਂਗਰਸੀਆਂ ਦਾ ਭੇਦ ਖੋਲ੍ਹਣਾ ਪਿਆ ਮਹਿੰਗਾ: ਖਹਿਰਾ - navjot singh sidhu resign

ਸੁਖਪਾਲ ਸਿੰਘ ਖਹਿਰਾ ਨੇ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਸ਼ਬਦੀ ਵਾਰ ਕੀਤਾ ਤੇ ਸਿੱਧੂ ਨੂੰ ਰਵਾਇਤੀ ਪਾਰਟੀਆਂ ਛੱਡ ਕੇ ਤੀਸਰਾ ਬਦਲ ਮਜਬੂਤ ਕਰਨ ਲਈ ਸੱਦਾ ਦਿੱਤਾ।

navjot singh sidhu
author img

By

Published : Jul 14, 2019, 6:53 PM IST

ਚੰਡੀਗੜ: ਸੁਖਪਾਲ ਸਿੰਘ ਖਹਿਰਾ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਉਸ ਨੇ ਲੋਕ ਸਭਾ ਚੋਣਾਂ ਦੌਰਾਨ ਕੈਪਟਨ, ਬਾਦਲ ਦੀ ਆਪਸੀ ਗੰਢਤੁੱਪ ਬਾਰੇ ਸੱਚ ਬੋਲਿਆ ਸੀ। ਖਹਿਰਾ ਨੇ ਕਿਹਾ ਕਿ ਸਮੁੱਚਾ ਵਜ਼ਾਰਤ ਵਿੱਚ ਫੇਰ ਬਦਲ ਮਹਿਜ਼ ਇੱਕ ਡਰਾਮਾ ਸੀ ਜੋ ਕਿ ਕੈਪਟਨ ਅਤੇ ਬਾਦਲਾਂ ਦੇ ਰਿਸ਼ਤਿਆਂ ਦਾ ਖੁਲਾਸਾ ਕਰਨ ਵਾਲੇ ਸਿੱਧੂ ਨੂੰ ਸਬਕ ਸਿਖਾਉਣ ਲਈ ਘੜਿਆ ਗਿਆ ਸੀ।
ਖਹਿਰਾ ਨੇ ਕਿਹਾ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੀ ਵਾਂਗਡੋਰ ਸੰਭਾਲੀ ਹੈ ਉਸ ਨੇ ਮੁਕਾਬਲੇ ਦੇ ਡਰੋਂ ਕਿਸੇ ਵੀ ਜੱਟ ਸਿੱਖ ਲੀਡਰ ਨੂੰ ਉੱਠਣ ਨਹੀਂ ਦਿੱਤਾ ਸਗੋਂ ਕੈਪਟਨ ਦੇ ਆਲੇ ਦੁਆਲੇ ਕੇਵਲ ਚਾਪਲੂਸੀ ਲੀਡਰਾਂ ਨੂੰ ਹੀ ਸਥਾਨ ਹੈ।
ਖਹਿਰਾ ਨੇ ਕਿਹਾ ਕਿ ਤੇਜ਼ ਤਰਾਰ ਕਾਰਜਸ਼ੈਲੀ ਕਾਰਨ ਸਿੱਧੂ ਦੀ ਲੋਕਪ੍ਰਿਅਤਾ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਸੀ ਵਿਸ਼ੇਸ਼ ਤੌਰ 'ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਉਸ ਦੀਆਂ ਨਜ਼ਦੀਕੀਆਂ ਕਾਰਨ ਉਸ ਦੇ ਸਨਮਾਨ ਵਿੱਚ ਵਾਧਾ ਹੋਇਆ।
ਖਹਿਰਾ ਨੇ ਸਿੱਧੂ ਨੂੰ ਸੁਝਾਅ ਦਿੱਤਾ ਕਿ ਉਹ ਕਾਂਗਰਸ ਪਾਰਟੀ ਛੱਡਣ, ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਰਵਾਇਤੀ ਭ੍ਰਿਸ਼ਟ ਆਗੂਆਂ ਦੇ ਚੁੰਗਲ ਤੋਂ ਪੰਜਾਬ ਨੂੰ ਅਜ਼ਾਦ ਕਰਵਾਉਣ ਲਈ ਤੀਸਰੇ ਬਦਲ ਨੂੰ ਮਜਬੂਤ ਕਰਨ ਲਈ ਯਤਨ ਕਰਨ।

Intro:Body:

aaa

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.